ਕੁਨਾਲ ਕਤਲ ਮਾਮਲੇ ’ਚ 4 ਗ੍ਰਿਫ਼ਤਾਰ
ਕੁਨਾਲ ਕਤਲ ਮਾਮਲੇ ’ਚ ਚਾਰ ਗ੍ਰਿਫ਼ਤਾਰ
Publish Date: Sat, 16 May 2026 07:40 PM (IST)
Updated Date: Sun, 17 May 2026 04:13 AM (IST)

ਅਪਰਾਧ ’ਚ ਵਰਤੀ ਗਈ ਐਕਟਿਵਾ ਬਰਾਮਦ, ਡਕੈਤੀ ਤੇ ਲੁੱਟ ਦੇ 6 ਮਾਮਲਿਆਂ ’ਚ ਨਾਮਜ਼ਦ ਹੈ ਗੋਲੂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਰਾਮਬਾਗ ਪੁਲਿਸ ਥਾਣੇ ਨੇ ਵੀਰਵਾਰ ਅੱਧੀ ਰਾਤ ਨੂੰ ਤਹਿਸੀਲਪੁਰਾ ਖੇਤਰ ਵਿਚ ਇਕ ਸੈਲੂਨ ਵਿਚ ਕੰਮ ਕਰਨ ਵਾਲੇ ਕੁਨਾਲ ਉਰਫ਼ ਲੋਟਸ ਦੇ ਕਤਲ ਦੇ ਮਾਮਲੇ ਵਿਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਪਰਾਧ ਵਿਚ ਵਰਤੀ ਗਈ ਐਕਟਿਵਾ ਵੀ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਰਾਮਦ ਕਰ ਲਈ ਗਈ ਹੈ। ਡੀਸੀਪੀ ਰਵਿੰਦਰ ਪਾਲ ਸਿੰਘ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਰਾਣੀ ਬਾਜ਼ਾਰ ਸ਼ਰੀਫਪੁਰਾ ਦਾ ਰਹਿਣ ਵਾਲਾ ਵੰਸ਼ (ਮੁੱਖ ਮੁਲਜ਼ਮ), ਤਹਿਸੀਲਪੁਰਾ ਦਾ ਰਹਿਣ ਵਾਲਾ ਰੋਹਨ ਕਪੂਰ ਉਰਫ਼ ਗੋਲੂ, ਰਾਣੀ ਬਾਜ਼ਾਰ ਦੀ ਰਹਿਣ ਵਾਲੀ ਸੋਨੀਆ ਅਤੇ ਇਕ ਨਾਬਾਲਗ ਵਜੋਂ ਕੀਤੀ ਹੈ। ਡੀਸੀਪੀ ਨੇ ਦੱਸਿਆ ਕਿ ਅਪਰਾਧ ਦੇ ਸਮੇਂ ਮੁਲਜ਼ਮ ਕੁਨਾਲ ਦੀ ਲਾਸ਼ ਜਿਸ ਐਕਟਿਵਾ ਨੰਬਰ (ਪੀਬੀ-02-ਡੀਕਿਆਊ-8386) ਤੇ ਲੈ ਕੇ ਜਾ ਰਹੇ ਸਨ, ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਡੀਸੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁਨਾਲ ਵੀਰਵਾਰ ਰਾਤ ਨੂੰ ਘਰ ਆਇਆ ਸੀ ਕਿ ਉਹ ਮੋਮੋਸ ਖਰੀਦਣ ਜਾ ਰਿਹਾ ਹੈ, ਪਰ ਇਸ ਦੀ ਬਜਾਏ ਆਪਣੇ ਦੋਸਤਾਂ ਨਾਲ ਤਹਿਸੀਲਪੁਰਾ ਇਲਾਕੇ ਵਿਚ ਆ ਗਿਆ। ਰਸਤੇ ਵਿਚ ਉਹ ਵੰਸ਼ ਨੂੰ ਮਿਿਲਆ। ਵੰਸ਼ ਅਤੇ ਕੁਨਾਲ ਵਿਚ ਮਾਮੂਲੀ ਗੱਲ ਤੇ ਝਗੜਾ ਹੋਇਆ। ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਰੋਹਨ ਕਪੂਰ ਉਰਫ਼ ਗੋਲੂ ਇਕ ਪੇਸ਼ੇਵਰ ਅਪਰਾਧੀ ਹੈ ਜਿਸ ਦੇ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿਚ ਝਪਟਮਾਰੀ, ਲੁੱਟਖੋਹ ਅਤੇ ਡਕੈਤੀ ਦੇ ਛੇ ਮਾਮਲੇ ਦਰਜ ਹਨ।