ਸੁਖਪ੍ਰੀਤ ਕੌਰ ਨੇ ਹਾਸਲ ਕੀਤੇ 96.4 ਫੀਸਦੀ ਅੰਕ
ਬੀਬੀ ਕੌਲਾਂ ਜੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 05:37 PM (IST)
Updated Date: Sat, 16 May 2026 04:04 AM (IST)

ਬੀਬੀ ਕੌਲਾਂ ਜੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ : ਭਾਈ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ 12ਵੀਂ ਕਲਾਸ ਦੇ ਬੱਚੇ ਸੁਖਪ੍ਰੀਤ ਕੌਰ 96.4 ਫੀਸਦੀ, ਜਸਲੀਨ ਕੌਰ 96.2 ਫੀਸਦੀ, ਅੰਸ਼ਿਕਾ 93.3 ਫੀਸਦੀ, ਕਨਵਰਦੀਪ ਕੌਰ 91.6 ਫੀਸਦੀ, ਗੁਰਸਿਮਰਨ ਕੌਰ 90.8 ਫੀਸਦੀ ਤੇ ਹਿਮਾਸ਼ੀ ਨੇ 90.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਇਨ੍ਹਾਂ ਤੋਂ ਇਲਾਵਾ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਵਿੱਚੋਂ ਜਿਵੇ ਕਿ ਅਕਾਂਊਟਸ 98 ਫੀਸਦੀ, ਬਿਜਨਸ ਸਟੱਡੀ 98 ਫੀਸਦੀ, ਇਕਨਾਮਿਕਸ 99 ਫੀਸਦੀ, ਫਿਜ਼ੀਕਲ ਐੇਜ਼ੂਕੇਸ਼ਨ 100 ਫੀਸਦੀ, ਮਿਊਜ਼ਿਕ 99 ਫੀਸਦੀ, ਇੰਗਲਿਸ਼ 97 ਫੀਸਦੀ, ਫਾਈਨ ਆਰਟ 98 ਫੀਸਦੀ ਤੇ ਬਾਇਓਲੋਜੀ ’ਚੋਂ 92 ਫੀਸਦੀ ਅੰਕ ਪ੍ਰਾਪਤ ਕਰ ਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦਾ ਸ਼ਾਨਦਾਰ ਨਤੀਜਾ ਵੇਖਦੇ ਹੋਏ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਰਜਿੰਦਰ ਸਿੰਘ ਐੱਮਡੀ, ਟਹਿਲਇੰਦਰ ਸਿੰਘ ਅਤੇ ਭੁਪਿੰਦਰ ਸਿੰਘ ਗਰਚਾ ਚੀਫ ਐਡਵਾਈਜ਼ਰ ਨੇ ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕੌਰ, ਸਟਾਫ ਅਤੇ ਬੱਚਿਆਂ ਨੂੰ ਸ਼ਾਨਦਾਰ ਨਤੀਜੇ ਆਉਂਣ ‘ਤੇ ਵਧਾਈ ਦਿੱਤੀ।