ਮੈਗਾ ਐੱਮਐੱਸਐੱਮਈ ਕ੍ਰੈਡਿਟ ਆਊਟਰੀਚ ਕੈਂਪ ਦਾ ਆਯੋਜਨ
ਮੈਗਾ ਐਮਐਸਐਮਈ ਕ੍ਰੈਡਿਟ ਆਊਟਰੀਚ ਕੈਂਪ ਦਾ ਆਯੋਜਨ
Publish Date: Sat, 16 May 2026 08:00 PM (IST)
Updated Date: Sun, 17 May 2026 04:13 AM (IST)

ਪੱਤਰ ਪੇ੍ਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੈਂਟਰਲ ਬੈਂਕ ਆਫ਼ ਇੰਡੀਆ ਦੇ ਅੰਮ੍ਰਿਤਸਰ ਖੇਤਰੀ ਦਫ਼ਤਰ ਨੇ ਸਟੋਨ ਕਰੈਸਟ, ਇੰਡਸਟਰੀਅਲ ਏਰੀਆ ਮਜੀਠਾ ਰੋਡ ਅੰਮ੍ਰਿਤਸਰ ਵਿਖੇ ਇਕ ਮੈਗਾ ਐੱਮਐੱਸਐੱਮਈ ਕ੍ਰੈਡਿਟ ਆਊਟਰੀਚ ਕੈਂਪ ਦਾ ਆਯੋਜਨ ਕੀਤਾ। ਅੰਮ੍ਰਿਤਸਰ ਦੀਆਂ ਸਾਰੀਆਂ ਸ਼ਾਖਾਵਾਂ ਦੇ ਸ਼ਾਖਾ ਮੁਖੀਆਂ, ਖੇਤਰੀ ਦਫ਼ਤਰ ਦੇ ਪ੍ਰਤੀਨਿਧੀਆਂ ਅਤੇ ਵੱਡੀ ਗਿਣਤੀ ਵਿਚ ਗਾਹਕਾਂ ਨੇ ਕੈਂਪ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਸ ਸਮਾਗਮ ਵਿਚ ਅਸ਼ੋਕ ਸ਼ਰਮਾ ਡਿਪਟੀ ਜਨਰਲ ਮੈਨੇਜਰ ਸਰਕਲ ਦਫ਼ਤਰ, ਚੰਡੀਗੜ੍ਹ ਅਤੇ ਸਾਕਿਬ ਅਹਿਮਦ ਖਾਨ, ਖੇਤਰੀ ਮੁਖੀ ਅੰਮ੍ਰਿਤਸਰ ਖੇਤਰੀ ਦਫ਼ਤਰ ਵਿਸ਼ੇਸ਼ ਮਹਿਮਾਨ ਸਨ। ਸਮਾਗਮ ਲਈ ਵੱਖ-ਵੱਖ ਕਾਊਂਟਰ ਸਥਾਪਤ ਕੀਤੇ ਗਏ ਸਨ, ਜਿਨ੍ਹਾਂ ਵਿਚ ‘ਆਪਕੀ ਪੂੰਜੀ ਆਪਕਾ ਅਧਿਕਾਰ ਡੈਸਕ, ਯੂਆਰਸੀ ਡੈਸਕ, ਸਮਾਜਿਕ ਸੁਰੱਖਿਆ ਯੋਜਨਾ ਡੈਸਕ, ਰੀ-ਕੇਵਾਈਸੀ ਡੈਸਕ, ਐਮਰਜੈਂਸੀ ਸਹਾਇਤਾ ਲਈ ਡਾਕਟਰ ਦਾ ਡੈਸਕ ਅਤੇ ਟੈਬ ਰਾਹੀਂ ਨਵੇਂ ਖਾਤੇ ਖੋਲ੍ਹਣ ਲਈ ਇਕ ਡੈਸਕ ਸ਼ਾਮਲ ਸਨ। ਅਸ਼ੋਕ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਐੱਮਐੱਸਐੱਮਈ ਸਕੀਮਾਂ- ਸੈਂਟ ਬਿਜ਼ਨਸ, ਸੈਂਟ ਜੀਐਸਟੀ, ਸੈਂਟ ਹੋਟਲ, ਸੈਂਟ ਸੰਜੀਵਨੀ, ਸੈਂਟ ਟੈਕਸਟਾਈਲ ਤੇ ਵੱਖ-ਵੱਖ ਸਰਕਾਰੀ-ਪ੍ਰਯੋਜਿਤ ਯੋਜਨਾਵਾਂ ਅਤੇ ਸਮਾਜਿਕ ਸੁਰੱਖਿਆ ਯੋਜਨਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਇਨ੍ਹਾਂ ਸਕੀਮਾਂ ਦੇ ਲਾਭ, ਯੋਗਤਾ ਅਤੇ ਤੇਜ਼ ਨਿਪਟਾਰਾ ਪ੍ਰਕਿਰਿਆ ਤੇ ਵੀ ਚਾਨਣਾ ਪਾਇਆ। ਗਾਹਕਾਂ ਨੂੰ ਉਦਯਮ ਰਜਿਸਟ੍ਰੇਸ਼ਨ, ਬੰਦ ਖਾਤਿਆਂ ਦੇ ਨਿਪਟਾਰੇ, ਕੇਵਾਈਸੀ ਨੂੰ ਅਪਡੇਟ ਕਰਨ ਦੀ ਜ਼ਰੂਰਤ ਅਤੇ ਸਾਈਬਰ ਧੋਖਾਧੜੀ ਨੂੰ ਰੋਕਣ ਦੇ ਉਪਾਵਾਂ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ ਗਿਆ। ਕੈਂਪ ਦੌਰਾਨ ਲਗਭਗ 68 ਕਰੋੜ ਦੇ ਕਰਜ਼ੇ ਦੇ ਪ੍ਰਸਤਾਵ ਪ੍ਰਾਪਤ ਹੋਏ, ਜਿਨ੍ਹਾਂ ਵਿਚੋਂ ₹20 ਕਰੋੜ ਦੇ ਖਾਤੇ ਮਨਜ਼ੂਰ ਕੀਤੇ ਗਏ ਅਤੇ 14.70 ਕਰੋੜ ਦੇ ਖਾਤੇ ਖੋਲ੍ਹੇ ਗਏ। ਲਗਭਗ 12 ਕਰੋੜ ਦੇ ਮੰਜ਼ੂਰੀ ਪੱਤਰ 11 ਗ੍ਰਾਹਕਾਂ ਨੂੰ ਵੰਡੇ ਗਏ। ਪ੍ਰੋਗਰਾਮ ਸਫਲਤਾਪੂਰਵਕ ਸਮਾਪਤ ਹੋਇਆ, ਜਿਸ ਨਾਲ ਬੈਂਕ ਦੀਆਂ ਸੇਵਾਵਾਂ ਵਿਚ ਗ੍ਰਾਹਕਾਂ ਦਾ ਵਿਸ਼ਵਾਸ ਹੋਰ ਮਜ਼ਬੂਤ ਹੋਇਆ।