ਯੁੱਧ ਨਸ਼ਿਆਂ ਵਿਰੁੱਧ ਹੋਈ ਵੱਡੀ ਕਾਰਵਾਈ, ਗੈਰ-ਕਾਨੂੰਨੀ ਇਮਾਰਤ ਢਾਹੀ
ਯੁੱਧ ਨਸ਼ਿਆਂ ਵਿਰੁੱਧ ਹੋਈ ਵੱਡੀ ਕਾਰਵਾਈ ਤਹਿਤ ਗੈਰ-ਕਾਨੂੰਨੀ ਇਮਾਰਤ ਢਾਹੀ
Publish Date: Tue, 12 May 2026 06:08 PM (IST)
Updated Date: Wed, 13 May 2026 04:06 AM (IST)

ਮਜੀਠਾ ਇਲਾਕੇ ’ਚ ਪਹਿਲੀ ਕਰਵਾਈ, ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ : ਐੱਸਐੱਸਪੀ ਦਿਹਾਤੀ ਪੱਤਰ ਪ੍ਰੇਰਕ, ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਦੇ ਮੁੱਖ ਕਸਬਾ ਮਜੀਠਾ ਵਿਖੇ ਨਸ਼ਾ ਤਸਕਰਾਂ ਨਾਲ ਜੁੜੀ ਇਕ ਗੈਰ-ਕਾਨੂੰਨੀ ਉਸਾਰੀ ਉੱਤੇ ਸਰਕਾਰੀ ਬੁਲਡੋਜ਼ਰ ਚੱਲਿਆ। ਨਗਰ ਕੌਂਸਲ ਮਜੀਠਾ, ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕਥਿਤ ਤੌਰ ਤੇ ਇਕ ਅਣ-ਅਧਿਕਾਰਤ ਬਿਲਡਿੰਗ ਨੂੰ ਢਾਹ ਦਿੱਤਾ ਗਿਆ। ਇਸ ਡਿਮੋਲਿਸ਼ਨ ਕਾਰਵਾਈ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਐੱਸਐੱਸਪੀ ਸੁਹੇਲਮੀਰ ਖੁਦ ਮੌਕੇ ਤੇ ਪਹੁੰਚੇ ਜਿਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਬੰਧਤ ਮਾਮਲੇ ਸਬੰਧੀਂ ਨਗਰ ਕੌਂਸਲ ਵੱਲੋਂ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਉਸ ਤੋਂ ਬਾਅਦ ਏਡੀਸੀ ਦਫ਼ਤਰ ਰਾਹੀਂ ਪੁਲਿਸ ਮਦਦ ਮੰਗੀ ਗਈ ਸੀ। ਆਖਰਕਾਰ ਡਿਊਟੀ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਦੀ ਹਾਜ਼ਰੀ ਵਿਚ ਇਹ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ। ਐੱਸਐੱਸਪੀ ਸੁਹੇਲਮੀਰ ਨੇ ਗੱਲਬਾਤ ਵਿਚ ਕਿਹਾ ਕਿ ਇਹ ਪ੍ਰਾਪਰਟੀ ਸੁੱਚਾ ਸਿੰਘ ਦੇ ਬੇਟਿਆਂ ਸੁਨੀਲ ਅਤੇ ਕਰਨ ਦੀ ਹੈ। ਸੁਨੀਲ ਉੱਤੇ ਹਰਿਆਣਾ ਵਿਚ ਯੂਏਪੀਏ ਤਹਿਤ ਮਾਮਲਾ ਦਰਜ ਹੈ ਅਤੇ ਉਹ ਉੱਥੇ ਜੇਲ੍ਹ ਵਿਚ ਹੀ ਬੰਦ ਹੈ। ਜਦਕਿ ਉਸ ਦੇ ਭਰਾ ਕਰਨ ਉੱਤੇ ਵੀ ਐੱਨਡੀਪੀਐੱਸ ਐਕਟ ਤਹਿਤ ਕੁੱਲ ਪੰਜ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਹਨ। ਉਨ੍ਹਾਂ ਇਸ ਕਾਰਵਾਈ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੋਧੀ ਮੁਹਿੰਮ ਦਾ ਹਿੱਸਾ ਦੱਸਿਆ ਗਿਆ। ਐੱਸਐੱਸਪੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਜੀਠਾ ਇਲਾਕੇ ਵਿਚ ਇਸ ਤਰ੍ਹਾਂ ਦੀ ਇਹ ਪਹਿਲੀ ਵੱਡੀ ਕਾਰਵਾਈ ਹੈ ਤੇ ਅਜਿਹੀਆਂ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ। ਇਸ ਦੌਰਾਨ ਸਾਰੀ ਕਾਰਵਾਈ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਮੌਕੇ ਡੀਐੱਸਪੀ ਐੱਨਡੀਪੀਐੱਸ ਇੰਦਰਜੀਤ ਸਿੰਘ, ਡੀਐੱਸਪੀ ਮਜੀਠਾ ਕਮਲਮੀਤ ਸਿੰਘ, ਐੱਸਐੱਚਓ ਕਰਮਪਾਲ ਸਿੰਘ ਰੰਧਾਵਾ, ਏਐਸਆਈ ਹਰਜਿੰਦਰ ਸਿੰਘ, ਏਐਸਆਈ ਮੇਜਰ ਸਿੰਘ, ਰੀਡਰ ਡੀਐੱਸਪੀ ਮਜੀਠਾ ਰਾਜ ਕੁਮਾਰ, ਡਿਊਟੀ ਮਜਿਸਟ੍ਰੇਟ ਗੁਰਪ੍ਰੀਤ ਸਿੰਘ, ਜੇਈ ਬਿਜਲੀ ਬੋਰਡ ਮਜੀਠਾ ਨਵਜੀਤ ਸਿੰਘ, ਐੱਸਡੀਓ ਸਥਾਨਕ ਸਰਕਾਰਾਂ ਗਗਨਦੀਪ ਸਿੰਘ, ਸੁਪਰਡੈਂਟ ਨਗਰ ਕੌਂਸਲ ਰਜੇਸ਼ ਕੁਮਾਰ, ਸਬ ਇੰਸਪੈਕਟਰ ਹਰਪ੍ਰੀਤ ਕੌਰ, ਬਿਕਰਮਜੀਤ ਸਿੰਘ ਜਲਾਲਪੁਰ ਆਦਿ ਹਾਜ਼ਰ ਸਨ।