ਹੱਡੀਆਂ ਦੇ ਰੋਗਾਂ ਦਾ ਮੁੱਖ ਕਾਰਨ ਬੇਤਰਤੀਬੀ ਜੀਵਨ ਸ਼ੈਲੀ
ਹੱਡੀਆਂ ਦੇ ਰੋਗਾਂ ਦਾ ਮੁੱਖ ਕਾਰਨ ਬੇਤਰਤੀਬੀ ਜੀਵਨ ਸ਼ੈਲੀ
Publish Date: Sat, 16 May 2026 08:51 PM (IST)
Updated Date: Sun, 17 May 2026 04:15 AM (IST)

ਹੱਡੀਆਂ ਦੇ ਰੋਗਾਂ ਵਿਚ ਕੀਤੀ ਗਈ ਲਾਪ੍ਰਵਾਹੀ ਹੋ ਸਕਦੀ ਨੁਕਸਾਨਦਾਇਕ : ਡਾ. ਗੁਰਵਿੰਦਰ ਪੱਤਰ ਪ੍ਰੇਰਕ, ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ, ਅੰਮ੍ਰਿਤਸਰ : 15 ਸਾਲਾਂ ਤੋਂ ਹੱਡੀਆਂ ਅਤੇ ਜੋੜਾਂ ਦੇ ਰੋਗਾਂ ਅਤੇ ਅੇਕਸੀਡੈਂਟਲ ਕੇਸਾਂ ਵਿਚ ਬੇਮਿਸਾਲ ਸੇਵਾਵਾਂ ਦੇਣ ਵਾਲੇ ਡਾ. ਗੁਰਵਿੰਦਰ ਸਿੰਘ ਐਮਐਸ ਆਰਥੋ ਚੀਫ ਸਰਜਨ ਅਤੇ ਡਾਇਰੈਕਟਰ ਹਰਗੁਨ ਹਸਪਤਾਲ, ਬਟਾਲਾ ਰੋਡ ਨੇ ਦੱਸਿਆ ਕਿ ਬੀਤੇ ਕੁਝ ਸਮੇਂ ਵਿੱਚ ਹੱਡੀਆਂ ਦੇ ਰੋਗਾਂ ਵਿਚ ਬੀਮਾਰੀਆਂ ਅਤੇ ਲਗਾਤਾਰ ਵੱਧਦੀਆਂ ਹੋਈਆਂ ਦਰਦਾਂ ਹੱਡੀਆਂ ਦੇ ਖੁਰਨ ਅਤੇ ਵਿੰਗੇਪਨ ਤੋਂ ਇਲਾਵਾ ਤੇਜੀ ਦੇ ਨਾਲ ਘਸਦੇ ਹੋਏ ਗੋਡਿਆਂ ਅਤੇ ਕੂਲਿਆਂ ਦੇ ਜੋੜਾਂ ਕਰਕੇ ਮਰੀਜ਼ਾਂ ਵਿਚ ਬੇਚੈਨੀ ਅਤੇ ਰੋਗਾਂ ਵਿਚ ਵਾਧਾ ਹੋਇਆ। ਜਿਸ ਦਾ ਮੁੱਖ ਕਾਰਨ ਬੇਤਰਤੀਬੀ ਜੀਵਨ ਸ਼ੇਲੀ, ਗੈਰ ਮਿਆਰੀ ਖਾਣੇ ਅਤੇ ਖਾਦ ਪਦਾਰਥਾਂ ਉੱਤੇ ਬਹੁਤ ਜਿਆਦਾ ਹੋ ਰਹੇ ਕੀਟਨਾਸ਼ਕ ਸਪਰੇਅ ਦਾ ਵੀ ਸਿੱਧੇ ਤੌਰ ’ਤੇ ਹੱਡੀਆਂ ਦੇ ਰੋਗਾਂ ਵਿੱਚ ਵਾਧਾ ਕਰਨ ਵਿਚ ਸਹਾਈ ਹੋਇਆ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਹੱਥੀ ਮਿਹਨਤ ਕਰਨ ਕਸਰਤ, ਵਰਜਿਸ਼, ਸਵੇਰ ਅਤੇ ਸ਼ਾਮ ਦੀ ਸੈਰ ਨਾ ਕਰਨ ਤੋਂ ਇਲਾਵਾ ਬੇਤਰਤੀਬੇ ਫੁੱਟਵੇਅਰ ਵੀ ਇਸ ਦਾ ਇੱਕ ਕਾਰਨ ਹਨ। ਮਾਹਰ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਹੁਣ ਮਾਪੇ ਬੱਚਿਆਂ ਨੂੰ ਸਰੀਰਕ ਵਰਜਿਸ਼ ਜਾਂ ਕੁਦਰਤੀ ਖੇਡਾਂ ਵੱਲ ਪ੍ਰੇਰਿਤ ਨਹੀਂ ਕਰਦੇ ਜਿਸ ਨਾਲ ਉਨ੍ਹਾਂ ਵਿਚ ਹੱਡੀਆਂ ਦੀ ਤਾਕਤ ਬਚਪਨ ਤੋਂ ਹੀ ਘੱਟ ਜਾਂਦੀ ਹੈ ਅਤੇ ਇਹ ਜਵਾਨੀ ਵਿਚ ਹੀ ਬੁਢਾਪੇ ਵਰਗਾ ਅਹਿਸਾਸ ਕਰਨ ਲੱਗ ਪੈਂਦੇ ਹਨ। ਇਸ ਤੋਂ ਇਲਾਵਾ ਬੱਚਿਆਂ ਨੂੰ ਭਰਪੂਰ ਕੈਲਸ਼ੀਅਮ ਵਿਟਾਮਿਨ ਲੋਕ, ਭਰਪੂਰ ਖਾਣਿਆਂ ਦਾ ਨਾ ਮਿਲਣਾ ਵੀ ਇਸ ਦਾ ਕਾਰਨ ਹਨ, ਕਿਉਂਕਿ ਬੱਚੇ ਰੈਡੀਮੇਟ ਖਾਣਿਆਂ ਅਤੇ ਜੰਕ ਫੂਡ ਵੱਲ ਪ੍ਰੇਰਿਤ ਹਨ, ਜਿਸ ਕਾਰਨ ਹੱਡੀਆਂ ਦੇ ਰੋਗਾਂ ਵਿਚ ਵਾਧਾ ਹੋਣਾ ਸੁਭਾਵਿਕ ਹੈ। ਇਸ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਦੁੱਧ, ਦਹੀਂ, ਮੌਸਮੀ ਫਲ ਅਤੇ ਮੋਟੇ ਅਨਾਜ ਖਾਣ ਦੀ ਸ਼ੁਰੂ ਤੋਂ ਹੀ ਆਦਤ ਪਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ 40 ਸਾਲ ਤੋਂ ਵੱਧ ਵਾਲੀਆਂ ਔਰਤਾਂ ਨੂੰ ਕੈਲਸ਼ੀਅਮ ਭਰਪੂਰ ਖਾਦ ਪਦਾਰਥਾਂ ਜਿੰਨਾ ਵਿਚ ਦੁੱਧ ਤੋਂ ਬਣੇ ਉਤਪਾਦ ਪਨੀਰ ਆਦਿ ਦੀ ਵਰਤੋਂ ਨੂੰ ਨਿਯਮਤ ਰੂਪ ਵਿਚ ਵਰਤਣਾ ਉਨ੍ਹਾਂ ਲਈ ਸਿਹਤ ਲਈ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਜਮਾਂਦਰੂ ਬੱਚਿਆਂ ਦੀਆਂ ਵਿੰਗੀਆਂ ਲੱਤਾਂ ਜਾਂ ਮੁੜੇ ਹੋਏ ਪੈਰ ਵੀ ਮਾਂ ਦੇ ਗਰਭ ਕਾਲ ਵਿਚੋਂ ਆਈ ਹੋਈ ਕਮਜ਼ੋਰੀ ਦਾ ਕਾਰਨ ਬਣਦੇ ਹਨ। ਜਿਸ ਦਾ ਸਫਲ ਇਲਾਜ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਤਸੱਲੀਬਖਸ਼ ਰੂਪ ਵਿਚ ਕੀਤਾ ਜਾਂਦਾ ਹੈ।