ਮਾਂ ਚਿੰਤਪੁਰਨੀ ਸੇਵਕ ਸਭਾ ਵੱਲੋਂ ਥਾਣਾ ਮੁਖੀ ਸਨਮਾਨਿਤ
ਮਾਂ ਚਿੰਤਪੁਰਨੀ ਸੇਵਕ ਸਭਾ ਵੱਲੋਂ ਥਾਣਾ ਮੁਖੀ ਸਨਮਾਨਿਤ
Publish Date: Mon, 18 May 2026 04:42 PM (IST)
Updated Date: Tue, 19 May 2026 04:04 AM (IST)
ਸੁਰਿੰਦਰ ਸਿੰਘ ਵਿਰਦੀ, ਪੰਜਾਬੀ ਜਾਗਰਣ
ਛੇਹਰਟਾ: ਚੇਅਰਮੈਨ ਰਾਜਨ ਮਹਿਤਾ ਦੀ ਪ੍ਰਧਾਨਗੀ ਹੇਠ ਹੋਈ ਮਾਂ ਚਿੰਤਪੁਰਨੀ ਸੇਵਕ ਸਭਾ ਵੱਲੋਂ ਛੇਹਰਟਾ ਪੁਲਿਸ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਂ ਚਿੰਤਪੁਰਨੀ ਸੇਵਕ ਸਭਾ ਦੇ ਅਹੁਦੇਦਾਰਾਂ ਨੇ ਛੇਹਰਟਾ ਵਿਚ ਨਸ਼ਿਆਂ ਦੀ ਰੋਕਥਾਮ ਬਾਰੇ ਥਾਣਾ ਮੁਖੀ ਛੇਹਰਟਾ ਬਲਵਿੰਦਰ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਮਹਿਤਾ ਨੇ ਦੱਸਿਆ ਇੰਚਾਰਜ ਬਲਵਿੰਦਰ ਸਿੰਘ ਪਹਿਲਾਂ ਵੀ ਛੇਹਰਟਾ ਪੁਲਿਸ ਥਾਣਾ ਅਤੇ ਸੀਆਈਏ ਸਟਾਫ ਸਮੇਤ ਵੱਖ-ਵੱਖ ਥਾਣਿਆਂ ਵਿਚ ਕੰਮ ਕਰ ਚੁੱਕੇ ਹਨ ਅਤੇ ਨਸ਼ਿਆਂ ਦੀ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਇਲਾਕੇ ਵਿਚ ਸ਼ਾਨਦਾਰ ਕੰਮ ਕੀਤਾ ਹੈ। ਇਸ ਮੌਕੇ ਇੰਚਾਰਜ ਬਲਵਿੰਦਰ ਸਿੰਘ ਨੇ ਰਾਜਨ ਮਹਿਤਾ ਅਤੇ ਉਪਰੋਕਤ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਲਿਸ ਪ੍ਰਸ਼ਾਸਨ ’ਚ ਆਪਣੀਆਂ ਮਹੱਤਵਪੂਰਨ ਸੇਵਾਵਾਂ ਨਿਭਾਉਣ ਤੋਂ ਇਲਾਵਾ, ਉਹ ਹਮੇਸ਼ਾ ਲੋੜਵੰਦ ਲੋਕਾਂ ਦੀ ਸੇਵਾ ਲਈ ਤਿਆਰ ਰਹਿਣਗੇ ਅਤੇ ਇਹ ਸੇਵਾਵਾਂ ਦਿੰਦੇ ਰਹਿਣਗੇ। ਇਸ ਮੌਕੇ ਪ੍ਰਧਾਨ ਹਰਦੇਵ ਸਿੰਘ, ਕੈਸ਼ੀਅਰ ਦੀਪਕ ਰਾਮਪਾਲ, ਜਨਰਲ ਸਕੱਤਰ ਵਿਸ਼ਾਲ ਸ਼ਰਮਾ, ਵਾਈਸ ਚੇਅਰਮੈਨ ਮਨਜੀਤ ਕਾਲੀਆ, ਵਾਈਸ ਪ੍ਰਧਾਨ ਰਾਜੂ ਤਿਵਾੜੀ, ਸੈਕਟਰੀ ਸ਼ੁਭਮ ਸ਼ਰਮਾ, ਸੰਦੀਪ ਪਾਲ, ਰੋਹਿਤ ਮਹਿਤਾ, ਰਜਤ ਮਹਿਤਾ, ਕਮਲ ਸ਼ਰਮਾ, ਦਵਿੰਦਰ ਸ਼ਰਮਾ, ਆਦਿਤਿਆ ਮਹਿਤਾ ਆਦਿ ਮੌਜੂਦ ਸਨ।