ਕੇਂਦਰ ਸਰਕਾਰ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ : ਮੰਗਤ ਰਾਮ ਪਾਸਲਾ
ਕੇਂਦਰ ਸਰਕਾਰ ਅਮਰੀਕੀ ਦਬਾਅ ਹੇਠ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ : ਮੰਗਤ ਰਾਮ ਪਾਸਲਾ
Publish Date: Mon, 18 May 2026 04:19 PM (IST)
Updated Date: Tue, 19 May 2026 04:01 AM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ
ਟਾਂਗਰਾ: ਖੱਬੀਆਂ ਪਾਰਟੀਆਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ), ਸੀਪੀਆਈਐੱਮਐੱਲ ਲਿਬਰੇਸ਼ਨ ਵੱਲੋਂ ਸਥਾਨਕ ਟਾਂਗਰਾ ਕਸਬੇ ਅੰਦਰ ਕਿਰਤੀ ਲੋਕਾਂ ਦਾ ਵੱਡਾ ਇਕੱਠ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸਰਵ ਸਾਥੀ ਗੁਰਮੇਜ ਸਿੰਘ ਤਿੰਮੋਵਾਲ, ਜਗਤਾਰ ਸਿੰਘ ਛੱਜਲਵੱਡੀ ਨੇ ਕੀਤੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੁੱਲ ਹਿੰਦ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਗੁਰਨਾਮ ਸਿੰਘ ਦਾਊਦ, ਲਿਬਰੇਸ਼ਨ ਆਗੂ ਨਿਰਮਲ ਸਿੰਘ ਛੱਜਲਵੱਡੀ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਵੱਲੋਂ ਅਮਰੀਕਾ ਦੇ ਦਬਾਅ ਹੇਠ ਕੰਮ ਕਰ ਰਹੀ ਹੈ । ਇਸੇ ਕਾਰਨ ਹੀ ਅਮਰੀਕਾ ਵੱਲੋਂ ਇਜਰਾਈਲ ਰਾਹੀਂ ਇਰਾਨ ਉੱਪਰ ਕੀਤੇ ਹਮਲੇ ਦੀ ਨਿੰਦਾ ਤੱਕ ਨਹੀਂ ਕੀਤੀ ਗਈ। ਅੱਜ ਅਮਰੀਕਾ ਤੈਅ ਕਰਦਾ ਹੈ ਕਿ ਭਾਰਤ ਨੇ ਪੈਟਰੋਲੀਅਮ ਪਦਾਰਥ ਕਿਸ ਦੇਸ਼ ਕੋਲੋਂ ਖਰੀਦਣਾ ਹੈ। ਪਿਛਲੇ ਸਮੇਂ ਦੌਰਾਨ ਮਹਿੰਗਾਈ ਛਾਲਾਂ ਮਾਰ ਕੇ ਵਧੀ ਹੈ। ਰਸੋਈ ਗੈਸ, ਪੈਟਰੋਲ, ਡੀਜਲ ਮਹਿੰਗੇ ਹੋਣ ਕਾਰਨ ਪਹਿਲਾਂ ਤੋਂ ਨਪੀੜੇ ਲੋਕਾਂ ਉੱਪਰ ਅਸਿਹ ਬੋਝ ਪਿਆ ਹੈ। ਆਗੂਆਂ ਨੇ ਕਿਹਾ ਕਮਿਉਨਿਸਟ ਪਾਰਟੀਆਂ ਲੋਕਾਂ ਦਾ ਵੱਡਾ ਏਕਾ ਉਸਾਰ ਕੇ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਵੱਡਾ ਸੰਘਰਸ਼ ਲਾਮਬੰਦ ਕਰਨਗੀਆਂ।ਲੋਕ ਲਹਿਰ ਨੂੰ ਲਾਮਬੰਧ ਕਰਨ ਦੀ ਲੋੜ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਗੁਰਨਾਮ ਸਿੰਘ ਭਿੰਡਰ, ਸਵਿੰਦਰ ਸਿੰਘ ਖਹਿਰਾ, ਰਸ਼ਪਾਲ ਸਿੰਘ ਬੁਟਾਰੀ, ਪਰਗਟ ਸਿੰਘ ਟੌਂਗ ਨੇ ਸੰਬੋਧਨ ਕੀਤਾ। ਮੰਚ ਸੰਚਾਲਨ ਹਰਪ੍ਰੀਤ ਸਿੰਘ ਬੁਟਾਰੀ ਨੇ ਕੀਤਾ।