ਮੁਕਾਬਲਿਆਂ ’ਚ ਹੋਲੀ ਹਾਰਟ ਓਵਰਆਲ ਜੇਤੂ
ਮੁਕਾਬਲਿਆਂ ’ਚ ਹੋਲੀ ਹਾਰਟ ਓਵਰ ਆਲ ਜੇਤੂ
Publish Date: Tue, 12 May 2026 05:34 PM (IST)
Updated Date: Wed, 13 May 2026 04:04 AM (IST)
ਪੱਤਰ ਪ੍ਰੇਰਕ, ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਅੰਮ੍ਰਿਤਸਰ, ਤਰਨਤਾਰਨ ਦੇ ਲੱਗਭਗ 20 ਸਕੂਲਾਂ ’ਚ ਹੋਏ ਜ਼ੋਨਲ ਸਕੂਲ ਕੁਇੱਜ਼ ਮੁਕਾਬਲਿਆਂ ਦਾ ਆਯੋਜਨ ਇਸ ਵਾਰ ਹੋਲੀ ਹਾਰਟ ਸਕੂਲ ਦੇ ਵਿਹੜੇ ’ਚ ਹੋਇਆ। ਸੀਨੀਅਰ ਕੈਟਾਗਿਰੀ ’ਚ ਹੋਲੀ ਹਾਰਟ ਦੇ ਵਿਦਿਆਰਥੀ ਕ੍ਰਿਸ਼ਨਾ, ਏਕਮਜੋਤ ਕੌਰ ਪਹਿਲਾ ਸਥਾਨ, ਜੂਨੀਅਰ ਕੈਟਾਗਿਰੀ ਸਕਸ਼ਮ, ਹਰਪੁਨੀਤ ਪਹਿਲਾ ਸਥਾਨ, ਸਬ-ਜੂਨੀਅਰ ਕੈਟਾਗਰੀ ’ਚ ਅਰਾਧਿਆ, ਅਯਾਨ ਨੇ ਪਹਿਲਾ ਸਥਾਨ ਹਾਸਲ ਕੀਤਾ। ਪ੍ਰਾਰਥਨਾ ਸਭਾ ’ਚ ਜੇਤੂ ਵਿਦਿਆਰਥੀਆਂ ਨੂੰ ਚੇਅਰਮੈਨ ਵਿਜੇ ਸੇਠ, ਡਾਇਰੈਕਟਰ ਅੰਜਨਾ ਸੇਠ, ਡਾਇਰੈਕਟਰ ਵਿਕਰਮ ਸੇਠ, ਪ੍ਰਿੰਸੀਪਲ ਸ਼ਿਲਪਾ ਸੇਠ ਨੇ ਵਧਾਈ ਦਿੱਤੀ ਤੇ ਭਵਿੱਖ ’ਚ ਇਸੇ ਤਰਾਂ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।