Amritsar News : ਬੀਐੱਸਐੱਫ ਨੇ ਨਾਕਾਮ ਕੀਤੀ ਹੈਰੋਇਨ ਤਸਕਰੀ ਦੀ ਕੋਸ਼ਿਸ਼, 535 ਗ੍ਰਾਮ ਦਾ ਪੈਕੇਟ ਬਰਾਮਦ
ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਦੀ ਗਤੀਵਿਧੀ ਨੂੰ ਦੇਖ ਕੇ ਉਸ ਵੱਲ ਗੋਲ਼ੀਬਾਰੀ ਕੀਤੀ। ਜਦੋਂ ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ, ਤਾਂ ਇਕ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
Publish Date: Mon, 27 Apr 2026 08:13 PM (IST)
Updated Date: Mon, 27 Apr 2026 08:15 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬੀਤੀ ਐਤਵਾਰ ਦੇਰ ਰਾਤ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬੀਓਪੀ ਕਲਾਮ ਡੋਗਰ ਖੇਤਰ ਵਿਚ ਸੀਮਾ ਸੁਰੱਖਿਆ ਬਲ ਨੇ ਡਰੋਨ ਰਾਹੀਂ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਡਰੋਨ ਦੀ ਗਤੀਵਿਧੀ ਨੂੰ ਦੇਖ ਕੇ ਉਸ ਵੱਲ ਗੋਲ਼ੀਬਾਰੀ ਕੀਤੀ। ਜਦੋਂ ਕੁਝ ਸਮੇਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ, ਤਾਂ ਇਕ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ।
ਤਲਾਸ਼ੀ ਦੌਰਾਨ ਡਰੋਨ ਇਕ ਖੇਤ ਵਿਚ ਪਿਆ ਬਰਾਮਦ ਹੋਇਆ। 535 ਗ੍ਰਾਮ ਹੈਰੋਇਨ ਵਾਲਾ ਇਕ ਪੈਕੇਟ ਵੀ ਇਸ ਨਾਲ ਬੰਨ੍ਹਿਆ ਹੋਇਆ ਸੀ। ਸੁਰੱਖਿਆ ਏਜੰਸੀਆਂ ਇਸ ਸਮੇਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ। ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਡਰੋਨ ਕਿੱਥੋਂ ਉਡਾਇਆ ਗਿਆ ਸੀ ਅਤੇ ਇਸ ਦੇ ਪਿੱਛੇ ਕਿਹੜਾ ਤਸਕਰੀ ਨੈੱਟਵਰਕ ਹੈ।