ਪਿੰਡ ਸੰਤੂਨੰਗਲ ’ਚ ਮਹਾਮਾਈ ਜਗਰਾਤਾ ਕਰਵਾਇਆ
ਮਹਾਮਾਈ ਦਾ ਪਹਿਲਾ ਜਾਗਰਣ ਕਰਵਾਇਆ
Publish Date: Sun, 17 May 2026 04:10 PM (IST)
Updated Date: Mon, 18 May 2026 04:01 AM (IST)
ਕੁਲਦੀਪ ਸੰਤੂਨੰਗਲ, ਪੰਜਾਬੀ ਜਾਗਰਣ
ਗੁਰੂ ਕਾ ਬਾਗ: ਪਿੰਡ ਸੰਤੂਨੰਗਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦੇ ਮਹਾਮਾਈ ਪਹਿਲਾਂ ਵਿਸ਼ਾਲ ਜਗਰਾਤਾ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਗਰਾਤੇ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵਜੋਂ ਪਹੁੰਚੇ ਖੁਸ਼ਪਾਲ ਸਿੰਘ ਧਾਲੀਵਾਲ ਨੇ ਕੀਤੀ। ਇਸ ਉਪਰੰਤ ਪ੍ਰਸਿੱਧ ਗਾਇਕ ਰੂਪ ਭੱਟੀ ਸਮੇਤ ਹੋਰ ਕਲਾਕਾਰਾਂ ਵੱਲੋਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਗਾਇਕਾਂ ਨੇ ਪ੍ਰਸਿੱਧ ਭੇਟਾਂ ਗਾ ਕੇ ਪੂਰੇ ਪੰਡਾਲ ਨੂੰ ਰੂਹਾਨੀ ਰੰਗ ਵਿਚ ਰੰਗ ਦਿੱਤਾ। ਦੇਰ ਰਾਤ ਤੱਕ ਸੰਗਤਾਂ ਮਾਂ ਦੇ ਭਜਨਾਂ 'ਤੇ ਝੁਮਦੀਆਂ ਨਜ਼ਰ ਆਈਆਂ। ਜਾਗਰਣ ਦੌਰਾਨ ਮਾਤਾ ਰਾਣੀ ਦਾ ਭਵਨ ਬਹੁਤ ਹੀ ਸੁੰਦਰ ਤਰੀਕੇ ਨਾਲ ਫੁੱਲਾਂ ਅਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ, ਜੋ ਖਿੱਚ ਦਾ ਕੇਂਦਰ ਰਿਹਾ। ਪ੍ਰਬੰਧਕਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਲਈ ਮਹਾਮਾਈ ਦੇ ਅਟੁੱਟ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਤੜਕਸਾਰ ਆਰਤੀ ਅਤੇ ਕੰਜਕ ਪੂਜਨ ਤੋਂ ਬਾਅਦ ਸੰਗਤਾਂ ਨੂੰ ਤਾਰਾ ਰਾਣੀ ਦੀ ਕਥਾ ਸੁਣਾ ਕੇ
ਪ੍ਰਸਾਦ ਵੰਡਿਆ ਗਿਆ। ਜਾਗਰਣ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਇਸ ਮੌਕੇ ਸਰਪੰਚ ਜਸਬੀਰ ਸਿੰਘ ਸੰਤੂ ਨੰਗਲ, ਸਰਪੰਚ ਰਵੇਲ ਸਿੰਘ ਪਠਾਨੰਗਲ, ਡਾ. ਜਸਕਰਨ ਸਿੰਘ, ਹਰਜੀਤ ਸਿੰਘ, ਮਿੰਟੂ, ਬਲਰਾਜ ਸਿੰਘ, ਅਜਮੇਰ ਸਿੰਘ, ਹਰਪਾਲ ਸਿੰਘ, ਤਰਸੇਮ ਸਿੰਘ, ਮਲਕੀਤ ਸਿੰਘ, ਪ੍ਰਕਾਸ਼ ਸਿੰਘ (ਸਾਰੇ ਪੰਚ) ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਸਮਾਗਮ ਵਿੱਚ ਪਹੁੰਚੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।