ਬਸਪਾ ਅੰਬੇਡਕਰ ਪਾਰਟੀ ਗਰੀਬਾਂ ਦੇ ਹੱਕ ਦਵਾ ਕੇ ਰਹੇਗੀ: ਕੰਵਲਜੀਤ ਸਹੋਤਾ
ਬਸਪਾ ਅੰਬੇਡਕਰ ਪਾਰਟੀ ਗਰੀਬਾਂ ਦੇ ਹੱਕ ਦਵਾ ਕੇ ਰਹੇਗੀ: ਕੰਵਲਜੀਤ ਸਹੋਤਾ
Publish Date: Sun, 17 May 2026 04:12 PM (IST)
Updated Date: Mon, 18 May 2026 04:01 AM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ,
ਅੰਮ੍ਰਿਤਸਰ: ਬਸਪਾ ਅੰਬੇਡਕਰ ਪਾਰਟੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪਿੰਡ ਰਸੂਲਪੁਰਾ ਵਿਖੇ ਹਰਦੀਪ ਸਿੰਘ ਖਾਲਸਾ ਅਤੇ ਬਿਕਰਮਜੀਤ ਸਿੰਘ ਬਾਲੀਆਂ ਦੀ ਅਗਵਾਈ ਵਿਚ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਪਹੁੰਚੇ। ਸਹੋਤਾ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਤੇ ਫੁੱਲ ਭੇਂਟ ਕੀਤੇ ਅਤੇ ਕੇਕ ਕੱਟ ਕੇ ਬਾਬਾ ਸਾਹਿਬ ਦਾ ਜਨਮ ਦਿਨ ਮਨਾਇਆ। ਸਹੋਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸਰਕਾਰ ਨੇ ਦਲਿਤ ਪਰਿਵਾਰਾਂ ਨੂੰ ਬਣਦੇ ਹੱਕ ਨਹੀਂ ਦਿੱਤੇ ਹਨ, ਜਿਸ ਕਾਰਨ ਅੱਜ ਵੀ ਦਲਿਤ ਪਰਿਵਾਰ ਹੱਕ ਲੈਣ ਲਈ ਸੜਕਾਂ ਤੇ ਆਉਣ ਲਈ ਮਜਬੂਰ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਵੀ ਚੋਣਾਂ ਸਮੇਂ ਬਹੁਤ ਵੱਡੇ-ਵੱਡੇ ਵਾਅਦੇ ਲੋਕਾਂ ਨੂੰ ਕਰਕੇ ਸੱਤਾ ਹਾਸਲ ਕੀਤੀ ਸੀ, ਪਰ 4 ਸਾਲ ਤੋਂ ਵੱਧ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਨਾ ਤਾਂ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕੀਤੇ ਹਨ ਅਤੇ ਨਾ ਹੀ ਗਰੀਬਾਂ ਨੂੰ ਕੋਈ ਸਹੂਲਤ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ ਦੋ ਵਕਤ ਦੀ ਰੋਟੀ ਤੋਂ ਵੀ ਆਤਰ ਹੋ ਚੁਕੇ ਹਨ ਤੇ ਪੰਜਾਬ ਦੀ ਮਾਨ ਸਰਕਾਰ ਸਿਰਫ ਇਸ਼ਤਿਹਾਰ ਬਾਜੀ ਵਿਚ ਪੈਸੇ ਖਰਚ ਕਰ ਰਹੀ ਹੈ, ਲੋਕਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਹੈ। ਸਹੋਤਾ ਨੇ ਬਸਪਾ ਅੰਬੇਡਕਰ ਪਾਰਟੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਘਰ ਘਰ ਪਹੁੰਚਾਉਣ ਦਾ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਇਸ ਗੱਲ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕਰਨ ਵਾਲੀਆਂ ਪਾਰਟੀਆਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਅਤੇ ਬਸਪਾ ਅੰਬੇਡਕਰ ਪਾਰਟੀ ਨੂੰ ਪੂਰਾ ਸਮਰਥਨ ਦਿੱਤਾ ਜਾਵੇ, ਤਾਂ ਜੌ ਹਰ ਸਮੇਂ ਗਰੀਬਾਂ ਦੇ ਹੱਕਾਂ ਲਈ ਸੰਘਰਸ਼ ਕੇਂ ਵਾਲੀ ਬਸਪਾ ਅੰਬੇਡਕਰ ਪਾਰਟੀ ਦੇ ਆਗੂਆਂ ਦਾ ਹੌਂਸਲਾ ਹੋਰ ਵਧ ਸਕੇ ਤੇ ਲੋਕਾਂ ਨੂੰ ਬਣਦੇ ਹੱਕ ਦਵਾਏ ਜਾ ਸਕਣ। ਇਸ ਮੌਕੇ ਕਰਨੈਲ ਸਿੰਘ ਲਾਟਾ, ਬਾਬਾ ਮਨਜੀਤ ਸਿੰਘ, ਹਰਪਾਲ ਸਿੰਘ ਫੋਜੀ, ਕਸ਼ਮੀਰ ਸਿੰਘ ਮੱਲੀਆਂ, ਅਰਸ਼ਦੀਪ ਸਿੰਘ ਚੌਹਾਨ, ਬੀਬੀ ਸ਼ਰਨਜੀਤ ਕੌਰ, ਜਰਮਨਜੀਤ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ ਮੈਹਣੀਆਂ, ਹਰਜਿੰਦਰ ਸਿੰਘ ਕੋਟਲਾ, ਦਲੇਰ ਸਿੰਘ ਧੀਰਾਕੋਟ ਆਦਿ ਹਾਜ਼ਰ ਸਨ।