ਨਰਸਿੰਗ ਵਿਦਿਆਰਥੀਆਂ ਨੇ ਐਂਟੀ ਡੇਂਗੂ ਜਾਗਰੂਕ ਰੈਲੀ ਕੱਢੀ
ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ
Publish Date: Sun, 17 May 2026 04:47 PM (IST)
Updated Date: Mon, 18 May 2026 04:04 AM (IST)

ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਸਿਵਲ ਸਰਜਨ ਅੰਮ੍ਰਿਤਸਰ ਡਾ. ਸਤਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਐੱਸਐਮਓ ਡਾ. ਨੀਰਜ ਭਾਟੀਆ ਤੇ ਜ਼ਿਲ੍ਹਾ ਐਪੀਡੋਮਲੋਜਿਸਟ ਡਾ. ਹਰਜੋਤ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ। ਜਿਸ ਵਿਚ ਨੋਡਲ ਅਫਸਰ ਡਾ. ਨੀਰਜ, ਡਾ. ਜਸਪ੍ਰੀਤ ਸਿੰਘ ਵਿਰਦੀ ਨੇ ਦੱਸਿਆ ਕਿ ਡੇਂਗੂ ਬੁਖਾਰ, ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਸਾਫ ਖੜ੍ਹੇ ਪਾਣੀ ਵਿਚ ਪੈਦਾ ਹੁੰਦਾ ਹੈ। ਇਸ ਲਈ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫਾਈ ਰੱਖੋ ਤੇ ਪਾਣੀ ਖੜ੍ਹਾ ਨਾ ਹੋਣ ਦਿਓ। ਹਰ ਹਫਤੇ ਕੂਲਰਾਂ, ਗਮਲਿਆ, ਫਰਿੱਜ਼ਾਂ ਦੀਆਂ ਪਿੱਛੇ ਟਰੇਆਂ ਨੂੰ ਸਾਫ ਕਰਕੇ ਸੁਕਾਓ। ਜੇਕਰ ਕੋਈ ਕਬਾੜ ਆਦਿ ਹੈ ਤਾਂ ਉਸ ਨੂੰ ਢੱਕ ਕੇ ਰੱਖੋ, ਤਾਂ ਜੋ ਬਰਸਾਤੀ ਪਾਣੀ ਖੜ੍ਹਾ ਨਾ ਹੋ ਸਕੇ। ਛੱਪੜਾਂ ਆਦਿ ਵਿਚ ਕਾਲਾ ਸੜਿਆ ਤੇਲ ਪਾਇਆ ਜਾਵੇ ਅਤੇ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ ਤੇ ਬੁਖਾਰ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਤੋਂ ਖੂਨ ਦੇ ਟੈਸਟ ਕਰਵਾਏ ਜਾਣ ਜੋ ਕਿ ਡੇਂਗੂ ਬੁਖਾਰ ਦਾ ਇਲਾਜ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫਤ ਹੁੰਦਾ ਹੈ। ਡੇਂਗੂ ਬੁਖਾਰ ਦੇ ਲੱਛਣ ਹਨ, ਤੇਜ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਚਮੜੀ ਤੇ ਦਾਣੇ ਆਦਿ ਹਨ। ਇਸ ਮੌਕੇ ਨਰਸਿੰਗ ਸਟੂਡੈਂਟਸ ਦੇ ਪੇਂਟਿੰਗ ਤੇ ਭਾਸ਼ਣ ਮੁਕਬਾਲੇ ਕਰਵਾਏ ਗਏ ਅਤੇ ਇਨਾਮ ਦਿੱਤੇ ਅਤੇ ਨਰਸਿੰਗ ਸਟੂਡੈਂਟਸ ਵੱਲੋ ਐਂਟੀ ਡੇਂਗੂ ਜਾਗਰੂਕ ਰੈਲੀ ਵੀ ਕੱਢੀ ਗਈ। ਇਸ ਮੌਕੇ ਮਨਦੀਪ ਕੌਰ ਬੀਈਈ, ਗੁਰਬੀਰ ਸਿੰਘ ਐਸਐਮਆਈ, ਬਲਜਿੰਦਰ ਸਿੰਘ ਚਾਹਲ, ਕਲਵਿੰਦਰ ਸਿੰਘ ਬਾਜਵਾ, ਸੁਖਵਿੰਦਰ ਸਿੰਘ ਰਜਧਾਨ, ਗੁਰਮਿੰਦਰ ਸਿੰਘ ਡਿੰਪਾ, ਅੰਤਰਪ੍ਰੀਤ ਸਿੰਘ, ਲਖਵਿੰਦਰ ਸਿੰਘ, ਹਰਜੋਤ ਸਿੰਘ ਮਾਂਗਟ, ਝਿਰਮਲ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਤੇਜਿੰਦਰ ਸਿੰਘ ਐਮਪੀਐਚ ਡਬਲਿਊ, ਪਰਮਜੀਤ ਕੌਰ ਅੇਲਐਚਵੀ, ਜਗਜੀਤ ਕੌਰ ਏਐਨਐਮ ਅਤੇ ਨਰਸਿੰਗ ਸਟੂਡੈਂਟਸ ਆਦਿ ਹਾਜ਼ਰ ਸਨ।