ਕਾਮਰੇਡ ਜੀਤ ਰਾਜ ਬਾਵਾ ਦੇ ਦੇਹਾਂਤ ਨਾਲ ਸੋਗ ਦੀ ਲਹਿਰ
ਕਾਮਰੇਡ ਜੀਤ ਰਾਜ ਬਾਵਾ ਦੇ ਦੇਹਾਂਤ ਨਾਲ ਸੋਗ ਦੀ ਲਹਿਰ
Publish Date: Fri, 15 May 2026 05:29 PM (IST)
Updated Date: Sat, 16 May 2026 04:03 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਸੀਟੂ ਜਥੇਬੰਦੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਮਰੇਡ ਜੀਤ ਰਾਜ ਬਾਵਾ ਦੇ ਦੇਹਾਂਤ ਨਾਲ ਕਿਰਤੀਆਂ - ਕਾਮਿਆਂ ਤੇ ਮਜ਼ਦੂਰ ਜਥੇਬੰਦੀਆਂ ਚ ਸੋਗ ਦੀ ਲਹਿਰ ਪਸਰ ਗਈ। ਜ਼ਿਕਰਯੋਗ ਹੈ ਕਿ ਮਰਹੂਮ ਕਾਮਰੇਡ ਜੀਤ ਰਾਜ ਬਾਵਾ ਨੇ ਸਾਰੀ ਉਮਰ ਸੀਟੂ ਨੂੰ ਮਜਬੂਤ ਕਰਨ ਲਈ ਗੁਜ਼ਾਰ ਦਿੱਤੀ ਸੀ ਅਤੇ ਉਹ ਅੰਮ੍ਰਿਤਸਰ ਵਿੱਚ ਸੀਟੂ ਦੀ ਉਸਾਰੀ ਲਈ ਅਹਿਮ ਰੋਲ ਅਦਾ ਕਰਨ ਵਿੱਚ ਮੋਢੀ ਸਨ। ਕਈ ਵਾਰ ਉਨ੍ਹਾਂ ਨੇ ਜੇਲ ਵੀ ਕੱਟੀ, ਜਥੇਬੰਦੀ ਵਿੱਚ ਕਈ ਤਰ੍ਹਾਂ ਦੇ ਉਤਾਰ ਚੜਾ ਆਏ ਪਰ ਕਾਮਰੇਡ ਜੀਤ ਰਾਜ ਨੇ ਆਪਣੀ ਜਥੇਬੰਦੀ ਦੀ ਵਿਗਿਆਨਿਕ ਸੋਚ ਨਹੀਂ ਛੱਡੀ। ਉਨ੍ਹਾਂ ਦਾ ਸਸਕਾਰ ਸੀਤਲਾ ਮੰਦਿਰ ਸ਼ਿਵਪੁਰੀ ਅੰਮ੍ਰਿਤਸਰ ਵਿਖੇ ਕਰ ਦਿੱਤਾ ਗਿਆ।ਇਸ ਸਮੇਂ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਕਾਮਰੇਡ ਜੀਤ ਰਾਜ ਬਾਵਾ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਬੇਹੱਦ ਸਦਮੇਂ ਵਿਚ ਹੈ ਉਥੇ ਹੀ ਸੀਟੂ ਅਤੇ ਮਜ਼ਦੂਰ ਜਮਾਤ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ। ਕਾਮਰੇਡ ਅਜਨਾਲਾ ਨੇ ਦੱਸਿਆ ਕਿ ਉਨ੍ਹਾਂ ਦੀ ਦੇਹ ਤੇ ਲਾਲ ਝੰਡਾ ਪਾ ਕੇ ਨਾਅਰੇਬਾਜ਼ੀ ਕੀਤੀ ਕਿ ਕਾਮਰੇਡ ਜੀਤ ਰਾਜ ਦੇ ਅਧੂਰੇ ਕਾਰਜ ਜਿੰਦੜੀਆਂ ਲਾ ਕੇ ਪੂਰੇ ਕੀਤੇ ਜਾਣਗੇ । ਸਮੂਹ ਹਾਜ਼ਰ ਸਾਥੀਆਂ ਵਲੋਂ ਕਾਮਰੇਡ ਜੀਤ ਰਾਜ ਬਾਵਾ ਨੂੰ ਲਾਲ ਸਲਾਮ ਦੇ ਨਾਅਰੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਕਾਮਰੇਡ ਅਜਨਾਲਾ ਨੇ ਦੱਸਿਆ ਕਿ ਕਾਮਰੇਡ ਜੀਤ ਰਾਜ ਬਾਵਾ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਰੋਹ 24 ਮਈ ਨੂੰ ਗੁਰੂ ਨਾਨਕ ਪੁਰੇ ਵਿਖੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਕਾਮਰੇਡ ਚੰਦਰਸ਼ੇਖਰ ਸੂਬਾ ਪ੍ਰਧਾਨ,ਮਹਾਸਿੰਘ ਰੋੜੀ ਸੂਬਾ ਜਨਰਲ ਸਕੱਤਰ, ਊਸ਼ਾ ਰਾਣੀ ਕੌਮੀ ਸਕੱਤਰ ਸੀਟੂ, ਕਾਮਰੇਡ ਸਾਥੀ ਚਰਨਜੀਤ ਮਜੀਠਾ ਜ਼ਿਲ੍ਹਾ ਪ੍ਰਧਾਨ, ਨਰਿੰਦਰ ਪਾਲ ਚਮਿਆਰੀ, ਤਰਸੇਮ ਸਿੰਘ ਟਪਿਆਲਾ, ਕਾਮਰੇਡ ਕਿਰਪਾ ਰਾਮ ,ਫਿਰੋਜ ਬਾਲਾ, ਨਰਿੰਦਰ ਧੰਜਲ ਕੁਲਬੀਰ ਸਿੰਘ, ਸਵਿੰਦਰ ਸਿੰਘ ਮੀਰਾਂਕੋਟ, ਜਸਬੀਰ ਸਿੰਘ ਝਬਾਲ, ਭੈਣ ਕੰਸੋ ਦੇਵੀ, ਭੈਣ ਕਂਵਲਜੀਤ ਹੋਰ ਐਡਵੋਕੇਟ, ਗੁਰਦੀਪ ਸਿੰਘ ਬੁਤਾਲਾ, ਧਰਮਪਾਲ, ਵਿਜੇ ਕੁਮਾਰ, ਰਾਮ ਮੂਰਤੀ, ਆਸ਼ੋਕ ਕੁਮਾਰ, ਮਹਿੰਦਰ ਖਹਿਰਾ ਅਤੇ ਭਰਾਤਰੀ ਜਥੇਬੰਦੀਆਂ ਤੋ ਮੋਹਨ ਲਾਲ ਸ਼ਮਸ਼ੇਰ ਸਿੰਘ,ਜਗਤਾਰ ਸਿੰਘ ਕਰਮਪੁਰਾ, ਆਦਿ ਹਾਜ਼ਰ ਸਨ।