Amritsar News : 31 ਸਾਲਾ ਪੰਜਾਬੀ ਨੌਜਵਾਨ ਦੀ ਇਟਲੀ ’ਚ ਮੌਤ
ਵਿਦੇਸ਼ ਤੋਂ ਪੰਜਾਬੀਆ ਲਈ ਇਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀ 31 ਸਾਲਾ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਛਾਪਿਆਂਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ।
Publish Date: Tue, 28 Jan 2025 06:10 PM (IST)
Updated Date: Tue, 28 Jan 2025 06:15 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ, ਰਈਆ : ਵਿਦੇਸ਼ ਤੋਂ ਪੰਜਾਬੀਆ ਲਈ ਇਕ ਹੋਰ ਦੁਖਦਾਇਕ ਖਬਰ ਸਾਹਮਣੇ ਆਈ ਹੈ। ਬੀਤੇ ਦਿਨੀ 31 ਸਾਲਾ ਨੌਜਵਾਨ ਨਿਰਮਲ ਸਿੰਘ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਛਾਪਿਆਂਵਾਲੀ ਨੇੜੇ ਬਾਬਾ ਬਕਾਲਾ ਸਾਹਿਬ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਨਿਰਮਲ ਸਿੰਘ 2 ਸਾਲ ਪਹਿਲਾਂ ਹੀ ਇਟਲੀ ਪਹੁੰਚਿਆ ਸੀ।
ਪੇਪਰਾਂ ਦੀ ਆਸ ਵਿਚ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ, ਬੀਤੇ ਦਿਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਮਾਤਾ ਵਰਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਜੀਤ ਸਿੰਘ ਦਾ ਸਾਇਆ ਵੀ ਤੋਂ ਉੱਠ ਚੁੱਕਿਆ ਹੈ ਅਤੇ ਸਾਡੇ ਘਰ ਦੀ ਆਰਥਿਕ ਹਾਲਤ ਮਾੜੀ ਸੀ ਜਿਸ ਕਾਰਨ ਉਸ ਦਾ ਪੁੱਤਰ ਰੋਜ਼ੀ ਰੋਟੀ ਲਈ ਇਟਲੀ ਗਿਆ ਸੀ।
ਇਸ ਮੌਕੇ ਨਿਰਮਲ ਸਿੰਘ ਦੀ ਪਤਨੀ ਕਿਰਨਪ੍ਰੀਤ ਕੌਰ ਨੇ ਰੋਂਦੇ ਕੁਰਲਾਉਂਦੇ ਹੋਏ ਦੱਸਿਆ ਕਿ ਸਾਡੇ ਕੋਲ ਏਨੇ ਪੈਸੇ ਨਹੀਂ ਹਨ ਕਿ ਅਸੀਂ ਦੇਹ ਲਿਆ ਸਕੀਏ। ਉਨ੍ਹਾਂ ਨੇ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਮੇਰੇ ਪਤੀ ਦੀ ਦੇਹ ਸਾਨੂੰ ਲਿਆ ਕੇ ਸੌਂਪੀ ਜਾਵੇ। ਮ੍ਰਿਤਕ ਦੇ ਪਿੱਛੇ ਪਰਿਵਾਰ ਵਿਚ ਬੁਜ਼ਰਗ ਮਾਤਾ ਪਤਨੀ ਅਤੇ 5 ਸਾਲਾ ਦੇ ਪੁੱਤਰ ਅਰਮਾਨਵੀਰ ਸਿੰਘ ਨੂੰ ਰਹਿ ਗਏ ਹਨ। ਘਰ ਦੀ ਗੁਜ਼ਾਰਾ ਚਲਾਉਣ ਲਈ ਕੋਈ ਕਮਾਈ ਦਾ ਸਾਧਨ ਨਹੀਂ ਹੈ ਇਸ ਲਈ ਸਰਕਾਰ ਨੂੰ ਪੀੜਤ ਪਰਿਵਾਰ ਦੀ ਬਾਂਹ ਫੜਣੀ ਚਾਹੀਦੀ ਹੈ ਤਾਂ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ।