ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਆਕਾਸ਼ ਇੰਸਟੀਚਿਊਟ ਨੇ ਕੀਤੀ ਪੇਸ਼ਕਸ਼
ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਆਕਾਸ਼ ਇੰਸਟੀਚਿਊਟ ਨੇ ਕੀਤੀ ਪੇਸ਼ਕਸ਼
Publish Date: Fri, 15 May 2026 05:19 PM (IST)
Updated Date: Sat, 16 May 2026 04:03 AM (IST)
ਫੌਜੀਆਂ ਦੇ ਪਰਿਵਾਰਾਂ ਦੇ ਬੱਚਿਆਂ ਲਈ ਆਕਾਸ਼ ਇੰਸਟੀਚਿਊਟ ਨੇ ਕੀਤੀ ਪੇਸ਼ਕਸ਼ ਪੱਤਰਕਾਰ, ਜਾਗਰਣ, ਅੰਮ੍ਰਿਤਸਰ ਆਕਾਸ਼ ਐਜੂਕੇਸ਼ਨਲ ਸਰਵਿਿਸਜ਼ ਲਿਮਟਿਡ ਨੇ ਦੇਸ਼ ਭਰ ਵਿਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿੱਖਿਆ ਅਤੇ ਭਲਾਈ ਸਹਾਇਤਾ ਤੱਕ ਪਹੁੰਚ ਵਧਾਉਂਣ ਲਈ ਸਰਹੱਦੀ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਇੰਡੋ-ਤਿੱਬਤੀ ਸਰਹੱਦੀ ਪੁਲਿਸ ਸਮੇਤ ਪ੍ਰਮੁੱਖ ਭਾਰਤੀ ਫੌਜ ਅਤੇ ਅਰਧ ਸੈਨਿਕ ਬਲਾਂ ਨਾਲ ਕਈ ਸਮਝੌਤਾ ਪੱਤਰਾਂ ਤੇ ਹਸਤਾਖਰ ਕੀਤੇ ਹਨ। ਆਕਾਸ਼ ਇੰਸਟੀਚਿਊਟ ਦੇ ਡਿਪਟੀ ਰੀਜਨਲ ਡਾਇਰੈਕਟਰ ਜਸਦੀਪ ਸਿੰਘ ਬਾਬਰਾ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੇ ਨਾਲ ਵਿਵੇਕ ਭਦੌਰੀਆ, ਰਾਜ ਕੁਮਾਰ ਵਸੀਰ, ਮੇਘਾ ਵੀ ਮੌਜੂਦ ਸਨ। ਬਾਬਰਾ ਨੇ ਦੱਸਿਆ ਕਿ ਆਕਾਸ਼ ਇੰਸਟੀਚਿਊਟ ਦੀ ਇਹ ਯੋਜਨਾ ਸੇਵਾ ਕਰ ਰਹੇ ਸੈਨਿਕਾਂ, ਸਾਬਕਾ ਸੈਨਿਕਾਂ, ਬਹਾਦਰੀ ਪੁਰਸਕਾਰ ਜੇਤੂਆਂ, ਫੋਰਸ ਦੇ ਅਪਾਹਜ ਮੈਂਬਰਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦੇਸ਼ ਭਰ ਵਿਚ ਸਕਾਲਰਸ਼ਿਪ, ਅਕਾਦਮਿਕ ਸਲਾਹ, ਕਰੀਅਰ ਮਾਰਗਦਰਸ਼ਨ ਅਤੇ ਕੋਚਿੰਗ ਤੱਕ ਪਹੁੰਚ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਨ੍ਹਾਂ ਸਮਝੌਤਾ ਪੱਤਰ ਦਾ ਉਦੇਸ਼ ਇੰਜੀਨੀਅਰਿੰਗ ਅਤੇ ਮੈਡੀਕਲ ਦਾਖਲਾ ਪ੍ਰੀਖਿਆਵਾਂ ਵਿਚ ਦਿਲਚਸਪੀ ਰੱਖਣ ਵਾਲੇ ਵਿਿਦਆਰਥੀਆਂ ਦੀ ਵਿੱਤੀ ਰੁਕਾਵਟਾਂ ਨੂੰ ਦੂਰ ਕਰਨਾ ਅਤੇ ਅਕਾਦਮਿਕ ਤਿਆਰੀ ਨੂੰ ਵਧਾਉਣਾ ਹੈ।