ਕਾਲਕਾ ਦੇ ਘਰ ਪਹੁੰਚੇ ਮਜੀਠੀਆ ਨੇ ਛੇੜੀ ਸਿਆਸੀ ਹਲਚਲ
ਕਾਲਕਾ ਦੇ ਘਰ ਪਹੁੰਚੇ ਮਜੀਠੀਆ ਨੇ ਛੇੜੀ ਸਿਆਸੀ ਹਲਚਲ
Publish Date: Tue, 28 Apr 2026 08:27 PM (IST)
Updated Date: Wed, 29 Apr 2026 04:17 AM (IST)

ਕਾਲਕਾ ਨੇ ਸ਼ੋਸ਼ਲ ਮੀਡੀਆ ‘ਤੇ ਫੋਟੋਆਂ ਸ਼ੇਅਰ ਕਰਕੇ ਲਿਖfਆ ਅਫਸੋਸ ਲਈ ਪਹੁੰਚੇ ਸਨ ਮਜੀਠੀਆ ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ: ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਜਿਥੇ ਸਿਆਸੀ ਹਲਚਲ ਛਿੜ ਗਈ ਹੈ, ਉਥੇ ਹੀ ਕਾਲਕਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਉਂਟ ‘ਤੇ ਇਸ ਮਿਲਣੀ ਦੀਆਂ ਫੋਟੋਆਂ ਸ਼ੇਅਰ ਕਰਕੇ ਲਿਿਖਆ ਕਿ ਪਿਛਲੇ ਮਹੀਨੇ 21 ਮਾਰਚ ਉਨ੍ਹਾਂ ਦੇ ਮਾਤਾ ਪ੍ਰੀਤ ਮੋਹਿਨੀ ਕੌਰ ਦੇ ਅਕਾਲ ਚਲਾਣਾ ਕਰ ਗਏ ਸਨ, ਮਾਤਾ ਜੀ ਦੇ ਅਕਾਲ ਚਲਾਣਾ ਦਾ ਅਫਸੋਸ ਕਰਨ ਲਈ ਮਜੀਠੀਆ ਉਨ੍ਹਾਂ ਦੇ ਗ੍ਰਹਿ ਪਹੁੰਚੇ ਸਨ। ਇਨ੍ਹਾਂ ਤਸਵੀਰਾਂ ਵਿਚ ਮਜੀਠੀਆ ਜਦੋਂ ਕਾਲਕਾ ਦੇ ਗ੍ਰਹਿ ਵਿਖੇ ਪਹੁੰਚੇ ਸਨ ਤਾਂ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਵੀ ਕਈ ਕਾਲਕਾ ਦੇ ਨਜਦੀਕੀ ਮੌਜੂਦ ਸਨ, ਪਰ ਜਦੋਂ ਕਾਲਕਾ ਤੇ ਮਜੀਠੀਆ ਬੰਦ ਕਮਰਾ ਗੱਲਬਾਤ ਕਰ ਰਹੇ ਸਨ ਤਾਂ ਉਸ ਸਮੇਂ ਕਾਲਕਾ ਤੇ ਮਜੀਠੀਆ ਤੋਂ ਇਲਾਵਾ ਹੋਰ ਕੋਈ ਵੀ ਮੌਜੂਦ ਨਹੀਂ ਸੀ। ਕਾਲਕਾ ਤੇ ਮਜੀਠੀਆ ਦੀ ਇਸ ਮੁਲਾਕਾਤ ਨੇ ਸਿਆਸੀ ਹਲਚਲ ਛੇੜ ਦਿੱਤੀ ਹੈ, ਕਿਉਂਕਿ ਪਿਛਲੇ ਦਿਨੀਂ ਰਾਘਵ ਚੱਢਾ 7 ਰਾਜ ਸਭਾ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਹਨ। ਇਸ ਸਮੇਂ ਆਮ ਲੋਕਾਂ ਦਾ ਧਿਆਨ ਪੰਜਾਬ ਦੀ ਸਿਆਸਤ ਵੱਲ ਕੇਂਦਰਿਤ ਹੈ। ਇਸ ਦਰਮਿਆਣ ਕਾਲਕਾ ਤੇ ਮਜੀਠੀਆ ਦੀ ਮਿਲਣੀ ਨੇ ਵੀ ਕਈ ਤਰਾਂ ਦੇ ਸਵਾਲ ਤੇ ਸ਼ੰਕੇ ਪੈਦਾ ਕੀਤੇ ਹਨ ਕਿ ਕਾਲਕਾ ਮੁੱੜ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰ ਰਹੇ ਹਨ, ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਲਈ ਇਸ ਬੰਦ ਕਮਰਾ ਮੀਟਿੰਗ ਵਿਚ ਚਰਚਾ ਹੋਈ ਹੈ। ਫਿਲਹਾਲ ਇਸ ਨੂੰ ਵਿਰਾਮ ਲਗਾਉਂਣ ਲਈ ਕਾਲਕਾ ਨੇ ਫੋਟੋਆਂ ਸ਼ੇਅਰ ਕਰਕੇ ਇਸ ਦਾ ਕਾਰਨ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ।