ਸੀਕੇਡੀ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਸੀਕੇਡੀ ਸਕੂਲ ਦੇ ਵਿਿਦਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਮਾਰੀਆਂ ਮੱਲਾਂ
Publish Date: Thu, 14 May 2026 05:57 PM (IST)
Updated Date: Fri, 15 May 2026 04:06 AM (IST)
ਫੋਟੋ: 43 ਕੈਪਸਨ : ਸੀਬੀਐਸਈ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿਚ ਅਵੱਲ ਰਹੇ ਵਿਦਿਆਰਥੀਆਂ ਨਾਲ ਪ੍ਰਬੰਧਕ। ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਬੀਐੱਸਈ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਚੀਫ਼ ਖ਼ਾਲਸਾ ਦੀਵਾਨ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੁਲਤਾਨਵਿੰਡ ਲਿੰਕ ਰੋਡ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਕੁੱਲ 117 ਵਿਦਿਆਰਥੀਆਂ ’ਚੋਂ 40 ਵਿਦਿਆਰਥੀ ਮੈਰਿਟ ਵਿਚ ਆਏ। ਹਰਸੀਰਤ ਕੌਰ ਨੇ 97 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਦੇ ਮੈਂਬਰ ਇੰਚਾਰਜ ਇਕਬਾਲ ਸਿੰਘ ਸ਼ੈਰੀ, ਹਰਸੋਹਿਨ ਕੌਰ ਸਰਕਾਰੀਆ, ਸਵਰਾਜ ਸਿੰਘ ਸ਼ਾਮ, ਮਨਮੀਤ ਸਿੰਘ ਨਰੂਲਾ ਅਤੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਨੇ ਵਧਾਈ ਦਿੰਦਿਆਂ ਬੱਚਿਆਂ ਨੂੰ ਆਉਂਣ ਵਾਲੇ ਉਜਵਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।