ਤਣਾਅ ਮੁਕਤੀ ਦੀ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਦਿੱਤੀ ਜਾਣਕਾਰੀ
ਸਕੂਲ 'ਚ ਸੈਮੀਨਾਰ ਕਰਵਾਇਆ
Publish Date: Sun, 17 May 2026 04:03 PM (IST)
Updated Date: Mon, 18 May 2026 04:01 AM (IST)
ਅਸੀਸ ਭੰਡਾਰੀ, ਪੰਜਾਬੀ ਜਾਗਰਣ
ਚਵਿੰਡਾ ਦੇਵੀ : ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਵਿਚ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਅਧਿਆਪਕਾਂ ਦੇ ਲਈ ਸਕੂਲ ’ਚ ਕੀਤਾ ਗਿਆ। ਇਸ ਸੈਮੀਨਾਰ ਦਾ ਉਦੇਸ਼ ਤਣਾਅ ਘਟਾਉਣ ਲਈ ਸਾਨੂੰ ਸਕਾਰਾਤਮਕ ਸੋਚ ਰੱਖਣੀ, ਸਮੇਂ ਦਾ ਸਹੀ ਪ੍ਰਬੰਧ ਕਰਨਾ ਅਤੇ ਯੋਗਾ ਜਾਂ ਧਿਆਨ ਕਰਨਾ ਚਾਹੀਦਾ ਹੈ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਆਭਾ ਅਰੋੜਾ ਔਥਰ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਸਨ। ਉਨਾਂ ਨੇ ਸਟਰੈਸ ਮੈਨੇਜਮੈਂਟ ਵਿਸ਼ੇ ਤੇ ਅਧਿਆਪਕਾਂ ਨਾਲ ਗੱਲਬਾਤ ਕਰਦੇ ਹੋਇਆ ਉਹਨਾਂ ਨੂੰ ਤਣਾਅ ਤੋਂ ਮੁਕਤ ਵਿਧੀਆਂ ਬਾਰੇ ਪ੍ਰਭਾਵਸ਼ਾਲੀ ਤਰੀਕਿਆਂ ਬਾਰੇ ਦੱਸਦਿਆਂ ਹੋਇਆ ਕਿਹਾ ਕਿ ਤਣਾਅ ਨੂੰ ਆਪਣੀ ਜ਼ਿੰਦਗੀ ਤੇ ਭਾਰੂ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਸ਼ਾਂਤੀ ਅਤੇ ਧੀਰਜ ਨਾਲ ਹਰ ਸਮੱਸਿਆ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮਡੀ ਕੋਮਲ ਕਪੂਰ ਨੇ ਅਧਿਆਪਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਣਾਅ ਨੂੰ ਘਟਾਉਣ ਲਈ ਸਾਨੂੰ ਸਮੇਂ ਦੀ ਸਹੀ ਯੋਜਨਾ, ਵਿਆਯਾਮ, ਧਿਆਨ ਅਤੇ ਸਕਾਰਾਤਮਕ ਸੋਚ ਅਪਣਾਉਣੀ ਚਾਹੀਦੀ ਹੈ। ਪਰਿਵਾਰ ਅਤੇ ਦੋਸਤਾਂ ਨਾਲ ਗੱਲਬਾਤ ਕਰਨਾ ਵੀ ਮਨ ਨੂੰ ਹਲਕਾ ਕਰਦਾ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਨਿਿਤਕਾ ਸੇਠੀ, ਉਮੇਸ਼ ਕਪੂਰ, ਕੋਆਰਡੀਨੇਟਰ ਪਾਰੁਲ ਸੁੰਦਰ, ਕੋਚ ਅੰਗਰੇਜ਼ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਸੀ।