ਉੱਪਲ ਨਿਊਰੋ ਹਸਪਤਾਲ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ
ਉੱਪਲ ਨਿਊਰੋ ਹਸਪਤਾਲ ਨੇ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ
Publish Date: Wed, 13 May 2026 05:40 PM (IST)
Updated Date: Thu, 14 May 2026 04:03 AM (IST)

ਫੋਟੋ-1 ਕੈਪਸ਼ਨ : ਉੱਪਲ ਨਿਊਰੋ ਹਸਪਤਾਲ ਵਿਚ ਅੰਤਰਰਾਸ਼ਟਰੀ ਨਰਸ ਦਿਵਸ ਮਨਾਉਣ ਮੌਕੇ ਹਸਪਤਾਲ ਦੇ ਡਾਕਟਰ ਅਤੇ ਨਰਸਿੰਗ ਸਟਾਫ ਦੀ ਟੀਮ। ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪ੍ਰਸਿੱਧ ਉੱਪਲ ਨਿਊਰੋ ਐਂਡ ਮਲਟੀਸਪੈਸ਼ਲਿਟੀ ਹਸਪਤਾਲ ’ਚ ਡਾ. ਅਸ਼ੋਕ ਉੱਪਲ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਨਰਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਸਪਤਾਲ ਵਿਚ ਪੋਸਟਰ ਮੁਕਾਬਲੇ, ਮਨੋਰੰਜਕ ਖੇਡਾਂ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਹਸਪਤਾਲ ਪ੍ਰਬੰਧਨ ਵੱਲੋਂ ਸਟਾਫ ਨਰਸਾਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਹਸਪਤਾਲ ਦੇ ਮੈਡੀਕਲ ਸੁਪਰਿਟੈਂਡੈਂਟ ਡਾ. ਅਸ਼ੋਕ ਚਾਨਨਾ ਨੇ ਸਾਰੀਆਂ ਨਰਸਾਂ ਨੂੰ ਅੰਤਰਰਾਸ਼ਟਰੀ ਨਰਸ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਇਸ ਦਿਨ ਦਾ ਉਦੇਸ਼ ਨਰਸਾਂ ਦੀ ਸੇਵਾ ਭਾਵਨਾ, ਸਮਰਪਣ ਅਤੇ ਸਿਹਤ ਖੇਤਰ ਵਿਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਨਮਾਨ ਦੇਣਾ ਹੈ। ਉਨ੍ਹਾਂ ਕੋਵਿਡ-19 ਮਹਾਮਾਰੀ ਦੌਰਾਨ ਨਰਸਾਂ ਵੱਲੋਂ ਸਮਾਜ ਅਤੇ ਮਰੀਜ਼ਾਂ ਦੀ ਸੇਵਾ ਵਿਚ ਦਿੱਤੇ ਗਏ ਅਤੁੱਲ ਯੋਗਦਾਨ ਨੂੰ ਵੀ ਯਾਦ ਕੀਤਾ। ਡਾ. ਸਲਿਲ ਉੱਪਲ, ਡਾ. ਸਿਿਖਲ ਉਪਲ ਨੇ ਕਿਹਾ ਕਿ ਨਰਸਾਂ ਸਿਹਤ ਸੇਵਾਵਾਂ ਦੀਆਂ ਅਸਲੀ ਹੀਰੋ ਹਨ ਅਤੇ ਚਿਿਕਤਸਾ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਦੇ ਸਮਾਨ ਹਨ। ਉਨ੍ਹਾਂ ਕਿਹਾ ਕਿ ਨਰਸਾਂ ਦਿਨ-ਰਾਤ ਮਰੀਜ਼ਾਂ ਦੀ ਸੰਭਾਲ ਵਿੱਚ ਸਮਰਪਿਤ ਰਹਿੰਦੀਆਂ ਹਨ ਅਤੇ ਹਸਪਤਾਲ ਤੋਂ ਲੈ ਕੇ ਐਮਰਜੈਂਸੀ ਹਾਲਾਤਾਂ ਤੱਕ ਉਨ੍ਹਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ। ਇਸ ਮੌਕੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਵਿਚ ਡਾ. ਪਰਵ ਓਹਰੀ, ਡਾ. ਤੁਸ਼ਾਰ ਅਗਰਵਾਲ, ਡਾ. ਕਾਵੇਰੀ ਜੋਸ਼ੀ, ਡਾ. ਤਾਰਿਕ ਅਹਿਮਦ, ਡਾ. ਅੰਕੁਰ, ਡਾ. ਸ਼ੁਭਮ, ਨਰਸਿੰਗ ਇੰਚਾਰਜ ਗੁਰਮੀਤ ਕੌਰ, ਇੰਚਾਰਜ ਕੁਲਬੀਰ ਕੌਰ, ਗੁਰਪ੍ਰੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕੌਰ, ਆਸਟਿਨ, ਸਾਕਿਬ ਅਤੇ ਹਸਪਤਾਲ ਪ੍ਰਬੰਧਨ ਵੱਲੋਂ ਜਤਿੰਦਰ ਕੌਰ ਅਤੇ ਵੰਸੂ ਹਾਜ਼ਰ ਸਨ।