Black Fungus : ਬਲੈਕ ਫੰਗਸ ਕਾਰਨ ਇਕ ਹੋਰ ਮਰੀਜ਼ ਦੀ ਅੱਖ ਕੱਢੀ, ਜ਼ਿਲ੍ਹੇ 'ਚ 47 ਮਾਮਲੇ ਆਏ ਸਾਹਮਣੇ
ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਅਨੁਸਾਰ ਮਿਊਕਰਮਾਇਕੋਸਿਸ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਇਹ ਫੰਗਸ ਦਿਮਾਗ ਤਕ ਨਾ ਪੁੱਜੇ ਇਸ ਲਈ ਅੱਖ ਕੱਢਣੀ ਪੈਂਦੀ ਹੈ।
Publish Date: Tue, 08 Jun 2021 10:50 PM (IST)
Updated Date: Wed, 09 Jun 2021 03:00 AM (IST)
v>
ਜੇਐੱਨਐੱਨ, ਅੰਮ੍ਰਿਤਸਰ : ਬਲੈਕ ਫੰਗਸ (ਮਿਊਕਰਮਾਇਕੋਸਿਸ) ਪੀੜਤ ਇਕ ਹੋਰ ਵਿਅਕਤੀ ਦੀ ਅੱਖ ਕੱਢਣੀ ਪਈ। ਇਹ ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਅਧੀਨ ਸੀ। ਉਸ ਦੇ ਸਾਇਨਸ ਤਕ ਫੰਗਸ ਜਾ ਚੁੱਕਿਆ ਸੀ ਤੇ ਦਿਮਾਗ ਤਕ ਪੁੱਜਣ ਦਾ ਖਦਸ਼ਾ ਸੀ। ਲਿਹਾਜ਼ਾ ਉਸ ਦੀ ਅੱਖ ਕੱਢ ਦਿੱਤੀ ਗਈ ਹੈ।
ਇਸ ਤਰ੍ਹਾਂ ਹੁਣ ਤਕ ਛੇ ਮਰੀਜ਼ਾਂ ਦੀ ਇਕ-ਇਕ ਅੱਖ ਕੱਢੀ ਜਾ ਚੁੱਕੀ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇਡੀ ਸਿੰਘ ਅਨੁਸਾਰ ਮਿਊਕਰਮਾਇਕੋਸਿਸ ਇਕ ਅਜਿਹੀ ਬੀਮਾਰੀ ਹੈ ਜਿਸ ਨਾਲ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ। ਇਹ ਫੰਗਸ ਦਿਮਾਗ ਤਕ ਨਾ ਪੁੱਜੇ ਇਸ ਲਈ ਅੱਖ ਕੱਢਣੀ ਪੈਂਦੀ ਹੈ। ਭਵਿੱਖ ’ਚ ਇਹ ਮਰੀਜ਼ ਕਾਸਮੈਟਿਕ ਸਰਜਰੀ ਕਰਵਾ ਕੇ ਨਕਲੀ ਅੱਖ ਬਣਵਾ ਸਕਦੇ ਹਨ। ਇਸ ਤੋਂ ਪਹਿਲਾਂ ਇਸ ਹਸਪਤਾਲ ਵਿਚ ਪੰਜ ਮਰੀਜ਼ਾਂ ਦੀ ਅੱਖ ਕੱਢਣੀ ਪਈ ਹੈ। ਉਧਰ ਜ਼ਿਲ੍ਹੇ ਵਿਚ ਬਲੈਕ ਫੰਗਸ ਦੇ 47 ਕੇਸ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਐਕਟਿਵ ਕੇਸ 36 ਹਨ।