ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਕੱਤਰਤਾ
ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਇਕੱਤਰਤਾ
Publish Date: Tue, 12 May 2026 04:47 PM (IST)
Updated Date: Wed, 13 May 2026 04:01 AM (IST)

ਪੱਤਰ ਪ੍ਰੇਰਕ, ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ, ਘਰਿੰਡਾ : ਹਲਕਾ ਅਟਾਰੀ ਦੇ ਪਿੰਡ ਭਕਨਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਪੰਜਾਬ ਮੁੱਖ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਵੰਨਚਿੜੀ ਅਤੇ ਭਾਈ ਹਰਭਜਨ ਸਿੰਘ ਤੁੜ ਦੀ ਅਗਵਾਈ ਵਿਚ ਪਿੰਡ ਵਾਸੀ ਭਾਈ ਦਰਗਾਹ ਸਿੰਘ ਅਤੇ ਭਾਈ ਸਤਰਾਜ ਸਿੰਘ ਦੇ ਯਤਨਾਂ ਸਦਕਾ ਭਰਵੀਂ ਇਕੱਤਰਤਾ ਕੀਤੀ ਗਈ। ਜਿਸ ਵਿਚ ਇਲਾਕੇ ਦੇ ਨੌਜਵਾਨਾਂ, ਕਿਸਾਨਾਂ, ਬਜ਼ੁਰਗਾਂ, ਮਾਤਾਵਾਂ-ਭੈਣਾਂ ਅਤੇ ਪੰਥ ਦਰਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਕੇ ਪਾਰਟੀ ਦੀਆਂ ਨੀਤੀਆਂ ਅਤੇ ਸੰਘਰਸ਼ ਨੂੰ ਸਮਰਥਨ ਦਿੱਤਾ। ਭਾਈ ਅਮਰਜੀਤ ਸਿੰਘ ਵੰਨਚਿੜੀ ਤੋਂ ਇਲਾਵਾ ਸਮੂਹ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਗੰਭੀਰ ਸੰਕਟਾਂ ਵਿਚੋਂ ਲੰਘ ਰਿਹਾ ਹੈ। ਨਸ਼ਿਆਂ ਦਾ ਵਧਦਾ ਪ੍ਰਭਾਵ, ਬੇਰੁਜ਼ਗਾਰੀ, ਕਿਸਾਨਾਂ ਅਤੇ ਮਜ਼ਦੂਰਾਂ ਦੀ ਮਾੜੀ ਹਾਲਤ, ਨੌਜਵਾਨਾਂ ਦੀ ਵਿਦੇਸ਼ਾਂ ਵੱਲ ਮਜ਼ਬੂਰੀ ਵੱਸ ਹੋ ਰਹੀ ਪਲਾਇਨ ਅਤੇ ਸਿੱਖ ਨੌਜਵਾਨਾਂ ਉੱਪਰ ਝੂਠੇ ਪਰਚੇ ਦਰਜ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਪੰਜਾਬ ਦੇ ਭਵਿੱਖ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਨੇ ਹਮੇਸ਼ਾਂ ਆਪਣੇ ਸਿਆਸੀ ਲਾਭਾਂ ਲਈ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਿਆ ਹੈ ਅਤੇ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਸਿਆਸੀ ਤੌਰ ’ਤੇ ਕਮਜ਼ੋਰ ਕਰਨ ਵਿਚ ਵੱਡਾ ਯੋਗਦਾਨ ਪਾਇਆ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ, ਸਿੱਖ ਕੌਮ ਅਤੇ ਪੰਜਾਬ ਦੇ ਹੱਕਾਂ ਦੀ ਰੱਖਿਆ ਲਈ ਵਚਨਬੱਧ ਹੈ ਅਤੇ ਪਾਰਟੀ ਹਰ ਮੰਚ ’ਤੇ ਲੋਕਾਂ ਦੀ ਆਵਾਜ਼ ਬਣ ਕੇ ਡਟ ਕੇ ਖੜ੍ਹੀ ਰਹੇਗੀ। ਇਸ ਦੌਰਾਨ ਕਈ ਨੌਜਵਾਨਾਂ ਅਤੇ ਪਰਿਵਾਰਾਂ ਨੇ ਪਾਰਟੀ ਦੀਆਂ ਨੀਤੀਆਂ ’ਤੇ ਭਰੋਸਾ ਜਤਾਉਂਦਿਆਂ ਦਾ ਸਾਥ ਦੇਣ ਦਾ ਐਲਾਨ ਕੀਤਾ। ਇਕੱਤਰਤਾ ਵਿੱਚ ਮੌਜੂਦ ਲੋਕਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪੰਜਾਬ ਅਤੇ ਪੰਥ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਹਮੇਸ਼ਾਂ ਮੈਦਾਨ ਵਿਚ ਡਟੇ ਰਹਿਣਗੇ। ਇਸ ਇਕੱਤਰਤਾ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਹੁੰਚੇ ਮੁੱਖ ਆਗੂਆਂ ਵਿਚ ਭਾਈ ਜਸਕਰਨ ਸਿੰਘ ਲੋਪੋਕੇ ਮੈਂਬਰ ਕਾਰਜਕਾਰਨੀ ਕਮੇਟੀ, ਭਾਈ ਸ਼ਮਸ਼ੇਰ ਸਿੰਘ ਪੱਧਰੀ ਮੀਡੀਆ ਇੰਚਾਰਜ ਪੰਜਾਬ, ਵਿਸ਼ੇਸ਼ ਤੌਰ ’ਤੇ ਭਾਈ ਜਸਕਰਨ ਸਿੰਘ ਰਿਆੜ ਪ੍ਰਧਾਨ ਜਿਲ੍ਹਾ ਦਿਹਾਤੀ ਅੰਮ੍ਰਿਤਸਰ, ਭਾਈ ਪਰਮਜੀਤ ਸਿੰਘ ਵਣੀਏਕੇ, ਭਾਈ ਗੁਲਜਾਰ ਸਿੰਘ ਖਾਸਾ, ਭਾਈ ਬਲਜੀਤ ਸਿੰਘ ਚਾਟੀਵਿੰਡ, ਭਾਈ ਜਗਨੰਦਨ ਸਿੰਘ, ਭਾਈ ਜਸਕਰਨ ਸਿੰਘ ਲੋਪੋਕੇ, ਭਾਈ ਮਹਿੰਦਰਪਾਲ ਸਿੰਘ ਤੁੰਗ, ਭਾਈ ਜਗਜੀਤ ਸਿੰਘ ਰਾਮੂਵਾਲ, ਭਾਈ ਕੁਲਵਿੰਦਰ ਸਿੰਘ ਵਡਾਲੀ, ਭਾਈ ਰਛਪਾਲ ਸਿੰਘ ਰਾਜਾਸਾਂਸੀ ਅਤੇ ਭਾਈ ਗੁਰਜਿੰਦਰ ਸਿੰਘ ਖਾਪੜਖੇੜੀ ਹਾਜ਼ਰ ਸਨ।