ਵਿਦਿਆਰਥੀਆਂ ਵੇਖਿਆ ਫਿਲਮ ਦਾ ਪ੍ਰੀਮੀਅਰ ਸ਼ੋਅ
ਵਿਦਿਆਰਥੀਆਂ ਵੇਖਿਆ ਫਿਲਮ ਦਾ ਪ੍ਰੀਮੀਅਰ ਸ਼ੋਅ
Publish Date: Fri, 15 May 2026 05:28 PM (IST)
Updated Date: Sat, 16 May 2026 04:03 AM (IST)

ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਅਲਫਾਜ਼ ਐਕਟਿੰਗ ਅਕੈਡਮੀ ਦੇ ਬੈਨਰ ਹੇਠ ਤਿਆਰ ਹੋਈ ਪੰਜਾਬੀ ਫਿਲਮ ਜੈੱਨ ਜ਼ੀ ਦਾ ਪਰੀਮੀਅਰ ਸ਼ੋਅ ਸਥਾਨਕ ਆਤਮ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਿਖਾਇਆ ਗਿਆ।ਜਨਵਾਦੀ ਲੇਖਕ ਸੰਘ ਅੰਮ੍ਰਿਤਸਰ ਵਲੋਂ ਅਯੋਜਤ ਇਸ ਸਮਾਗਮ ਵਿਚ ਕਮੇਡੀ ਕਲਾਕਾਰ ਸੁਰਿੰਦਰ ਫਰਿਸ਼ਤਾ, ਹਰਪ੍ਰੀਤ ਸਿੰਘ, ਸਤਿਬੀਰ ਸਿੰਘ ਅਤੇ ਜੋਗਿੰਦਰ ਸਿੰਘ ਧੁੰਨਾ ਵਸ਼ੇਸ਼ ਤੌਰ ਤੇ ਹਾਜਰ ਹੋਏ, ਜਦਕਿ ਪ੍ਰਿੰ. ਅੰਕਿਤਾ ਸਹਿਦੇਵ ਨੇ ਸਭ ਦਾ ਸਵਾਗਤ ਕੀਤਾ।ਸ਼ੋਸ਼ਲ ਮੀਡੀਆ ਤੇ ਜਾਰੀ ਹੋਈ ਇਸ ਫਿਲਮ ਦਾ ਸ਼ੋਅ ਵੇਖਣ ਤੋਂ ਬਾਅਦ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਖੌਤੀ ਆਧੁਨਿਕਤਾ ਦੀ ਦੌੜ ਵਿਚ ਕੁਰਾਹੇ ਪਈ ਨਵੀਂ ਪੀੜੀ ਅੰਦਰ ਪਨਪੀ ਆਪ-ਹੁਦਰੇ ਪਨ ਦੀ ਅਲਾਮਤ ਤੇ ਇਹ ਫਿਲਮ ਗਹਿਰੀ ਚੋਟ ਕਰਦੀ ਹੈ। ਪ੍ਰਤੀਕ ਸਹਿਦੇਵ ਨੇ ਕਿਹਾ ਕਿ ਅਜਿਹੇ ਉਪਰਾਲੇ ਵਿਦਿਆਰਥੀਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਨਿਰਧਾਰਤ ਕਰਨ ਵਿਚ ਸਹਾਈ ਹੁੰਦੇ ਹਨ। ਫਿਲਮ ਦੇ ਲੇਖਕ ਤੇ ਕਲਾਕਾਰ ਸੁਦੇਸ਼ ਵਿੰਕਲ ਨੇ ਕਿਹਾ ਕਿ ਆਪਣੀ ਭਾਸ਼ਾ ਅਤੇ ਅਮੀਰ ਸਭਿਆਚਾਰ ਨਾਲ ਨੌਜਵਾਨਾਂ ਨੂੰ ਜੋੜਨ ਲਈ ਰੰਗਮੰਚ ਅਤੇ ਫਿਲਮਾਂ ਹੀ ਸਭ ਤੋਂ ਉਤਮ ਜ਼ਰੀਆ ਹਨ। ਸੁਰਿੰਦਰ ਫਰਿਸ਼ਤਾ ਨੇ ਸਮਾਗਮ ਦੀ ਸਰਾਹਨਾ ਕਰਦਿਆਂ ਜੈੱਨ- ਜ਼ੀ ਤੇ ਮੁੱਲਵਾਨ ਟਿੱਪਣੀਆਂ ਕੀਤੀਆਂ। ਪੰਜਾਬ ਸਕੂਲ ਸਿਖਿਆ ਬੋਰਡ ਅਧਿਕਾਰੀ ਹਰਪ੍ਰੀਤ ਸਿੰਘ, ਸਮਾਜਸੇਵੀ ਸਤਿਬੀਰ ਸਿੰਘ,ਅਤੇ ਨਗਰ ਨਿਗਮ ਦੇ ਅਧਿਕਾਰੀ ਜੋਗਿੰਦਰ ਸਿੰਘ ਧੁੰਨਾ ਨੇ ਵੀ ਕਲਾਕਾਰਾਂ ਨੂੰ ਵਧਾਈ ਦਿੱਤੀ ਜਦਕਿ ਸਭਾ ਦੇ ਪ੍ਰਧਾਨ ਵਜ਼ੀਰ ਸਿੰਘ ਰੰਧਾਵਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਫਿਲਮ ਦੇ ਸੱਮੁਚੇ ਕਲਾਕਾਰ ਮਨਦੀਪ ਚੁਟਕੀ, ਸੁਨੀਲ ਨੇਪਾਲੀ, ਸੀਰਤ ਧਾਲੀਵਾਲ, ਅਹਰਮਨ ਰਾਜ, ਮੋਹਿਤ ਸਹਿਦੇਵ, ਚਾਹਤ, ਭਗਵਤੀ, ਅਭਿਸ਼ੇਕ ਆਰਵ, ਤੁਸ਼ਾਰ ਅਤੇ ਸੌਰਵ ਆਦਿ ਹਾਜ਼ਰ ਸਨ।