ਪਿੰਡ ਨਰਿੰਜਨਪੁਰ ਵਿਖੇ ਕਈ ਪਰਿਵਾਰ ਭਾਜਪਾ ’ਚ ਸ਼ਾਮਲ
ਪਿੰਡ ਨਰਿੰਜਨਪੁਰ ਵਿਖੇ ਕਈ ਪਰਿਵਾਰ ਭਾਜਪਾ 'ਚ ਹੋਏ ਸ਼ਾਮਿਲ
Publish Date: Mon, 18 May 2026 05:07 PM (IST)
Updated Date: Tue, 19 May 2026 04:04 AM (IST)
ਬੰਗਾਲ ਤੋਂ ਬਾਅਦ ਪੰਜਾਬ ਵਿਚ ਸੱਤਾ ਵਿਚ ਆਵੇਗੀ ਭਾਜਪਾ - ਮੰਨਾ
ਗੌਰਵ ਜੋਸ਼ੀ, ਪੰਜਾਬੀ ਜਾਗਰਣ
ਰਈਆ: ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਵੱਡਾ ਬਲ ਮਿਲਿਆ ਜਦੋਂ ਵੱਖ ਵੱਖ ਪਾਰਟੀਆਂ ਨੂੰ ਛੱਡ ਕੇ ਕਈ ਜ਼ਿਮੀਂਦਾਰ ਪਰਿਵਾਰ ਅਤੇ ਨੌਜ਼ਵਾਨ ਭਾਜਪਾ ਵਿੱਚ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਹਲਕੇ ਦੇ ਇੰਚਾਰਜ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਵਲੋਂ ਪਾਰਟੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਨੌਜ਼ਵਾਨ ਬਿਕਰਮਜੀਤ ਸਿੰਘ ਗ੍ਰਹਿ ਵਿਖੇ ਹੋਏ ਭਰਵੇਂ ਇਕੱਠ ਮੌਕੇ ਪੁੱਜੇ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਲੋਕਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਬਹੁਮੱਤ ਦੇ ਕੇ ਭਾਜਪਾ ਦੀ ਸਰਕਾਰ ਬਣਾਈ ਹੈ, ਉਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਆਮ ਆਦਮੀ ਨੂੰ ਸੱਤਾ ਤੋਂ ਲਾਂਭੇ ਕਰਕੇ ਭਾਜਪਾ ਨੂੰ ਸੱਤਾ ਸੌਂਪਣ ਦਾ ਫੈਸਲਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਤੋਂ ਬਾਅਦ ਪੰਜਾਬ ਵਿਚ ਵੀ ਭਾਜਪਾ ਸੱਤਾ ਵਿਚ ਆਵੇਗੀ ਅਤੇ ਗੈਂਗਸਟਰ ਕਲਚਰ ਨੂੰ ਖਤਮ ਕਰੇਗੀ। ਇਸ ਮੌਕੇ ਬਿਕਰਮ ਸਿੰਘ ਅਤੇ ਅਨਮੋਲਜੀਤ ਸਿੰਘ ਯੂਕੇ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਜਿਸ ਤਰ੍ਹਾਂ ਮਨਜੀਤ ਸਿੰਘ ਮੰਨਾ ਆਪਣੇ ਵਰਕਰਾਂ ਅਤੇ ਸਾਥੀਆਂ ਨਾਲ ਮੁਸ਼ਕਿਲ ਸਮੇਂ ਨਾਲ ਖੜਦੇ ਹਨ, ਉਸ ਤਰ੍ਹਾਂ ਕੋਈ ਵੀ ਲੀਡਰ ਨਹੀਂ ਕਰਦਾ। ਇਸ ਕਰਕੇ ਉਨ੍ਹਾਂ ਮਨਜੀਤ ਸਿੰਘ ਮੰਨਾ ਨਾਲ ਚੱਲਣ ਦਾ ਪ੍ਰਣ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸੈਕਟਰੀ ਰਜੇਸ਼ ਟਾਂਗਰੀ, ਸਰਕਲ ਪ੍ਰਧਾਨ ਕਰਮ ਸਿੰਘ ਖਲਚੀਆਂ, ਸਰਕਲ ਪ੍ਰਧਾਨ ਲਾਟ ਬਿਆਸ, ਸਰਕਲ ਪ੍ਰਧਾਨ ਰਜੇਸ਼ ਕੁਮਾਰ ਰਈਆ, ਸਾਬਕਾ ਸਰਪੰਚ ਗੁਰਦੇਵ ਸਿੰਘ ਜਲਾਲਾਬਾਦ, ਸਾਬਕਾ ਸਰਪੰਚ ਤਰਲੋਕ ਸਿੰਘ ਜਵੰਦਪੁਰ, ਜਸ ਭੋਰਸੀ, ਰਵੀ ਟਪਿਆਲਾ, ਪਿੰਦਰ ਦੌਲੋਨੰਗਲ, ਗਾਂਧੀ ਭਿੰਡਰ ਅਤੇ ਪਿੰਡ ਨਰਿੰਜਨਪੁਰ ਤੋਂ ਭਾਜਪਾ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰਛਪਾਲ ਸਿੰਘ, ਅਵਤਾਰ ਸਿੰਘ, ਜ਼ੈਲਦਾਰ ਪਰਮਜੀਤ ਸਿੰਘ, ਰਾਜਨਦੀਪ ਸਿੰਘ ਇਟਲੀ, ਜ਼ੈਲਦਾਰ ਵਿਜੇਪਾਲ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ, ਹਰਪ੍ਰੀਤ ਸਿੰਘ ਜ਼ੈਲਦਾਰ, ਸਾਬਕਾ ਮੈਂਬਰ ਰੁਪਿੰਦਰ ਸਿੰਘ, ਕਿਸਾਨ ਆਗੂ ਅਮਰੀਕ ਸਿੰਘ, ਸ਼ਰਨਜੀਤ ਸਿੰਘ ਛੰਨੀ, ਬਲਵਿੰਦਰ ਸਿੰਘ ਜ਼ੈਲਦਾਰ, ਗਿਆਨ ਸਿੰਘ, ਸਾਬਕਾ ਮੈਂਬਰ ਮੁਖਤਾਰ ਸਿੰਘ ਮੁੱਖਾ ਆਦਿ ਹਾਜ਼ਰ ਸਨ।