ਬੀਬੀ ਕੌਲਾਂ ਜੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ
ਬੀਬੀ ਕੌਲਾਂ ਜੀ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Thu, 14 May 2026 06:32 PM (IST)
Updated Date: Fri, 15 May 2026 04:10 AM (IST)

ਫੋਟੋ: 45 ਕੈਪਸ਼ਨ : ਸਕੂਲ ਦਾ ਸ਼ਾਨਦਾਰ ਨਤੀਜਾ ਆਉਂਣ ‘ਤੇ ਵਿਦਿਆਰਥੀਆਂ ਨਾਲ ਪ੍ਰਬੰਧਕ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਭਾਈ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਚੱਲ ਰਹੇ ਬੀਬੀ ਕੌਲਾਂ ਜੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦੀ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਬਾਰ੍ਹਵੀਂ ਕਲਾਸ ਦੇ ਬੱਚੇ ਸੁਖਪ੍ਰੀਤ ਕੌਰ 96.4 ਪ੍ਰਤੀਸ਼ਤ, ਜਸਲੀਨ ਕੌਰ 96.2 ਪ੍ਰਤੀਸ਼ਤ, ਅੰਸ਼ਿਕਾ 93.3 ਪ੍ਰਤੀਸ਼ਤ, ਕਨਵਰਦੀਪ ਕੌਰ 91.6 ਪ੍ਰਤੀਸ਼ਤ, ਗੁਰਸਿਮਰਨ ਕੌਰ 90.8 ਪ੍ਰਤੀਸ਼ਤ ਅਤੇ ਹਿਮਾਸ਼ੀ ਨੇ 90.6 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ। ਇਹਨਾਂ ਤੋਂ ਇਲਾਵਾ ਬੱਚਿਆਂ ਨੇ ਵੱਖ-ਵੱਖ ਵਿਿਸ਼ਆਂ ਵਿੱਚੋਂ ਜਿਵੇ ਕਿ ਅਕਾਂਊਟਸ 98 ਪ੍ਰਤੀਸ਼ਤ, ਬਿਜਨਸ ਸਟੱਡੀ 98 ਪ੍ਰਤੀਸ਼ਤ, ਇਕਨੋਮਿਕਸ 99 ਪ੍ਰਤੀਸ਼ਤ, ਫਿਜ਼ੀਕਲ ਐੇਜ਼ੂਕੇਸ਼ਨ 100 ਪ੍ਰਤੀਸ਼ਤ, ਮਿਊਜਿਕ 99 ਪ੍ਰਤੀਸ਼ਤ, ਇੰਗਲਿਸ਼ 97 ਪ੍ਰਤੀਸ਼ਤ, ਫਾਇਨ ਆਰਟ 98 ਪ੍ਰਤੀਸ਼ਤ ਅਤੇ ਬਾਇਓਲੋਜੀ ਵਿੱਚੋਂ 92 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਸਕੂਲ ਦਾ ਸ਼ਾਨਦਾਰ ਨਤੀਜਾ ਵੇਖਦੇ ਹੋਏ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਰਜਿੰਦਰ ਸਿੰਘ ਐੱਮਡੀ, ਟਹਿਲਇੰਦਰ ਸਿੰਘ ਅਤੇ ਭੁਪਿੰਦਰ ਸਿੰਘ ਗਰਚਾ ਚੀਫ ਐਡਵਾਈਜ਼ਰ ਨੇ ਸਕੂਲ ਦੇ ਪ੍ਰਿੰਸੀਪਲ ਇੰਦਰਪ੍ਰੀਤ ਕੌਰ, ਸਟਾਫ ਅਤੇ ਬੱਚਿਆਂ ਨੂੰ ਸ਼ਾਨਦਾਰ ਨਤੀਜੇ ਆਉਂਣ ‘ਤੇ ਵਧਾਈ ਦਿੱਤੀ।