ਹੜ੍ਹ ਪੀੜਤਾਂ ਨੂੰ ਗਿਆਨੀ ਰਘਬੀਰ ਸਿੰਘ ਤੇ ਬਾਬਾ ਬਲਬੀਰ ਸਿੰਘ ਵੱਲੋਂ ਵਿੱਤੀ ਮਦਦ ਭੇਟ
ਹੜ੍ਹ ਪ੍ਰਭਾਵਿਤ ਇਲਾਕੇ ਨਗਰ ਪੰਚਾਇਤ ਪਿੰਡ ਲੱਖੂਵਾਲ ਨੂੰ ਗਿਆਨੀ ਰਘਬੀਰ ਸਿੰਘ ਤੇ ਬਾਬਾ ਬਲਬੀਰ ਸਿੰਘ ਨੇ ਦਿੱਤੀ ਸਹਾਇਤਾ ਰਾਸ਼ੀ
Publish Date: Tue, 02 Sep 2025 08:43 PM (IST)
Updated Date: Wed, 03 Sep 2025 04:10 AM (IST)
ਅੰਮ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ : ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਦਿਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖੀ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਕ ਲੱਖ ਰੁਪਏ ਦਾ ਚੈੱਕ ਅਤੇ ਬਾਬਾ ਬਲਬੀਰ ਸਿੰਘ ਮੁੱਖੀ ਸ਼੍ਰੋਮਣੀ ਅਕਾਲੀ ਬੁੱਢਾ ਦਲ ਵਲੋਂ 51 ਹਜਾਰ ਦੀ ਨਗਦ ਰਾਸ਼ੀ ਦਿੰਦਿਆ ਪਿੰਡ ਲਖੂਵਾਲ ਦੀ ਸਹਾਇਤਾ ਕੀਤੀ। ਬੀਤੇਂ ਦਿਨੀ ਹੜ੍ਹਾਂ ਦੀ ਲਪੇਟ ਵਿਚ ਆਏ ਹਲਕਾ ਅਜਨਾਲਾ ਦੇ ਪਿੰਡਾਂ ਵਿਚ ਗਿਆਨੀ ਰਘਬੀਰ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ, ਬਾਬਾ ਗੁਰਦੇਵ ਸਿੰਘ ਕੁਲੀ ਵਾਲੇ ਅਤੇ ਬਾਬਾ ਇੰਦਰਬੀਰ ਸਿੰਘ ਸਤਲਾਣੀ ਸਾਹਿਬ ਵਾਲਿਆਂ ਵਲੋਂ ਪਹੁੰਚ ਕੇ ਜਰੂਰੀ ਸਮਾਨ ਦਿੱਤਾ ਗਿਆ ਸੀ। ਨਗਰ ਪੰਚਾਇਤ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਨੂੰ ਗਿਆਨੀ ਰਘਬੀਰ ਸਿੰਘ ਵਲੋਂ ਇਕ ਲੱਖ ਰੁਪਏ ਦਾ ਚੈੱਕ ਅਤੇ ਬਾਬਾ ਬਲਬੀਰ ਸਿੰਘ ਵੱਲੋ 51 ਹਜਾਰ ਰੁਪਏ ਕੈਸ਼ ਪਸ਼ੂਆਂ ਦੇ ਚਾਰੇ ਆਦਿ ਲਈ ਸਹਾਇਤਾ ਵੱਜੋਂ ਦਿੱਤੇ ਗਏ। ਨਗਰ ਨਿਵਾਸੀਆ ਨੇ ਉਪਰੋਕਤ ਧਾਰਮਿਕ ਸਖਸ਼ੀਅਤਾਂ ਦਾ ਦੁੱਖ ਦੀ ਘੜੀ ‘ਚ ਸਾਥ ਦੇਣ ਲਈ ਧੰਨਵਾਦ ਕੀਤਾ।