Amritsar News : ਅੱਤਵਾਦੀ ਸੰਗਠਨ KZF ਨੇ ਦਿੱਤੀ ਰੇਲਵੇ ਟ੍ਰੈਕ ਉਡਾਉਣ ਦੀ ਧਮਕੀ
ਅੱਤਵਾਦੀ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਨੂੰ ਰੇਲਵੇ ਟ੍ਰੈਕ ਉਡਾਉਣ ਦੀ ਧਮਕੀ ਦਿੱਤੀ ਹੈ। ਇਹ ਵਿਅਕਤੀ ਇਸ ਸਮੇਂ ਪਾਕਿਸਤਾਨ ਵਿਚ ਲੁਕਿਆ ਹੋਇਆ ਹੈ ਅਤੇ ਇਸਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਪੂਰੀ ਸਹਾਇਤਾ ਪ੍ਰਾਪਤ ਹੈ।
Publish Date: Sun, 03 May 2026 09:37 PM (IST)
Updated Date: Sun, 03 May 2026 09:40 PM (IST)
ਜਾਸ, ਅੰਮ੍ਰਿਤਸਰ : ਅੱਤਵਾਦੀ ਸੰਗਠਨ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜ਼ੈੱਡਐੱਫ) ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਨੂੰ ਰੇਲਵੇ ਟ੍ਰੈਕ ਉਡਾਉਣ ਦੀ ਧਮਕੀ ਦਿੱਤੀ ਹੈ। ਇਹ ਵਿਅਕਤੀ ਇਸ ਸਮੇਂ ਪਾਕਿਸਤਾਨ ਵਿਚ ਲੁਕਿਆ ਹੋਇਆ ਹੈ ਅਤੇ ਇਸਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੀ ਪੂਰੀ ਸਹਾਇਤਾ ਪ੍ਰਾਪਤ ਹੈ।
ਦੋਸ਼ੀ ਨੇ ਇਕ ਆਡੀਓ ਜਾਰੀ ਕਰ ਕੇ ਦੱਸਿਆ ਕਿ ਆਉਣ ਵਾਲੇ ਦਸ ਦਿਨਾਂ ਵਿਚ ਉਹ ਭਾਰਤ ਦੇ ਕਈ ਹਿੱਸਿਆਂ ਵਿਚ ਰੇਲਵੇ ਟ੍ਰੈਕ ਉਡਾਉਣ ਵਾਲੇ ਹਨ। ਇਸ ਅੱਤਵਾਦੀ ਨੇ ਧਮਕੀ ਦਿੱਤੀ ਕਿ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਜਗਰੂਪ ਸਿੰਘ ਦੇ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਦੇ ਮਿਸ਼ਨ ਨੂੰ ਕਾਫੀ ਝਟਕਾ ਲੱਗਾ ਹੈ। ਇਸ ਦੇ ਵਿਰੋਧ ਵਿਚ ਉਹ ਆਉਣ ਵਾਲੇ ਦਸ ਦਿਨਾਂ ਵਿਚ ਰੇਲ ਟ੍ਰੈਕ ਅਤੇ ਟ੍ਰੇਨਾਂ ਵਿਚ ਧਮਾਕੇ ਕਰਨਗੇ।
ਉਸਨੇ ਦੱਸਿਆ ਕਿ ਸਰਹਿੰਦ ਦੇ ਨੇੜੇ ਰੇਲਵੇ ਟ੍ਰੈਕ ਉਡਾਉਣਾ, ਸੀਆਈਏ ਮੋਗਾ 'ਤੇ ਗ੍ਰਨੇਡ ਹਮਲਾ ਅਤੇ ਰਾਜਪੁਰਾ ਦੇ ਨੇੜੇ ਰੇਲਵੇ ਟ੍ਰੈਕ 'ਤੇ ਆਈਈਡੀ ਜਗਰੂਪ ਸਿੰਘ ਅਤੇ ਉਸ ਦੇ ਸਾਥੀਆਂ ਦੁਆਰਾ ਹੀ ਲਗਾਈ ਗਈ ਸੀ। ਜਗਰੂਪ ਦੀ ਮੌਤ ਦਾ ਬਦਲਾ ਆਉਣ ਵਾਲੇ ਦਸ ਦਿਨਾਂ ਵਿਚ ਲਿਆ ਜਾਵੇਗਾ। ਦੋਸ਼ੀ ਨੇ ਧਮਕੀ ਦਿੱਤੀ ਕਿ ਕੇਜ਼ੈੱਡਐੱਫ ਹੁਣ ਰੇਲਗੱਡੀਆਂ ਨੂੰ ਚਲਣ ਨਹੀਂ ਦੇਵੇਗਾ।