Amritsar News : ਪੰਜਾਬ ’ਚ ਵੱਡੀ ਵਾਰਦਾਤ ਟਲ਼ੀ, ਸਰਹੱਦ ਪਾਰੋਂ ਭੇਜੀ ਗਈ ਮਸ਼ੀਨਗੰਨ ਤੇ ਕਾਰਤੂਸਾਂ ਸਣੇ ਤਿੰਨ ਮੁਲਜ਼ਮ ਗ੍ਰਿਫ਼ਤਾਰ
ਘਰਿੰਡਾ ਥਾਣੇ ਦੀ ਪੁਲਿਸ ਨੇ ਐਤਵਾਰ ਸਵੇਰੇ ਇਕ ਮਸ਼ੀਨਗੰਨ, ਦੋ ਮੈਗਜ਼ੀਨ ਤੇ 50 ਕਾਰਤੂਸਾਂ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਡ੍ਰੋਨ ਡਰੋਨ ਰਾਹੀਂ ਸਰਹੱਦੀ ਪਿੰਡ ਮੋਦੇ ’ਚ ਹਥਿਆਰ ਸੁੱਟੇ ਸਨ।
Publish Date: Sun, 03 May 2026 08:16 PM (IST)
Updated Date: Sun, 03 May 2026 08:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਘਰਿੰਡਾ ਥਾਣੇ ਦੀ ਪੁਲਿਸ ਨੇ ਐਤਵਾਰ ਸਵੇਰੇ ਇਕ ਮਸ਼ੀਨਗੰਨ, ਦੋ ਮੈਗਜ਼ੀਨ ਤੇ 50 ਕਾਰਤੂਸਾਂ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਨੇ ਡ੍ਰੋਨ ਡਰੋਨ ਰਾਹੀਂ ਸਰਹੱਦੀ ਪਿੰਡ ਮੋਦੇ ’ਚ ਹਥਿਆਰ ਸੁੱਟੇ ਸਨ।
ਪੁਲਿਸ ਸੂਤਰਾਂ ਮੁਤਾਬਕ ਘਰਿੰਡਾ ਪੁਲਿਸ ਨੇ ਮੋਦੇ ਪਿੰਡ ਦੇ ਵਸਨੀਕ ਅਰਜਨ ਸਿੰਘ, ਪ੍ਰਗਟ ਸਿੰਘ ਤੇ ਸਾਜਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ ’ਤੇ ਇਕ ਵਿਦੇਸ਼ੀ ਮਸ਼ੀਨਗੰਨ, ਦੋ ਮੈਗਜ਼ੀਨ ਤੇ ਪੰਜਾਹ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਤੇ ਉਨ੍ਹਾਂ ਦੇ ਮੋਬਾਈਲ ਫੋਨਾਂ ਤੋਂ ਪਤਾ ਲੱਗਿਆ ਕਿ ਦੁਬਈ ਬੈਠਾ ਮੋਦੇ ਪਿੰਡ ਦਾ ਮਨਰਾਜ ਸਿੰਘ ਭਾਰਤ ’ਚ ਬਦਮਾਸ਼ਾਂ ਨੂੰ ਹਥਿਆਰ ਸਪਲਾਈ ਕਰਵਾਉਣ ਲਈ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨਾਲ ਕੰਮ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਐੱਫਆਈਆਰ ’ਚ ਮੂਲ ਰੂਪ ’ਚ ਮੋਦੇ ਪਿੰਡ ਦੇ ਰਹਿਣ ਵਾਲੇ ਮਨਰਾਜ ਸਿੰਘ ਤੇ ਦੁਬਈ ਵਾਸੀ ਸਰਤਾਜ ਸਿੰਘ ਤੇ ਉਸਦੇ ਪਿਤਾ ਅੰਗਰੇਜ਼ ਸਿੰਘ ਨੂੰ ਨਾਮਜ਼ਦ ਕਰ ਲਿਆ ਹੈ।
ਪੁਲਿਸ ਅੰਗਰੇਜ਼ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਜਾਂਚ ’ਚ ਪਤਾ ਲੱਗਾ ਹੈ ਕਿ ਦੋਵੇਂ ਭਰਾ ਸਰਤਾਜ ਸਿੰਘ ਤੇ ਮਨਰਾਜ ਸਿੰਘ ਕਈ ਸਾਲਾਂ ਤੋਂ ਦੁਬਈ ’ਚ ਰਹਿ ਰਹੇ ਹਨ। ਉਨ੍ਹਾਂ ਨੇ ਉੱਥੇ ਪਾਕਿਸਤਾਨੀ ਤਸਕਰਾਂ ਨਾਲ ਸਬੰਧ ਸਥਾਪਤ ਕੀਤੇ ਸਨ। ਉਨ੍ਹਾਂ ਰਾਹੀਂ ਆਈਐੱਸਆਈ ਦੇ ਇਸ਼ਾਰੇ ’ਤੇ ਭਾਰਤ ਨੂੰ ਹਥਿਆਰਾਂ ਦੀ ਸਪਲਾਈ ਸ਼ੁਰੂ ਕੀਤੀ ਗਈ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਇਨ੍ਹਾਂ ਹਥਿਆਰਾਂ ਨੂੰ ਅੱਗੇ ਸਪਲਾਈ ਕਰਨ ਤੇ ਫਿਰ ਪੰਜਾਬ ਵਿਚ ਇਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਮਨਸ਼ਾ ਰੱਖਦੇ ਸਨ।
ਜ਼ਿਕਰੋਯਗ ਹੈ ਕਿ ਇਸੇ ਸਾਲ 29 ਮਾਰਚ ਨੂੰ ਵੀ ਪੁਲਿਸ ਨੇ ਦੋ ਮਸ਼ੀਨਗੰਨਾਂ, ਚਾਰ ਮੈਗਜ਼ੀਨ ਤੇ ਕਾਰਤੂਸ ਬਰਾਮਦ ਕੀਤੇ ਸਨ।