ਸਪਰਿੰਗ ਡੇਲ ਨੇ ਓਵਰਆਲ ਵਿਨਰ ਦੀ ਟਰਾਫੀ ਜਿੱਤੀ
ਸਪਰਿੰਗ ਡੇਲ ਨੇ ਓਵਰਆਲ ਵਿਨਰ ਦੀ ਟਰਾਫੀ ਜਿੱਤੀ
Publish Date: Tue, 28 Apr 2026 05:21 PM (IST)
Updated Date: Wed, 29 Apr 2026 04:07 AM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਹੋਦਿਆ ਸਕੂਲ ਕੰਪਲੈਕਸ ਦੀ ਸਰਪ੍ਰਸਤੀ ਹੇਠ ਸਟਾਲਵਰਟਸ ਸਕੂਲ ਵੱਲੋਂ ਕਰਵਾਏ ਗਏ ਇੰਟਰ-ਸਕੂਲ ਸਾਈਕਾਲੋਜੀ ਸੰਮੇਲਨ ‘ਦ ਸਾਈਕੀ ਸਮਿਟ’ ਦੌਰਾਨ ਸਪਰਿੰਗ ਡੇਲੀਅਨਜ਼ ਨੇ ਅੰਮ੍ਰਿਤਸਰ ਖੇਤਰ ਦੇ ਸਕੂਲਾਂ ਲਈ ਆਯੋਜਿਤ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਲਗਾਤਾਰ ਦੂਜੇ ਸਾਲ ਵੀ ਓਵਰਆਲ ਵਿਨਰ ਦੀ ਰਨਿੰਗ ਟਰਾਫੀ ਆਪਣੇ ਕੋਲ ਰੱਖਦਿਆਂ ਆਪਣੀ ਕਾਬਲੀਅਤ ਸਾਬਤ ਕੀਤੀ। ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਸਾਹਿਲਜੀਤ ਸਿੰਘ ਸੰਧੂ ਨੇ ਬੜੀ ਖੁਸ਼ੀ ਨਾਲ ਸਾਂਝਾ ਕੀਤਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਦੀ ਟੀਮ ਨੇ ਪੂਰੇ ਅੰਮ੍ਰਿਤਸਰ ਖੇਤਰ ਦੀਆਂ ਟੀਮਾਂ ਨਾਲ ਮੁਕਾਬਲਾ ਕਰਦਿਆਂ ਓਵਰਆਲ ਜੇਤੂ ਦੀ ਚਮਕਦਾਰ ਟਰਾਫੀ ਜਿੱਤੀ ਹੈ, ਜੋ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਰਗਦਰਸ਼ਕ ਅਧਿਆਪਕਾਂ ਲਈ ਇਕ ਸ਼ਾਨਦਾਰ ਪ੍ਰਾਪਤੀ ਹੈ। ਸੰਧੂ ਨੇ ਕਿਹਾ ਕਿ ‘ਦ ਸਾਈਕੀ ਸਮਿਟ’ ਨਾਮੀ ਇਹ ਮੁਕਾਬਲਾ ‘ਦ ਕਾਂਸ਼ੀਅਸ ਅਰਥ-ਸਾਈਕਾਲੋਜੀ ਮੀਟਸ ਇਨਵਾਇਰਨਮੈਂਟ’ ਦੇ ਥੀਮ ਤੇ ਅਧਾਰਤ ਸੀ, ਜਿਸ ਵਿਚ ਡਿਬੇਟ, ਕਵਿਤਾ, ਮਿਊਰਲ ਮੇਕਿੰਗ ਅਤੇ ਮਾਡਲ ਮੇਕਿੰਗ ਵਰਗੇ ਮੁਕਾਬਲੇ ਸ਼ਾਮਲ ਸਨ। ਜੇਤੂ ਟੀਮ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਸਪਰਿੰਗ ਡੇਲ ਸੀਨੀਅਰ ਸਕੂਲ ਨੂੰ ਹਮੇਸ਼ਾਂ ਆਪਣੇ ਸਹਿ-ਪਾਠਕ੍ਰਮ ਪ੍ਰੋਗਰਾਮ ਤੇ ਮਾਣ ਰਿਹਾ ਹੈ ਜੋ ਕਿ ਮੁੱਖ ਅਕਾਦਮਿਕ ਪੜ੍ਹਾਈ ਦੇ ਬਰਾਬਰ ਹੀ ਚੱਲਦਾ ਹੈ। ਸੀਬੀਐੱਸਈ ਵੀ ਸਕੂਲਾਂ ਨੂੰ ਆਪਣੇ ਰੋਜ਼ਾਨਾ ਦੇ ਪ੍ਰੋਗਰਾਮਾਂ ਵਿੱਚ ਕਦਰਾਂ-ਕੀਮਤਾਂ ਅਧਾਰਤ ਹੁਨਰਾਂ ਨੂੰ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਾਡਾ ਐਕਟੀਵਿਟੀ ਕੈਲੰਡਰ ਵੀ ਇਸੇ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਇਹ ਟਰਾਫੀ ਇਸ ਗੱਲ ਦੀ ਗਵਾਹ ਹੈ।