Amritsar News : ਇੱਕ ਕਰੋੜ ਦੀ ਫਿਰੌਤੀ ਨਾ ਦੇਣ ’ਤੇ ਟਰਾਂਸਪੋਰਟਰ ’ਤੇ ਚਲਾਈਆਂ ਗੋਲ਼ੀਆਂ, ਮੁਸ਼ਕਲ ਨਾਲ ਬਚੀ ਜਾਨ
ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋਬਨਪ੍ਰੀਤ ਸਿੰਘ ਨੇ ਚਾਟੀਵਿੰਡ ਪੁਲਿਸ ਥਾਣੇ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਇਕ ਟਰਾਂਸਪੋਰਟਰ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਅਣਪਛਾਤੇ ਅਤੇ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰ ਸੱਤਾ ਨੌਸ਼ਹਿਰਾ ਹੋਣ ਦਾ ਦਾਅਵਾ ਕਰਦੇ ਹੋਏ ਕਾਲ ਆ ਰਹੇ ਸਨ।
Publish Date: Sat, 18 Oct 2025 08:01 PM (IST)
Updated Date: Sat, 18 Oct 2025 08:04 PM (IST)
ਪੱਤਰ ਪ੍ਰੇਰਕ, ਅੰਮ੍ਰਿਤਸਰ : ਗੈਂਗਸਟਰ ਸੱਤਾ ਨੌਸ਼ਹਿਰਾ ਨੂੰ 1 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ ’ਤੇ ਉਸ ਦੇ ਗੁਰਗਿਆਂ ਨੇ ਚਾਟੀਵਿੰਡ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਵਰਪਾਲ ਦੇ ਪੱਤੀ ਸੱਤਾ ਪਿੰਡ ਦੇ ਰਹਿਣ ਵਾਲੇ ਜਸ਼ਨਪ੍ਰੀਤ ਸਿੰਘ ’ਤੇ ਗੋਲੀਬਾਰੀ ਕਰ ਦਿੱਤੀ। ਇਹ ਘਟਨਾ ਬੁੱਧਵਾਰ ਦੇਰ ਰਾਤ ਵਾਪਰੀ। ਮੁਲਜ਼ਮ ਵਾਰਦਾਤ ਕਰਨ ਤੋਂ ਬਾਅਦ ਭੱਜ ਗਏ।
ਪੁਲਿਸ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਇੰਸਪੈਕਟਰ ਹਿਮਾਂਸ਼ੂ ਭਗਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋਬਨਪ੍ਰੀਤ ਸਿੰਘ ਨੇ ਚਾਟੀਵਿੰਡ ਪੁਲਿਸ ਥਾਣੇ ਨੂੰ ਦੱਸਿਆ ਕਿ ਉਹ ਪੇਸ਼ੇ ਤੋਂ ਇਕ ਟਰਾਂਸਪੋਰਟਰ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਨੂੰ ਅਣਪਛਾਤੇ ਅਤੇ ਵਿਦੇਸ਼ੀ ਨੰਬਰਾਂ ਤੋਂ ਗੈਂਗਸਟਰ ਸੱਤਾ ਨੌਸ਼ਹਿਰਾ ਹੋਣ ਦਾ ਦਾਅਵਾ ਕਰਦੇ ਹੋਏ ਕਾਲ ਆ ਰਹੇ ਸਨ।
ਗੈਂਗਸਟਰ ਉਸ ਤੋਂ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗ ਰਿਹਾ ਸੀ। ਉਸ ਨੇ ਸ਼ੁਰੂ ਵਿਚ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ ਪਰ ਫਿਰ ਅਣਜਾਣ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ। ਪੀੜਤ ਨੇ ਦੱਸਿਆ ਕਿ ਬੁੱਧਵਾਰ ਰਾਤ 11 ਵਜੇ ਤੋਂ ਬਾਅਦ ਉਹ ਆਪਣੇ ਵਿਹੜੇ ਵਿਚ ਘੁੰਮ ਰਿਹਾ ਸੀ। ਦਰਵਾਜ਼ਾ ਖੁੱਲ੍ਹਾ ਸੀ। ਅਚਾਨਕ ਮੁਲਜ਼ਮ ਉਸ ਦੇ ਸਾਹਮਣੇ ਆਏ ਅਤੇ ਉਸ ਨੂੰ ਗਾਲ੍ਹੀ-ਗਲੋਚ ਕਰਨ ਲੱਗ ਪਏ। ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਉਸ ਨੇ ਇਕ ਕਰੋੜ ਰੁਪਏ ਦੀ ਫਿਰੌਤੀ ਨਹੀਂ ਦਿੱਤੀ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ। ਫਿਰ ਮੁਲਜ਼ਮਾਂ ਨੇ ਪਿਸਤੌਲ ਕੱਢਿਆ ਅਤੇ ਗੋਲ਼ੀਬਾਰੀ ਕਰ ਦਿੱਤੀ। ਪੀੜਤ ਕਿਸੇ ਤਰ੍ਹਾਂ ਆਪਣੀ ਜਾਨ ਬਚਾਉਣ ਵਿਚ ਕਾਮਯਾਬ ਹੋ ਗਿਆ ਅਤੇ ਘਰ ਵਿੱਚ ਦਾਖਲ ਹੋ ਗਿਆ। ਗੋਲ਼ੀਆਂ ਉਸ ਦੇ ਗੇਟ ’ਤੇ ਵੀ ਲੱਗੀਆਂ। ਕੁੱਲ ਅੱਠ ਤੋਂ ਦਸ ਰਾਊਂਡ ਫਾਇਰ ਕੀਤੇ ਗਏ ਅਤੇ ਦੋਸ਼ੀ ਮੋਟਰਸਾਈਕਲ ’ਤੇ ਭੱਜ ਗਏ।