ਮਾਰਸ਼ਲ ਆਰਟ ਦਾ ਬੈਲਟ ਟੈਸਟ 23 ਨੂੰ
ਮਾਰਸ਼ਲ ਆਰਟ ਦਾ ਬੈਲਟ ਟੈਸਟ 23 ਨੂੰ
Publish Date: Sun, 17 May 2026 04:07 PM (IST)
Updated Date: Mon, 18 May 2026 04:01 AM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : ਕੁੰਗ-ਫੁ-ਵੁਸ਼ੂ ਤੇ ਬੋਧੀਜੀਤ ਮਾਰਸ਼ਲ ਆਰਟ ਦਾ ਬੈਲਟ ਟੈਸਟ ਦੀਪ ਆਰਗੇਨਾਈਜੇਸ਼ਨ ਆਫ ਇੰਡੀਆ ਫਰੈਂਡਸ ਕਾਲੋਨੀ ਸੁਲਤਾਨਵਿੰਡ ਰੋਡ ਵਿਖੇ 23 ਮਈ ਨੂੰ ਆਯੋਜਿਤ ਹੋਵੇਗਾ। ਇਸ ਗੱਲ ਦੀ ਜਾਣਕਾਰੀ ਸੰਸਥਾਪਕ ਤੇ ਕੌਮਾਂਤਰੀ ਕੋਚ ਮਾਸਟਰ ਹਰਜੀਤ ਸਿੰਘ ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਚਿਆਂ ਵਿਚ ਬੈਲਟ ਟੈਸਟ ਵੱਲੋਂ ਅਲੱਗ ਹੀ ਉਤਸ਼ਾਹ ਦੇਖਿਆ ਗਿਆ। ਬੱਚਿਆਂ ਨੂੰ ਬੈਲਟ ਟੈਸਟ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਗਈ ਹੈ। ਜਿਸ ਵਿਚ ਬੱਚਿਆ ਦੀਆਂ ਅਲੱਗ-ਅਲੱਗ ਬੈਲਟਾਂ ਦਾ ਟੈਸਟ ਲਿਆ ਜਾਵੇਗਾ। ਜਿਵੇਂ ਕਿ ਰੈੱਡ ਬੈਲਟ ਵਿਚ ਜਸ਼ਨਦੀਪ ਕੌਰ, ਔਰੰਜ਼ ਬੈਲਟ ਵਿਚ ਅਨਰੂਪ ਕੌਰ, ਅਵਨੀਤ ਕੌਰ, ਚਾਹਤਪ੍ਰੀਤ ਕੌਰ, ਏਂਜਲ ਰਹਿਮਤਜੋਤ ਕੌਰ, ਅਮਨਪ੍ਰੀਤ ਕੌਰ, ਵਿਕਾਸ ਰਾਏ, ਇਸੇ ਤਰ੍ਹਾਂ ਯੈਲੋ ਬੈਲਟ ਵਿੱਚ ਹਰਨੂਰ ਕੌਰ ਅਤੇ ਪੁਨੀਤ ਕੌਰ ਸ਼ਾਮਿਲ ਹਨ। ਇਨ੍ਹਾਂ ਬੱਚਿਆਂ ਨੂੰ ਮਾਸਟਰ ਹਰਜੀਤ ਸਿੰਘ ਅਤੇ ਐਮਡੀ ਰਾਜਵਿੰਦਰ ਕੌਰ ਵੱਲੋਂ ਪੂਰੇ ਜੋਰਾਂ ਸ਼ੋਰਾਂ ਨਾਲ ਤਿਆਰੀ ਕਰਵਾਈ ਜਾ ਰਹੀ ਹੈ। ਇਨ੍ਹਾਂ ਬੱਚਿਆਂ ਦਾ ਟੈਸਟ ਲੈਣ ਲਈ ਸਪੈਸ਼ਲ ਐਕਸਪਰਟ ਟ੍ਰੇਨਰਾਂ ਨੂੰ ਸੱਦਿਆ ਜਾਵੇਗਾ, ਜਿਸ ਵਿਚ ਚੰਦਰਪ੍ਰਕਾਸ਼, ਹਰਮੀਤ ਕੁਮਾਰ, ਤਲਵਿੰਦਰ ਕੌਰ ਅਤੇ ਰਿਧਮ ਸ਼ਾਮਿਲ ਹਨ।