ਗੁਰੂ ਕਲਗੀਧਰ ਸਕੂਲ ਦਾ ਨਤੀਜਾ ਰਿਹਾ ਸੌ ਫੀਸਦੀ
ਸਕੂਲ ਦਾ 12ਵੀਂ ਦਾ ਨਤੀਜਾ ਰਿਹਾ 100 ਫੀਸਦੀ
Publish Date: Sun, 17 May 2026 04:06 PM (IST)
Updated Date: Mon, 18 May 2026 04:01 AM (IST)
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ: ਗੁਰੂ ਕਲਗੀਧਰ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੇ ਵਿਦਿਆਰਥੀਆਂ ਨੇ 12ਵੀਂ ਜਮਾਤ ਦੇ ਨਤੀਜਿਆਂ ਵਿਚ ਮੱਲ੍ਹਾਂ ਮਾਰੀਆਂ ਹਨ। ਜਿਸ ਵਿਚ ਵੱਡੀ ਗਿਣਤੀ ਧੀਆਂ ਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ 12ਵੀਂ ਦੇ ਨਤੀਜੇ ਦੌਰਾਨ ਆਰਟਸ ਗਰੁੱਪ ਦੇ ਵਿਚ ਰਾਜਦੀਪ ਕੌਰ 89.4 ਫੀਸਦ ਅੰਕ ਹਾਸਲ ਕਰਕੇ ਟਾਪਰ ਬਣੀ, ਸੁਨੇਹਾ 80.8 ਫੀਸਦ ਅੰਕ ਹਾਸਲ ਕਰਕੇ ਦੂਜੇ ਸਥਾਨ ਤੇ ਜਦੋਂ ਕਿ ਅਦਿਤੀ 80.4 ਫੀਸਦ ਅੰਕ ਹਾਸਲ ਕਰਕੇ ਤੀਜੇ ਸਥਾਨ ਤੇ ਰਹੀ।
ਸਾਇੰਸ ਗਰੁੱਪ ਵਿਚ ਹਰਮਨਪ੍ਰੀਤ ਕੌਰ 86.6 ਫੀਸਦ ਅੰਕ ਹਾਸਲ ਕਰਕੇ ਮੋਹਰੀ, ਐਸ਼ਮੀਨ ਕੌਰ 85 ਫੀਸਦ ਅੰਕ ਹਾਸਲ ਕਰਕੇ ਦੂਜੇ ਜਦੋਂ ਕਿ ਜਸ਼ਨਪਾਲ ਤੇ ਜੋਬਨ 85 ਫੀਸਦ ਅੰਕ ਹਾਸਲ ਕਰਕੇ ਸਾਂਝੇ ਰੂਪ ਵਿਚ ਤੀਜੇ ਸਥਾਨ ਤੇ ਰਹੀਆਂ। ਜੋਬਨ ਨੇ 84.8 ਫੀਸਦ, ਸਹਿਜਪ੍ਰੀਤ ਕੌਰ ਨੇ 84.8 ਫੀਸਦ, ਹਰਸੰਗਪ੍ਰੀਤ ਸਿੰਘ ਨੇ 84.6 ਫੀਸਦ, ਰਾਹੁਲ ਨੇ 84.2 ਫੀਸਦ, ਸੁਖਮਨ ਸਿੰਘ ਨੇ 84.2 ਫੀਸਦ ਤੇ ਜਸ਼ਨਪ੍ਰੀਤ ਕੌਰ ਨੇ 84.2 ਫੀਸਦ ਅੰਕ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਕਾਮਰਸ ਗਰੁੱਪ ਵਿਚ ਮਹਿਕਪ੍ਰੀਤ ਕੌਰ 81.4 ਫੀਸਦ ਅੰਕ ਹਾਸਲ ਕਰਕੇ ਪਹਿਲੇ ਗੁਰਅੰਸ਼ਦੀਪ ਸਿੰਘ 80.8 ਫੀਸਦ ਅੰਕ ਹਾਸਲ ਕਰਕੇ ਦੂਜੇ, ਗੁਰਸ਼ੇਰ ਸਿੰਘ 80 ਫੀਸਦ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। 78.6 ਫੀਸਦ ਅੰਕ ਹਾਸਲ ਕਰਨ ਵਾਲੀ ਤਨੁਪ੍ਰੀਤ ਕੌਰ, 77.8 ਫੀਸਦ ਅੰਕ ਹਾਸਲ ਕਰਨ ਵਾਲੇ ਅਭੈ ਜਾਹੋਸੂਹਾ, 77 ਫੀਸਦ ਅੰਕ ਹਾਸਲ ਕਰਨ ਵਾਲੀ ਸਿਮਰਨਜੀਤ ਕੌਰ ਦਾ ਵੀ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਫਲ ਵਿਦਿਆਰਥੀਆਂ ਦਾ ਚੇਅਰਮੈਨ ਬਲਦੇਵ ਸਿੰਘ ਵਿਰਕ ਤੇ ਡਾਇਰੈਕਟਰ ਤੇਜਬੀਰ ਸਿੰਘ ਵਿਰਕ ਦੇ ਵੱਲੋਂ ਮੂੰਹ ਮਿੱਠਾ ਕਰਵਾ ਕੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੱਧਣ ਫੁੱਲਣ ਤੇ ਤਰੱਕੀ ਹਾਂਸਲ ਕਰਨ ਦੀਆਂ ਸ਼ੁੱਭ ਇਛਾਵਾਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਤੇ ਸਹਿਯੋਗੀ ਮਾਂਪਿਆਂ ਦੇ ਸਿਰ ਜਾਂਦਾ ਹੈ। ਇਸ ਮੌਕੇ ਪ੍ਰਿੰ. ਬਲਸ਼ਰਨ ਕੌਰ ਰਿਆੜ, ਪ੍ਰਿੰ. ਹਰਜਿੰਦਰ ਕੌਰ, ਪ੍ਰਿੰ. ਵਿਪਨ ਕੁਮਾਰ, ਐਡਮਿਨਸਟ੍ਰੇਟਰ ਗੁਲਸ਼ਨ ਕੌਰ, ਮੈਡਲ ਕੁਲਵਿੰਦਰ ਕੌਰ, ਆਦਿ ਹਾਜ਼ਰ ਸਨ।