ਦਾਜ ਵਿਰੋਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਪਰੀਮ ਕੋਰਟ ਵੱਲੋਂ ਨਿਰਦੇਸ਼ਿਤ ਗਠਿਤ ਦਹੇਜ ਵਿਰੋਧੀ ਕਮੇਟੀ ਦੀ ਮੈਂਬਰ ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਵੱਲੋਂ ਦਹੇਜ ਪ੍ਰਥਾ ਦੀਆਂ ਬੁਰਾਈਆਂ, ਇਸ ਦੇ ਕਾਨੂੰਨੀ ਨਤੀਜੇ ਅਤੇ ਵਿਆਹ ਵਿਚ
Publish Date: Mon, 20 Apr 2026 04:19 PM (IST)
Updated Date: Mon, 20 Apr 2026 04:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੁਪਰੀਮ ਕੋਰਟ ਵੱਲੋਂ ਨਿਰਦੇਸ਼ਿਤ ਗਠਿਤ ਦਹੇਜ ਵਿਰੋਧੀ ਕਮੇਟੀ ਦੀ ਮੈਂਬਰ ਅਤੇ ਰਾਸ਼ਟਰਪਤੀ ਪੁਰਸਕਾਰ ਪ੍ਰਾਪਤ ਡਾ. ਸਵਰਾਜ ਗਰੋਵਰ ਵੱਲੋਂ ਦਹੇਜ ਪ੍ਰਥਾ ਦੀਆਂ ਬੁਰਾਈਆਂ, ਇਸ ਦੇ ਕਾਨੂੰਨੀ ਨਤੀਜੇ ਅਤੇ ਵਿਆਹ ਵਿਚ ਲੰਿਗ ਸਮਾਨਤਾ ਵਿਸ਼ੇ ਉੱਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਨਿਰਦੇਸ਼ਨ ਕਮੇਟੀ ਦੇ ਪ੍ਰਧਾਨ ਸੀਜੇਐਮ ਅਮਰਦੀਪ ਸਿੰਘ ਬੈਂਸ ਵੱਲੋਂ ਕੀਤਾ ਗਿਆ। ਡਾ. ਸਵਰਾਜ ਗਰੋਵਰ 1968 ਤੋਂ ਦਹੇਜ ਵਿਰੋਧੀ ਗਤੀਵਿਧੀਆਂ ਨਾਲ ਜੁੜੀਆਂ ਹੋਈਆਂ ਹਨ ਅਤੇ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤ ਮੰਡਲੀ ਵਿਚ ਕਈ ਬਿਨਾਂ ਦਹੇਜ ਵਿਆਹ ਕਰਵਾ ਚੁੱਕੀਆਂ ਹਨ। ਡਾ. ਸਵਰਾਜ ਗਰੋਵਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਹੇਜ ਦਾ ਉਨਮੂਲਨ ਕਾਨੂੰਨੀ, ਸਮਾਜਿਕ ਅਤੇ ਨੈਤਿਕ ਜ਼ਿੰਮੇਵਾਰੀ ਹੈ। ਦਹੇਜ ਪ੍ਰਥਾ ਮਹਿਲਾਵਾਂ ਦੀ ਇੱਜ਼ਤ ਅਤੇ ਅਧਿਕਾਰਾਂ ਨੂੰ ਠੇਸ ਪਹੁੰਚਾਉਂਦੀ ਹੈ। ਵਿਆਹ ਵਰਗੇ ਪਵਿੱਤਰ ਰਿਸ਼ਤੇ ਨੂੰ ਲੈਣ-ਦੇਣ ਦਾ ਰੂਪ ਦੇਣ ਕਾਰਨ ਉਤਪੀੜਨ, ਘਰੇਲੂ ਹਿੰਸਾ ਅਤੇ ਦੁੱਖਦਾਈ ਘਟਨਾਵਾਂ ਵਾਪਰਦੀਆਂ ਹਨ। ਇਸ ਕੁਰਿਵਾਜ਼ ਨੂੰ ਰੋਕਣ ਲਈ ਭਾਰਤ ਵਿਚ ਦਹੇਜ ਨਿਸ਼ੇਧ ਅਧਿਿਨਯਮ, 1961 ਲਾਗੂ ਕੀਤਾ ਗਿਆ ਹੈ, ਜਿਸ ਦੇ ਤਹਿਤ ਦਹੇਜ ਲੈਣਾ ਅਤੇ ਦੇਣਾ ਦੋਵੇਂ ਦੰਡਣਯੋਗ ਅਪਰਾਧ ਹਨ। ਇਸ ਤੋਂ ਇਲਾਵਾ ਵਿਆਹ ਵਿਚ ਲੰਿਗ ਸਮਾਨਤਾ ਬਹੁਤ ਜ਼ਰੂਰੀ ਹੈ। ਸਫਲ ਵਿਆਹ ਲਈ ਪਤੀ-ਪਤਨੀ ਦੋਵਾਂ ਨੂੰ ਬਰਾਬਰੀ ਦਾ ਦਰਜਾ ਮਿਲਣਾ ਲਾਜ਼ਮੀ ਹੈ। ਇਸ ਮੌਕੇ ਸਮਾਜ ਸੇਵੀ ਮਹਿਲਾਵਾਂ ਡੋਲੀ ਭਾਟੀਆ, ਬੈਂਕ ਅਧਿਕਾਰੀ ਸਰੋਜ ਚਾਵਲਾ, ਮਨਜੀਤ ਥਿੰਦ, ਜਨਕ ਜੋਸ਼ੀ, ਸੋਨੀਆ ਮਲਹੀ, ਮਨਸਾ ਤਿਵਾਰੀ, ਗੁਰਲੀਨ ਮਹਾਜਨ, ਪ੍ਰਵੀਨ ਕੁਮਾਰੀ, ਏਕਤਾ ਵੋਹਰਾ, ਅਲਕਾ ਸ਼ਰਮਾ, ਜੋਤੀ ਬਾਲਾ, ਨੀਰੂ ਖੰਨਾ, ਮਮਤਾ ਕਪੂਰ ਅਤੇ ਹੋਰ ਪ੍ਰਸਿੱਧ ਮਹਿਲਾਵਾਂ ਹਾਜ਼ਰ ਸਨ, ਜਿਨ੍ਹਾਂ ਨੇ ਦਹੇਜ ਦਾ ਵਿਰੋਧ ਕਰਨ ਦਾ ਸੰਕਲਪ ਲਿਆ।