ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ
ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦਾ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Fri, 15 May 2026 05:22 PM (IST)
Updated Date: Sat, 16 May 2026 04:03 AM (IST)

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ: ਜੰਡਿਆਲਾ ਗੁਰੂ: ਮਸੂਰੀ ਇੰਟਰਨੈਸਨਲ ਪਬਲਿਕ ਸਕੂਲ ਦਾ ਬੋਰਡ ਜਮਾਤਾਂ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਪਰਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੈਸਨ 2026 ਦੇ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜੇ ਬੇਹੱਦ ਸ਼ਾਨਦਾਰ ਰਹੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਉਨ੍ਹਾਂ ਦੱਸਿਆ ਕਿ ਅੱਠਵੀਂ ਜਮਾਤ ’ਚ 46 ਬੱਚਿਆਂ ਨੇ ਬੋਰਡ ਪ੍ਰੀਖਿਆ ਦਿੱਤੀ, ਜਿਸ ’ਚ ਅਨੁਰੀਤ ਕੌਰ ਅਤੇ ਅਨਾਨੰਤਦੀਪ ਕੌਰ ਨੇ 91 ਫੀਸਦੀ, ਮਨਪ੍ਰੀਤ ਕੌਰ, ਸੀਰਤ ਕੌਰ ਤੇ ਸੁਖਪ੍ਰੀਤ ਕੌਰ ਨੇ 90 ਫੀਸਦੀ ਅੰਕ ਹਾਸਲ ਕੀਤੇ। ਇਸੇ ਤਰ੍ਹਾਂ 8ਵੀਂ ਦੇ 30 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਸੇ ਤਰ੍ਹਾਂ 10ਵੀਂ ਦੇ ਕੁੱਲ 76 ਵਿਦਿਆਰਥੀਆਂ ਨੇ ਬੋਰਡ ਦੇ ਪੇਪਰ ਦਿੱਤੇ, ਜਿਸ ’ਚ ਮਨਜੋਤ ਕੌਰ ਨੇ 92 ਫੀਸਦੀ, ਮੁਸਕਾਨਦੀਪ ਕੌਰ ਅਤੇ ਅਵਨੀਤ ਕੌਰ ਨੇ 91 ਫੀਸਦੀ, ਮੁਸਕਾਨਪ੍ਰੀਤ ਕੌਰ ਨੇ 90 ਫੀਸਦੀ ਅੰਕ ਹਾਸਲ ਕੀਤੇ। 10ਵੀਂ ਜਮਾਤ ’ਚ 22 ਵਿਦਿਆਰਥੀਆਂ ਨੇ 85 ਫੀਸਦੀ ਤੋਂ 91 ਫੀਸਦੀ ਅੰਕ ਹਾਸਲ ਕੀਤੇ। 10ਵੀਂ ਜਮਾਤ ਵਿਚ 22 ਵਿਦਿਆਰਥੀਆਂ ਨੇ 85 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। ਇਸੇ ਤਰ੍ਹਾਂ 34 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ। 12ਵੀਂ ਜਮਾਤ ’ਚ 182 ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਦਿੱਤੀ, ਜਿਸ ’ਚ ਸਾਇੰਸ ਗਰੁੱਪ ’ਚ ਮਨਸੀਰਤ ਕੌਰ ਤੇ ਨਮਰ ਸਿੰਘ ਥਿੰਦ ਨੇ 92 ਫੀਸਦੀ ਅੰਕ ਹਾਸਲ ਕੀਤੇ, ਮੇਹਰਦੀਨ ਕੌਰ ਤੇ ਮੰਨਤਪਰੀਤ ਕੌਰ ਨੇ 91 ਫੀਸਦੀ ਹਾਸਲ ਕੀਤੇ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀ. ਕਰਨਬੀਰ ਸਿੰਘ ਥਿੰਦ ਨੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੁਖਜੀਤ ਸਿੰਘ, ਅਮਨਦੀਪ ਸਿੰਘ, ਅਰਵਿੰਦਰ ਕੌਰ, ਮਨਜਿੰਦਰ ਸਿੰਘ, ਰਵਜੀਤ ਕੌਰ, ਪਵਨਪਰੀਤ ਜੋਸਨ, ਅਮਨਦੀਪ ਕੌਰ ਛੀਨਾ, ਰੁਪਿੰਦਰਜੀਤ ਕੌਰ, ਅਮਨਜੋਤ ਕੌਰ ਆਦਿ ਹਾਜ਼ਰ ਸਨ।