ਗੋਲੀਬਾਰੀ ਦੀਆਂ ਘਟਨਾਵਾਂ ਤੋਂ ਅੱਕੇ ਇਲਾਕਾ ਵਾਸੀਆਂ ਫੇੁਰੂਮਾਨ ਚੌਂਕ ’ਚ ਲਾਇਆ ਧਰਨਾ

ਗੌਰਵ ਜੋਸ਼ੀ, ਪੰਜਾਬੀ ਜਾਗਰਣ
ਰਈਆ : ਪਿਛਲੇ ਲੰਬੇ ਸਮੇਂ ਤੋਂ ਸਥਾਨਕ ਇਲਾਕੇ ਲੋਕਾਂ ਨੂੰ ਆ ਰਹੀਆਂ ਫਿਰੌਤੀ ਲਈ ਧਮਕੀਆਂ ਭਰੀਆਂ ਕਾਲਾਂ ਤੇ ਉਨ੍ਹਾਂ ਦਾ ਕਹਿਣਾ ਨਾ ਮੰਨਣ ਵਾਲਿਆਂ ਤੇ ਹੋ ਰਹੀ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਦੁਖੀ ਇਲਾਕਾ ਨਿਵਾਸੀਆਂ ਨੇ ਰਈਆ ਦੇ ਫੇਰੂਮਾਨ ਚੌਕ ’ਚ ਧਰਨਾ ਲਾਇਆ ਤੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਥੇ ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਵ. ਗੁਰਵਿੰਦਰਪਾਲ ਸਿੰਘ ਦੇ ਪਰਿਵਾਰ ਨੂੰ 50 ਲੱਖ ਫਿਰੌਤੀ ਲਈ ਧਮਕੀ ਭਾਰੀ ਕਾਲ ਆਈ ਸੀ। ਇਸ ਉਪਰੰਤ ਬੀਤੀ ਸ਼ਾਮ ਉਨ੍ਹਾਂ ਦੇ ਰਈਆ ਸਥਿਤ ਸ਼ੋਅਰੂਮ ਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਭਾਰੀ ਗੋਲੀਬਾਰੀ ਕੀਤੀ ਸੀ। ਅੱਜ ਦੇ ਧਰਨੇ ਵਿਚ ਮਨਜੀਤ ਸਿੰਘ ਮੰਨਾ, ਸੰਤੋਖ ਸਿੰਘ ਭਲਾਈਪੁਰ, ਬਲਜੀਤ ਸਿੰਘ ਜਲਾਲ ਉਸਮਾ ਤਿੰਨੇ ਸਾਬਕਾ ਵਿਧਾਇਕ, ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ, ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ, ਪ੍ਰਧਾਨ ਰੋਬਨ ਮਾਨ, ਭਾਜਪਾ ਜਨਰਲ ਸਕੱਤਰ ਰਾਜੇਸ਼ ਟਾਂਗਰੀ, ਤਰਸੇਮ ਸਿੰਘ ਮੱਟੂ, ਕੁਲਵੰਤ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਉੱਪਲ, ਸੁਖਦੇਵ ਸਿੰਘ, ਕੁਲਵੰਤ ਸਿੰਘ, ਪ੍ਰਧਾਨ ਜਗਤਾਰ ਸਿੰਘ, ਮਲੂਕ ਸਿੰਘ, ਸ਼ੁਭਮ ਸ਼ਰਮਾ, ਬੇਗਮ ਪ੍ਰਿੰਸ, ਪੂਰਨ ਸਿੰਘ ਖਿਲਚੀਆਂ, ਗੋਪੀ ਛਾਪੀਆਂਵਾਲੀ, ਰਾਜੀਵ ਰੋਮੀ, ਗੁਰਮੇਜ ਚੀਮਾ, ਲੱਖਾ ਸਿੰਘ ਪੱਡੇ, ਰਾਕੇਸ਼ ਕਾਲੜਾ, ਸੁਨੀਲ ਕਾਲੜਾ, ਅਮਿਤ ਲੂਥਰਾ, ਮੋਹਣ ਸਿੰਘ ਕੰਗ, ਸੁਰਿੰਦਰ ਲੂਥਰਾ, ਹਰਦੇਵ ਸਿੰਘ ਨਾਗੋਕੇ, ਪਲਵਿੰਦਰ ਮੀਆਂਵਿੰਡ, ਜਗਤਾਰ ਸਿੰਘ ਮਾਨ, ਸਾਹਿਬ ਸਿੰਘ ਭੋਰਸ਼ੀ, ਸੰਪੂਰਨ ਸਿੰਘ, ਅਰਜਨ ਸਿੰਘ ਪੱਡੇ, ਸਤਨਾਮ ਮੈਡੀਕਲ ਸਟੋਰ, ਜਸਜੀਤ ਸਿੰਘ ਭਿੰਦਾ, ਕੁਲਵੰਤ ਸਿੰਘ ਭਲਾਈਪੁਰ, ਗੁਰਪ੍ਰੀਤ ਸਿੰਘ ਐਸਪੀ ਫੋਟੋ ਗ੍ਰਾਫਰ, ਗੁਰਦੀਪ ਸਿੰਘ ਗਗੜੇਵਾਲ, ਪਰਵਿੰਦਰ ਸਿੰਘ ਪ੍ਰਧਾਨ, ਕੁਲਵੰਤ ਸਿੰਘ, ਗੁਰਬਿੰਦਰ ਸਿੰਘ ਸਾਬ੍ਹੀ, ਮਿੰਟਾ ਕੋਹਲੂ ਵਾਲਾ, ਸੁਖਦੇਵ ਸਿੰਘ ਸਾਬਕਾ ਕੌਂਸਲਰ, ਰਜਿੰਦਰ ਸਿੰਘ ਆਸ਼ੂ, ਨਿਰਮਲ ਸਿੰਘ ਬਿੱਲੂ ਧੂਲਕਾ, ਕੁਲਦੀਪ ਰਾਏ ਬੁੱਟਰ, ਗੁਰਭੇਜ ਸਿੰਘ, ਸੁੱਚਾ ਸਿੰਘ, ਅਮਰਜੀਤ ਸਿੰਘ ਕਾਕਾ, ਅਜੀਤ ਸਿੰਘ ਮਾਹਲਾ, ਗੋਲਡੀ ਸਦਿਉੜਾ, ਸੁਰਿੰਦਰ ਵਿਗ਼,
ਜਸਦੀਪ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਤੇਜਿੰਦਰ ਸਿੰਘ, ਦਲਜੀਤ ਸਿੰਘ ਟਿੱਕਾ, ਮੁਖਤਿਆਰ ਸਿੰਘ, ਗੁਰਿੰਦਰ ਸਿੰਘ ਗਿੰਦਾ, ਕ੍ਰਿਪਾਲ ਸਿੰਘ ਖ਼ਾਲਸਾ, ਧਰਮਿੰਦਰ ਸਿੰਘ ਟਪਿਆਲਾ, ਜਰਨੈਲ ਸਿੰਘ ਚੀਮਾਬਾਠ, ਸੁੱਖਵਿੰਦਰ ਸਿੰਘ ਭੱਠੇਵਾਲੇ, ਚਰਨਜੀਤ ਕੁਮਾਰ, ਰਾਜੇਸ਼ ਦਨਿਆਲ, ਗੁਰਬਚਨ ਸਿੰਘ ਪੀਬੀ ਮੋਟਰ ਵਾਲੇ, ਤੇਜਿੰਦਰ ਸਿੰਘ ਬਿੱਲੂ, ਪੂਰਨ ਸਿੰਘ ਸਠਿਆਲਾ, ਪਿਆਰਾ ਸਿੰਘ ਸੇਖੋਂ, ਰਜਿੰਦਰ ਸਿੰਘ, ਭਗਵੰਤ ਸਿੰਘ ਉੱਪਲ, ਬੌਬੀ ਕੌੜਾ, ਜਰਨੈਲ ਸਿੰਘ ਕੋਟ ਮਹਿਤਾਬ ਆਦਿ ਹਾਜ਼ਰ ਸਨ।