ਅਕਸ਼ੈ ਸ਼ਰਮਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ
ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਉਤਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕੀਟ ਵਿਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ
Publish Date: Wed, 20 May 2026 04:24 PM (IST)
Updated Date: Wed, 20 May 2026 04:28 PM (IST)

ਲਿਬਰਟੀ ਮਾਰਕੀਟ ਸ਼ਹਿਰ ਦੀ ਲਾਈਫ ਲਾਈਨ, ਵਪਾਰੀਆਂ ਦੀ ਸੁਰੱਖਿਆ ਤੇ ਸੁਵਿਧਾਵਾਂ ਸਾਡੀ ਪਹਿਲ : ਅਕਸ਼ੈ ਸ਼ਰਮਾ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਲਕਾ ਉਤਰੀ ਤੋਂ ਭਾਜਪਾ ਦੇ ਨੌਜਵਾਨ ਆਗੂ ਅਕਸ਼ੈ ਸ਼ਰਮਾ ਨੇ ਲਿਬਰਟੀ ਮਾਰਕੀਟ ਵਿਚ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਵਪਾਰੀਆਂ ਨਾਲ ਮਿਲਣਾ ਅਤੇ ਉਨ੍ਹਾਂ ਦੀਆਂ ਦਿੱਕਤਾਂ ਨੂੰ ਸਮਝਣਾ ਚਾਹੁੰਦੇ ਸਨ ਅਤੇ ਅੱਜ ਉਨ੍ਹਾਂ ਨੂੰ ਵਪਾਰੀਆਂ ਵਿਚ ਆਉਣ ਦਾ ਮੌਕਾ ਮਿਿਲਆ ਹੈ। ਅਕਸ਼ੈ ਸ਼ਰਮਾ ਨੇ ਕਿਹਾ ਕਿ ਜੇ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੀ ‘ਸਭਕਾ ਸਾਥ, ਸਭਕਾ ਵਿਕਾਸ’ ਵਾਲੀ ਸੋਚ ਨੂੰ ਸਮਝਣ ਅਤੇ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇ ਵਪਾਰੀ ਮਜ਼ਬੂਤ ਹੋਵੇਗਾ ਤਾਂ ਸ਼ਹਿਰ ਵੀ ਮਜ਼ਬੂਤ ਹੋਵੇਗਾ, ਕਿਉਂਕਿ ਬਾਜ਼ਾਰ ਸ਼ਹਿਰ ਦੀ ਅਰਥ-ਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ ਦੁਕਾਨਾਂ ਚੱਲਣ ਨਾਲ ਕੰਮ ਨਹੀਂ ਚਲੇਗਾ, ਸਗੋਂ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਨਾਲ ਜੁੜਣਾ ਵੀ ਬਹੁਤ ਜ਼ਰੂਰੀ ਹੈ। ਮੀਟਿੰਗ ਦੌਰਾਨ ਵਪਾਰੀਆਂ ਨੇ ਮਾਰਕੀਟ ਵਿਚ ਵਾਸ਼ਰੂਮ, ਸੀਸੀਟੀਵੀ ਕੈਮਰੇ, ਸਟ੍ਰੀਟ ਲਾਈਟਾਂ, ਸੁਰੱਖਿਆ ਪ੍ਰਬੰਧ ਅਤੇ ਪਾਰਕਿੰਗ ਵਰਗੀਆਂ ਸਮੱਸਿਆਵਾਂ ਉਠਾਈਆਂ। ਇਸ ’ਤੇ ਅਕਸ਼ੈ ਸ਼ਰਮਾ ਨੇ ਕਿਹਾ ਕਿ ਵਪਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਅਤੇ ਭਾਜਪਾ ਹਰ ਉਸ ਸਮੱਸਿਆ ਦੇ ਹੱਲ ਲਈ ਕੰਮ ਕਰੇਗੀ ਜਿਸ ਕਾਰਨ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਉਨ੍ਹਾਂ ਵਪਾਰੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਮੈਂ ਤੁਹਾਡਾ ਭਰਾ ਹਾਂ ਅਤੇ ਹਰ ਵੇਲੇ ਚੱਟਾਨ ਵਾਂਗ ਵਪਾਰੀਆਂ ਦੇ ਨਾਲ ਖੜ੍ਹਾ ਰਹਾਂਗਾ। ਵਪਾਰ ਦੀ ਤਰੱਕੀ ਨਾਲ ਹੀ ਸ਼ਹਿਰ ਅੱਗੇ ਵਧੇਗਾ। ਨੌਜਵਾਨ ਵਰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨਾਂ ਨੂੰ ਆਪਣੇ ਵਪਾਰ ਅਤੇ ਰੋਜ਼ਗਾਰ ਵੱਲ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਲਿਬਰਟੀ ਮਾਰਕੀਟ ਨੂੰ ਸ਼ਹਿਰ ਦਾ ‘ਆਈਟੀ ਹੱਬ’ ਦੱਸਦਿਆਂ ਕਿਹਾ ਕਿ ਇੱਥੇ ਵੱਡੀ ਗਿਣਤੀ ਵਿਚ ਨੌਜਵਾਨ ਕੰਮ ਕਰਦੇ ਦਿਖਾਈ ਦਿੰਦੇ ਹਨ, ਪਰ ਜਿਸ ਪੱਧਰ ਦੀਆਂ ਸੁਵਿਧਾਵਾਂ ਇਸ ਮਾਰਕੀਟ ਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਅਜੇ ਤੱਕ ਨਹੀਂ ਮਿਲ ਸਕੀਆਂ। ਅਕਸ਼ੈ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਸੁਪਨਾ ਪੰਜਾਬ ਅਤੇ ਵਪਾਰੀ ਵਰਗ ਨੂੰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਮਾਰਕੀਟ ਵਿਚ ਠੰਡੇ ਪਾਣੀ ਦੀ ਮਸ਼ੀਨ ਲਗਵਾਉਣ ਅਤੇ ਹੋਰ ਸੁਵਿਧਾਵਾਂ ਨੂੰ ਲੈ ਕੇ ਦੁਬਾਰਾ ਵਪਾਰੀਆਂ ਵਿਚ ਆਉਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਵਿਚ ਭਾਜਪਾ ਨੇ ਦੇਸ਼ ਨੂੰ ਤਰੱਕੀ ਦੇ ਨਵੇਂ ਆਯਾਮ ਦਿੱਤੇ ਹਨ, ਉਸੇ ਤਰ੍ਹਾਂ ਪੰਜਾਬ ਵਿਚ ਵੀ ਭਾਜਪਾ ਹੀ ਵਿਕਾਸ ਕਰਵਾ ਸਕਦੀ ਹੈ। ਇਸ ਲਈ ਲੋਕਾਂ ਨੂੰ ਭਾਜਪਾ ਦਾ ਸਾਥ ਦੇ ਕੇ ਆਪਣੇ ਭਵਿੱਖ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਇਸ ਮੌਕੇ ਪੱਪੂ ਮਹਾਜਨ, ਰਾਜੇਸ਼ ਮਹਾਜਨ, ਅਭੀ ਮਹਾਜਨ, ਹਨੀ ਸਹਿਗਲ, ਸਭੀ, ਮਣੀ, ਵਿਸ਼ਾਲ ਸਹਿਗਲ, ਬਲਵੰਤ ਸਿੰਘ, ਕਾਲੀ ਪਾਜੀ, ਡਾ. ਮਨੂ, ਸੰਦੀਪ ਸਿੰਘ, ਰਮਨਦੀਪ ਸਿੰਘ ਅਤੇ ਪਵਨ ਮਹਾਜਨ ਸਮੇਤ ਹੋਰ ਸਾਥੀ ਵੀ ਮੌਜੂਦ ਸਨ।