ਜੀਐੱਨਡੀਯੂ ਵਿਖੇ ਬੌਧਿਕ ਸੰਪਤੀ ਅਧਿਕਾਰ ਬਾਰੇ ਵਿਸ਼ੇਸ਼ ਸਮਾਗਮ
ਜੀਐØੱਨਡੀਯੂ ਵਿਖੇ ਬੌਧਿਕ ਸੰਪਤੀ ਅਧਿਕਾਰ ਬਾਰੇ ਵਿਸ਼ੇਸ਼ ਸਮਾਗਮ
Publish Date: Fri, 15 May 2026 05:15 PM (IST)
Updated Date: Sat, 16 May 2026 04:01 AM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ: ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੌਧਿਕ ਸੰਪਤੀ ਅਧਿਕਾਰ ਸੈੱਲ ਅਤੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰਿਿਨਊਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਵਿਸ਼ਵ ਬੌਧਿਕ ਸੰਪਤੀ ਦਿਵਸ ਮਨਾਇਆ ਗਿਆ। ਆਨਲਾਈਨ ਕਰਵਾਏ ਗਏੇ ਇਸ ਸਮਾਗਮ ਦਾ ਇਸ ਸਾਲ ਦਾ ਵਿਸ਼ਾ “ਆਈਪੀ ਐਂਡ ਸਪੋਰਟਸ: ਰੈਡੀ, ਸੈੱਟ ਐਂਡ ਇਨੋਵੇਟ” ਰਿਹਾ, ਜਿਸ ਤਹਿਤ ਖੇਡ ਉਦਯੋਗ ਅਤੇ ਅਕਾਦਮਿਕ ਖੇਤਰ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ’ਤੇ ਚਰਚਾ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪ੍ਰਿਨਿਊਰਸ਼ਿਪ ਐਂਡ ਇਨੋਵੇਸ਼ਨ ਦੀ ਕੋਆਰਡੀਨੇਟਰ ਡਾ. ਵਸੁਧਾ ਸੰਬਿਆਲ ਨੇ ਮੁੱਖ ਵਕਤਾਵਾਂ ਅਤੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੇ ਖੇਡ ਉਦਯੋਗ ਵਿੱਚ ਬੌਧਿਕ ਸੰਪਦਾ ਅਧਿਕਾਰਾਂ ਦੀ ਭੂਮਿਕਾ ਬਹੁਤ ਅਹਿਮ ਹੋ ਚੁੱਕੀ ਹੈ ਅਤੇ ਇਹ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਨਾਲਖ਼ਨਾਲ ਰਚਨਾਤਮਕ ਵਿਚਾਰਾਂ ਦੀ ਸੁਰੱਖਿਆ ਵੀ ਕਰਦੇ ਹਨ। ਡਾ. ਅੰਜੂ ਚੌਧਰੀ, ਸੀਨੀਅਰ ਰਿਸਰਚਰ, ਪੇਟੈਂਟ ਫੈਸਿਲੀਟੇਟਿੰਗ ਸੈੱਲ, ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਨੇ “ਅਕਾਦਮਿਕ ਖੇਤਰ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ” ਵਿਸ਼ੇ ’ਤੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਾਕੂਮੈਂਟੇਸ਼ਨ ਅਤੇ ਫਾਈਲਿੰਗ ਨਾਲ ਜੁੜੀਆਂ ਪ੍ਰਕਿਿਰਆਵਾਂ ਅਤੇ ਕਾਨੂੰਨੀ ਪੱਖਾਂ ਬਾਰੇ ਵੀ ਚਰਚਾ ਕੀਤੀ। ਮਿਸ ਹੇਤਵੀ ਤ੍ਰਿਵੇਦੀ, ਸਲਾਹਕਾਰ ਅਤੇ ਅਧਿਆਪਕਾ ਨੇ “ਬੌਧਿਕ ਸੰਪਤੀ ਅਧਿਕਾਰ ਅਤੇ ਖੇਡ ਉਦਯੋਗ” ਵਿਸ਼ੇ ’ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਖੇਡ ਉਦਯੋਗ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਸ ਵਿੱਚ ਵੱਡੇ ਪੱਧਰ ’ਤੇ ਆਰਥਿਕ ਲੈਣ-ਦੇਣ ਹੋ ਰਹੇ ਹਨ। ਇਸ ਲਈ ਖਿਡਾਰੀਆਂ, ਸੰਸਥਾਵਾਂ ਅਤੇ ਹੋਰ ਹਿੱਸੇਦਾਰਾਂ ਦੇ ਹੱਕਾਂ ਦੀ ਰਾਖੀ ਲਈ ਬੌਧਿਕ ਸੰਪਤੀ ਅਧਿਕਾਰ ਬਹੁਤ ਜ਼ਰੂਰੀ ਹਨ। ਇਸ ਤੋਂ ਪਹਿਲਾਂ ਸੈਮੀਨਾਰ ਕੋਆਰਡੀਨੇਟਰ ਡਾ. ਵਰਿੰਦਰ ਕੌਰ ਨੇ ਦੋਵੇਂ ਵਕਤਾਵਾਂ ਨਾਲ ਜਾਣਖ਼ਪਛਾਣ ਕਰਵਾਉਂਦਿਆਂ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੇ ਅੰਤ ਵਿੱਚ ਆਈਪੀਆਰ ਸੈੱਲ ਦੇ ਨੋਡਲ ਅਫਸਰ ਡਾ. ਨਵਦੀਪ ਸਿੰਘ ਸੋਢੀ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਉਨ੍ਹਾਂ ਵਾਈਸ ਚਾਂਸਲਰ, ਵਕਤਾਵਾਂ, ਆਯੋਜਕਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੇ ਆਯੋਜਨ ਵਿਚ ਡਾ. ਹਰਕਿਰਨਦੀਪ ਕੌਰ ਅਤੇ ਡਾ. ਰਾਹੁਲ ਥੋਰੀ ਦਾ ਵਿਸ਼ੇਸ਼ ਯੋਗਦਾਨ ਰਿਹਾ।