ਮਾਮੂਲੀ ਵਿਵਾਦ ’ਚ ਮਜਦੂਰ ਦੀ ਕੁੱਟ-ਕੁੱਟ ਕੇ ਹੱਤਿਆ
ਮਾਮੂਲੀ ਵਿਵਾਦ ’ਚ ਮਜਦੂਰ ਦੀ ਕੁੱਟ-ਕੁੱਟ ਕੇ ਹੱਤਿਆ
Publish Date: Sat, 16 May 2026 08:14 PM (IST)
Updated Date: Sun, 17 May 2026 04:13 AM (IST)
ਬਿਆਸ ਥਾਣੇ ਦੀ ਪੁਲਿਸ ਨੇ ਕਤਲ ਦਾ ਮਾਮਲਾ ਕੀਤਾ ਦਰਜ ਸਠਿਆਲਾ ਦੀ ਅਨਾਜ ਮੰਡੀ ’ਚ ਵਾਪਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਬਿਆਸ ਥਾਣੇ ਦੇ ਅਧਿਕਾਰ ਖੇਤਰ ’ਚ ਆਉਣ ਵਾਲੇ ਸਠਿਆਲਾ ਦੀ ਅਨਾਜ ਮੰਡੀ ’ਚ ਸ਼ੁੱਕਰਵਾਰ ਸ਼ਾਮ ਨੂੰ ਮਜ਼ਦੂਰਾਂ ਦੀ ਆਪਸ ’ਚ ਝੜਪ ਹੋ ਗਈ। ਇਕ ਵਿਅਕਤੀ ਨੇ ਮਾਮੂਲੀ ਝਗੜੇ ਨੂੰ ਲੈ ਕੇ ਉਪਿੰਦਰ ਕੁਮਾਰ ਨਾਮ ਦੇ ਇਕ ਮਜ਼ਦੂਰ ਨੂੰ ਕੜਛੇ ਨਾਲ ਕਈ ਵਾਰ ਮਾਰ ਕੇ ਜਾਨੋ ਮਾਰ ਦਿੱਤਾ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਪਿੰਦਰ ਦੀ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਜਾਂਚ ਤੋਂ ਬਾਅਦ ਬਿਆਸ ਥਾਣੇ ਨੇ ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਬੰਸੀ ਥਾਣੇ ਦੇ ਗੁਣਵੰਤੀ ਪਿੰਡ ਦੇ ਵਸਨੀਕ ਤ੍ਰਿਦੇਵ ਦੀ ਸ਼ਿਕਾਇਤ ਦੇ ਅਧਾਰ ’ਤੇ ਬਿਹਾਰ ਦੇ ਸਪੌਲ ਜ਼ਿਲ੍ਹੇ ਦੇ ਪਿਲਵਾਹਾ ਪਿੰਡ ਦੇ ਰਹਿਣ ਵਾਲੇ ਪ੍ਰੇਮਕਾਂਤ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸਾਰੇ ਮਜ਼ਦੂਰ ਅਨਾਜ ਮੰਡੀ ਵਿਚ ਕਣਕ ਦੀਆਂ ਬੋਰੀਆਂ ਲੋਡ ਅਤੇ ਅਨਲੋਡ ਕਰਨ ਦਾ ਕੰਮ ਕਰਦੇ ਹਨ। ਸ਼ੁੱਕਰਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਉਪਿੰਦਰ ਕੁਮਾਰ ਅਤੇ ਪ੍ਰੇਮਕਾਂਤ ਵਿਚਕਾਰ ਝਗੜਾ ਹੋ ਗਿਆ। ਪ੍ਰੇਮਕਾਂਤ ਨੇ ਉਪਿੰਦਰ ਤੇ ਖਾਣਾ ਪਕਾਉਣ ਵਾਲੇ ਕੜਛੇ ਨਾਲ ਕਈ ਵਾਰ ਹਮਲਾ ਕੀਤਾ। ਮੁਲਜਮ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤਾ। ਉਪਿੰਦਰ ਕੁਮਾਰ ਦੀ ਸਿਰ ਤੇ ਸੱਟ ਲੱਗਣ ਕਾਰਨ ਮੌਤ ਹੋ ਗਈ।