10ਵੀਂ ਤੇ 12ਵੀਂ ਦੇ ਨਤੀਜਿਆਂ ਚ ਟਰੱਸਟ ਦੀਆਂ ਧੀਆਂ ਮਾਰੀਆਂ ਮੱਲ੍ਹਾਂ
10ਵੀਂ ਤੇ 12ਵੀਂ ਦੇ ਨਤੀਜਿਆਂ ਚ ਟਰੱਸਟ ਦੀਆਂ ਧੀਆਂ ਮਾਰੀਆਂ ਮੱਲ੍ਹਾਂ
Publish Date: Fri, 15 May 2026 05:25 PM (IST)
Updated Date: Sat, 16 May 2026 04:03 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ: ਅੰਮ੍ਰਿਤਸਰ: 10ਵੀਂ ਤੇ 12ਵੀਂ ਜਮਾਤ ਦੇ ਨਤੀਜਿਆਂ ਦੌਰਾਨ ਸਮਾਜ ਸੇਵੀ ਸੰਸਥਾ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਦੀ ਰਹਿਨੁਮਾਈ ਹੇਠ ਰਹਿ ਰਹੀਆਂ 10ਵੀਂ ਤੇ 12ਵੀਂ ਜਮਾਤ ਦੀਆਂ ਧੀਆਂ ਨੇ ਚੰਗੇ ਅੰਕ ਹਾਸਲ ਕਰਕੇ ਟਰੱਸਟ, ਸਕੂਲ ਪ੍ਰਬੰਧਕਾਂ, ਮਾਂਪਿਆਂ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ 10ਵੀਂ ਜਮਾਤ ਦੀ ਵਿਦਿਆਰਥਣ ਰਵਨੀਤ ਕੌਰ 88 ਪ੍ਰਤੀਸ਼ਤ ਅੰਕ ਨਾਲ ਪਹਿਲਾ, ਗੁਰਸ਼ਰਨਜੀਤ ਕੌਰ 87 ਫੀਸਦੀ ਅੰਕ ਨਾਲ ਦੂਜਾ ਤੇ ਜਸਮੀਤ ਕੌਰ 85 ਫੀਸਦੀ ਅੰਕ ਨਾਲ ਤੀਸਰਾ ਸਥਾਨ ਹਾਸਲ ਕੀਤਾ। ਗੁਰਨਾਜ਼ਪ੍ਰੀਤ ਕੌਰ ਤੇ ਨਵਦੀਪ ਕੌਰ ਨੇ 81 ਫੀਸਦੀ, ਜੋਬਨਪ੍ਰੀਤ ਕੌਰ ਨੇ 80 ਫੀਸਦੀ, ਗੁਰਸਿਮਰਨ ਕੌਰ ਨੇ 79 ਫੀਸਦੀ, ਕਿਰਨਦੀਪ ਕੌਰ ਨੇ 75 ਫੀਸਦੀ ਤੇ ਖੁਸ਼ਪ੍ਰੀਤ ਕੌਰ ਨੇ 72 ਫੀਸਦੀ ਅੰਕ ਹਾਸਲ ਕਰ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਮਰਸ ਗਰੁੱਪ ਦੀ ਵਿਦਿਆਰਥਣ ਬਲਜੀਤ ਕੌਰ ਨੇ 87 ਫੀਸਦੀ ਅੰਕ ਨਾਲ ਪਹਿਲਾ, ਖੁਸ਼ਪ੍ਰੀਤ ਕੌਰ ਨੇ 86.4 ਫੀਸਦੀ ਅੰਕ ਨਾਲ ਦੂਜਾ, ਜਦਕਿ ਮੈਡੀਕਲ ਦੀ ਵਿਦਿਆਰਥਣ ਅਰਪਨਦੀਪ ਕੌਰ ਨੇ 79.4 ਫੀਸਦੀ ਅੰਕ ਹਾਸਲ ਕਰ ਕੇ ਪਹਿਲਾ, ਨਵਪ੍ਰੀਤ ਕੌਰ ਨੇ 77 ਫੀਸਦੀ ਅੰਕ ਹਾਸਲ ਕਰ ਕੇ ਦੂਜਾ ਤੇ ਗੁਰਪ੍ਰੀਤ ਕੌਰ ਨੇ 75.2 ਫੀਸਦੀ ਅੰਕ ਨਾਲ ਤੀਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ’ਚ ਕੋਈ 300 ਦੇ ਕਰੀਬ ਜ਼ਰੂਰਤਮੰਦ ਧੀਆਂ-ਭੈਣਾਂ, ਛੋਟੀਆਂ ਬੱਚੀਆਂ ਤੇ ਬਜ਼ੁਰਗ ਔਰਤਾਂ ਰਹਿ ਰਹੀਆਂ ਹਨ, ਜਿਨ੍ਹਾਂ ਦੀ ਸਰਲ ਤੇ ਸਫਲ ਜੀਵਨ ਸ਼ੈਲੀ ਨੂੰ ਲੈ ਕੇ ਟਰੱਸਟ ਵੱਲੋਂ ਵਿਆਪਕ ਪ੍ਰਬੰਧ ਤੇ ਉਪਰਾਲੇ ਕੀਤੇ ਜਾਂਦੇ ਹਨ।