ਕੌਮਾਂਤਰੀ ਰੈਸਲਰ ਪ੍ਰਭਪਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ
ਕੌਮਾਂਤਰੀ ਰੈਸਲਰ ਪ੍ਰਭਪਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ
Publish Date: Tue, 26 May 2026 05:04 PM (IST)
Updated Date: Tue, 26 May 2026 05:07 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ: ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਖੇਡ ਖੇਤਰ ਨੂੰ ਹੋਰ ਵੀ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਦੇ ਨਾਲਖ਼ਨਾਲ ਪਹਿਲਾਂ ਨਾਲੋਂ ਚੁਸਤ ਦਰੁਸਤ ਬਣਾਉਣ ਦੇ ਮੰਤਵ ਨਾਲ ਵੱਖ-ਵੱਖ ਖੇਡ ਖੇਤਰਾਂ ਦੇ ਨਾਲ ਜੁੜੇ ਕੌਮਾਂਤਰੀ ਪੱਧਰ ਦੇ 87 ਮਹਿਲਾ ਪੁਰਸ਼ ਖਿਡਾਰੀਆਂ ਨੂੰ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਤੇ ਪ੍ਰਤੀ ਪੰਜ ਲੱਖ ਰੁਪਏ ਦੀ ਰਾਸ਼ੀ ਦੇ ਕੇ ਨਵਾਜਿਆ ਹੈ। ਇਸੇ ਸਿਲਸਿਲੇ ਦੇ ਤਹਿਤ ਪੰਜਾਬ ਪੁਲਿਸ ਵਿਚ ਬਤੌਰ ਸਬ ਇੰਸਪੈਕਟਰ ਸੇਵਾਵਾਂ ਨਿਭਾਅ ਰਹੇ ਪਹਿਲਵਾਨ ਪ੍ਰਭਪਾਲ ਸਿੰਘ ਨਿਵਾਸੀ ਪਿੰਡ ਖੁਜ਼ਾਲਾ ਨੂੰ ਵੀ ਇਹ ਸਨਮਾਨ ਹਾਸਲ ਹੋਇਆ ਹੈ। ਜਿਸ ਦੇ ਚੱਲਦਿਆਂ ਚੁਫੇਰਿਓੁਂ ਪੰਜਾਬ ਸਰਕਾਰ ਦੀ ਪ੍ਰਸ਼ੰਸ਼ਾ ਹੋ ਰਹੀ ਹੈ। ਜਿਕਰਯੋਗ ਹੈ ਕਿ ਪਹਿਲਵਾਨ ਪ੍ਰਭਪਾਲ ਸਿੰਘ ਨੇ ਬਚਪਨ ਤੋਂ ਹੀ ਰੈਸਲੰਿਗ ਖੇਡ ਖੇਤਰ ਨੂੰ ਚੁਣਿਆ ਤੇ ਫਿਰ ਪੇਂਡੂ ਤੇ ਇੰਟਰ ਸਕੂਲ ਮੁਕਾਬਲਿਆਂ ਦੇ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸ ਦਾ ਮਿੱਟੀ ਨਾਲ ਜੁੜਿਆ ਮੋਹ ਪਿਆਰ ਤੇ ਦਿਲਚਸਪੀ ਨੇ ਰੰਗ ਲਿਆਉਣਾ ਸ਼ੁਰੂ ਕੀਤਾ। ਪਹਿਲਵਾਨ ਪ੍ਰਭਪਾਲ ਸਿੰਘ ਨੇ ਕਈ ਜ਼ਿਲ੍ਹਾ, ਰਾਜ, ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਆਪਣੀ ਖੇਡ ਸ਼ੈਲੀ ਦਾ ਲੋਹਾ ਮੰਨਵਾਇਆ। ਪ੍ਰਾਪਤੀਆਂ ਦਰ ਪ੍ਰਾਪਤੀਆਂ ਦੇ ਇਸ ਸਿਲਸਿਲੇ ਨੇ ਉਸ ਨੂੰ ਇੱਕ ਵੱਖਰੀ ਪਹਿਚਾਨ ਦਿਵਾਈ। ਨਤੀਜਨ ਕੌਮਾਂਤਰੀ ਪੱਧਰ ਤੇ ਉਸ ਦੀ ਖੇਡ ਸ਼ੈਲੀ ਦੀ ਤੂਤੀ ਬੋਲਣ ਲੱਗੀ ਤੇ ਦੇਸ਼ ਦੇ ਖੇਡ ਖੇਤਰ ਨੂੰ ਉਸ ਨੇ ਕਈ ਮੈਡਲ ਤੇ ਟ੍ਰਾਫੀਆਂ ਦੇ ਨਾਲ ਬਾਗੋਬਾਗ ਕਰਦੇ ਹੋਏ ਤਿਰੰਗਾ ਝੰਡਾ ਵਿਸ਼ਵ ਪੱਧਰ ਤੇ ਲਹਿਰਾਇਆ। ਉਸ ਦੀਆਂ ਮਿਸਾਲੀ ਖੇਡ ਸੇਵਾਵਾਂ ਦੇ ਮੱਦੇਨਜ਼ਰ ਮਹਿਕਮਾ ਪੁਲਿਸ ਵਿਭਾਗ ਦੇ ਵੱਲੋਂ ਉਸ ਦੀ ਕਲਾ ਤੇ ਖੇਡ ਸਰਵਉਚਤਾ ਨੂੰ ਪਹਿਚਾਣਦੇ ਹੋਏ ਨੌਕਰੀ ਦੇ ਕੇ ਨਵਾਜਿਆ। ਪ੍ਰਭਪਾਲ ਸਿੰਘ ਨੇ ਜਿੱਥੇ ਆਪਣੇ ਅਹੁੱਦੇ ਅਤੇ ਰੁੱਤਬੇ ਦਾ ਮਾਨ ਰੱਖਿਆ ਉਥੇ ਉਸ ਨੇ ਪਿੰਡ ਦੀ ਜ਼ਮੀਨ ਤੇ ਆਪਣੇ ਪੱਧਰ ਤੇ ਤਿਆਰ ਕੀਤੇ ਗਏ ਖੇਡ ਮੈਦਾਨ ਅਤੇ ਮਾਝਾ ਕੁਸ਼ਤੀ ਕਲੱਬ ਅਕੈਡਮੀ ਦੀ ਵਾਗ ਡੋਰ ਨੂੰ ਵੀ ਬਰਾਬਰ ਫੜੀ ਰੱਖਿਆ ਹੈ। ਉਸ ਵੱਲੋਂ ਅੱਜ ਵੀ ਕੁਸ਼ਤੀ ਦੇ ਸ਼ਕੀਨਾ ਨੂੰ ਫ੍ਰੀ ਵਿੱਚ ਕੋਚਿੰਗ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਦੀ ਦਿਲਚਸਪੀ ਅਤੇ ਉਤਸ਼ਾਹ ਦੇ ਵਿੱਚ ਵਾਧੇ ਨੂੰ ਲੈ ਕੇ ਹਰ ਮਹੀਨੇ ਕੁਸ਼ਤੀ ਟੂਰਨਾਮੈਂਟ ਵੀ ਕਰਵਾਏ ਜਾਂਦੇ ਹਨ। ਗੋਲਡ ਮੈਡਲਿਸਟ ਤੇ ਕੌਮਾਂਤਰੀ ਰੈਸਲਰ ਪ੍ਰਭਪਾਲ ਸਿੰਘ ਪੀਪੀ ਨੰੁੂ ਪੰਜਾਬ ਸਰਕਾਰ ਦੇ ਵੱਲੋਂ ਵੱਕਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਅਤੇ 5 ਲੱਖ ਰੁਪਏ ਦੀ ਨਗਦੀ ਰਾਸ਼ੀ ਦੇ ਕੇ ਨਵਾਜਣਾ ਇੱਕ ਚੰਗੀ ਪਿਰਤ ਹੈ। ਖਿਡਾਰੀ ਨੇ ਪੰਜਾਬ ਸਰਕਾਰ, ਪੰਜਾਬ ਖੇਡ ਵਿਭਾਗ, ਮਹਿਕਮਾ ਪੁਲਿਸ ਵਿਭਾਗ ਦਾ ਧੰਨਵਾਦ ਕੀਤਾ ਹੈ। ਪ੍ਰਭਪਾਲ ਸਿੰਘ ਨੂੰ ਵਧਾਈਆਂ ਦਿੱਤੇ ਜਾਣ ਦਾ ਆਲਮ ਪੂਰੇ ਜ਼ੋਰਾਂ ਤੇ ਹੈ।