ਗਲੀਆਂ ’ਚ ਸੀਵਰੇਜ ਦਾ ਪਾਣੀ, ਲੋਕ ਪ੍ਰੇਸ਼ਾਨ
ਗਲੀਆਂ ’ਚ ਸੀਵਰੇਜ ਦਾ ਪਾਣੀ, ਲੋਕ ਪ੍ਰੇਸ਼ਾਨ
Publish Date: Sun, 17 May 2026 07:33 PM (IST)
Updated Date: Mon, 18 May 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ :ਉੱਤਰੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 17 ਗਲੀ ਦਰਗਾਹ ਵਾਲੀ ਵਿਚ ਸੀਵਰੇਜ ਬੰਦ ਹੋਣ ਤੋਂ ਲੋਕ ਬਹੁਤ ਪ੍ਰੇਸ਼ਾਨ ਹਨ। ਨਿਵਾਸੀਆਂ ਨੇ ਦੱਸਿਆ ਕਿ ਸੀਵਰੇਜ ਇਕ ਮਹੀਨੇ ਤੋਂ ਬੰਦ ਹੈ, ਪਰ ਕੋਈ ਉਨ੍ਹਾਂ ਦੀਆਂ ਫ਼ਰਿਆਦ ਨਹੀਂ ਸੁਣ ਰਿਹਾ। ਵਾਰ-ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ। ਸਥਾਨਕ ਨਿਵਾਸੀ ਲਖਵਿੰਦਰ ਸਿੰਘ, ਜਗਤਾਰ ਸਿੰਘ, ਰਜਿੰਦਰ ਥਾਪਾ, ਸਤਨਾਮ ਸਿੰਘ, ਸਿਮਰਨ, ਵੀਰੂ, ਸ਼ੀਲਾ, ਰਾਣੀ, ਹਰਦੀਪ ਕੌਰ ਅਤੇ ਸੋਨੀਆ ਨੇ ਦੱਸਿਆ ਕਿ ਸੀਵਰੇਜ ਇਕ ਮਹੀਨੇ ਤੋਂ ਬੰਦ ਹੈ, ਜਿਸ ਕਾਰਨ ਸੀਵਰੇਜ ਓਵਰਫਲੋ ਹੋ ਗਿਆ ਹੈ, ਜੋ ਗਲੀ ਵਿਚ ਗੰਦਾ ਪਾਣੀ ਖੜ੍ਹਾ ਹੈ। ਰਾਹਗੀਰਾਂ ਨੂੰ ਆਉਣ-ਜਾਣ ਵਿਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਮੱਛਰ ਪੈਦਾ ਹੋ ਰਹੇ ਹਨ। ਬਿਮਾਰੀਆਂ ਫੈਲਣ ਦਾ ਡਰ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਇਸ ਮੁੱਦੇ ਨੂੰ ਜਲਦੀ ਹੱਲ ਕਰਨ ਦੀ ਅਪੀਲ ਕੀਤੀ ਹੈ।