ਕੋਰਟ ਦੇ ਕੀਤੇ ਫੈਸਲੇ ਲਾਗੂ ਹੋਣ ਜਾਂ ਧਰਨੇ ਲਈ ਤਿਆਰ ਰਹਿਣ
ਕੋਰਟ ਦੇ ਕੀਤੇ ਫੈਸਲੇ ਲਾਗੂ ਹੋਣ ਜਾਂ ਧਰਨੇ ਲਈ ਤਿਆਰ ਰਹਿਣ
Publish Date: Sat, 16 May 2026 06:59 PM (IST)
Updated Date: Sun, 17 May 2026 04:12 AM (IST)

ਇਕ ਦੂਸਰੇ ਖਿਲਾਫ ਧਰਨੇ ਲਾ ਕੇ ਪ੍ਰਦਰਸ਼ਨ ਕਰਨ ਦੀ ਕੀਤੀ ਨੁਕਤਾਚੀਨੀ ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਸਬ ਅਰਬਨ ਹਲਕਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਪਾਵਰਕਾਮ ਅਤੇ ਪੈਨਸ਼ਨ ਯੂਨੀਅਨ ਏਟਕ ਪੰਜਾਬ ਦੇ ਡਿਪਟੀ ਜਨਰਲ ਸਕੱਤਰ ਸਾਥੀ ਨਰਿੰਦਰ ਬੱਲ ਅਤੇ ਪੀਐੱਸਈਬੀ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਸਾਥੀ ਮਨਜੀਤ ਸਿੰਘ ਬਾਸਰਕੇ ਨੇ ਵਿਸ਼ੇਸ਼ ਤੌਰ ’ਤੇ ਸਮੂਲੀਅਤ ਕੀਤੀ। ਪ੍ਰਧਾਨ ਬਾਸਰਕੇ ਅਤੇ ਨਰਿੰਦਰ ਬੱਲ ਦੋਵਾਂ ਅਹੁਦੇਦਾਰਾਂ ਨੂੰ ਯੂਨਿਟ ਸਬ ਅਰਬਨ ਹਲਕਾ ਅੰਮ੍ਰਿਤਸਰ ਵੱਲੋਂ ਸਨਮਾਨਿਤ ਕੀਤਾ ਗਿਆ। ਦੋਵਾਂ ਆਗੂਆਂ ਨੇ 17 ਮਈ 2026 ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਧੜੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਕਨਵੈਨਸ਼ਨ ਵਿੱਤ ਲੱਗੇ ਕੋਟੇ ਅਨੁਸਾਰ ਸਾਥੀਆਂ ਦੀ ਸਮੂਲੀਅਤ ਅਤੇ 19 ਮਈ 2026 ਨੂੰ ਲੇਬਰ ਕਮਿਸ਼ਨਰ ਦਫਤਰ ਚੰਡੀਗੜ੍ਹ ਵਿਖੇ ਲੇਬਰ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਕਿ ਇਸ ਸਬੰਧੀ ਲੇਬਰ ਅਧਿਕਾਰੀ ਗੱਲਬਾਤ ਕਰਨ। ਆਗੂਆਂ ਕਿਹਾ ਕਿ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀਐੱਸਪੀਸੀਐੱਲ ਦੀ ਮੈਨੇਜਮੈਂਟ ਇਸ ਮਹੀਨੇ ਹੋਈ ਮੀਟਿੰਗ ਦੇ ਫੈਸਲੇ ਲਾਗੂ ਕਰੇ। 16 ਡੀਏ ਹੁਣ 18 ਡੀਏ ਦੇ ਕੋਰਟ ਦੇ ਕੀਤੇ ਫੈਸਲੇ ਕਰੇ ਨਹੀਂ ਤਾਂ ਜਥੇਬੰਦੀ ਦੇ ਉਲੀਕੇ ਪ੍ਰੋਗਰਾਮ ਅਨੁਸਾਰ 24 ਮਈ 2026 ਨੂੰ ਸੁਬਾਈ ਰੈਲੀ ਸੰਗਰੂਰ ਵਿਚ ਮਾਨ ਸਰਕਾਰ ਦੀ ਕੋਠੀ ਅੱਗੇ ਲੱਗਣ ਜਾ ਰਹੇ ਧਰਨੇ ਵਿਚ ਵੱਡੀ ਗਿਣਤੀ ਵਿਚ ਸ਼ਾਮਿਲ ਹੋਵਾਂਗੇ। ਸਰਕਲ ਪ੍ਰਧਾਨ ਅਮਰੀਕ ਸਿੰਘ ਲੁਹਾਰਕਾ ਅਤੇ ਕੁਲਦੀਪ ਸ਼ਰਮਾ ਵੱਲੋਂ ਸਾਂਝੇ ਤੌਰ ’ਤੇ ਕਿਹਾ ਕਿ ਜੱਥੇਬੰਦੀਆਂ ਦਾ ਰਵਈਆਂ ਸਬ ਡਵੀਜ਼ਨ ਵਿਚ ਠੀਕ ਨਹੀਂ ਹੈ। ਜਿਸ ਕਾਰਨ ਪੰਜਾਬ ਦੇ ਫੈਸਲੇ ਲਾਗੂ ਕਰਨ ਵਿਚ ਦਿੱਕਤ ਆ ਸਕਦੀ ਹੈ। ਉਨ੍ਹਾਂ ਜਥੇਬੰਦੀ ਵੱਲੋਂ ਜਥੇਬੰਦੀ ਖਿਲਾਫ ਧਰਨਾ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕਰਨ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਦਫਤਰੀ ਕੰਮ ਬਹੁਤ ਢਿੱਲੇ ਹੋ ਰਹੇ ਹਨ। ਟੈਕਨੀਕਲ ਕਾਮਿਆਂ ਵਾਂਗ ਕੰਮ ਰਿਪੋਰਟ ਹਰੇਕ ਫਾਇਲ ਦੀ ਹੋਣੀ ਚਾਹੀਦੀ ਹੈ। ਪੀਐੱਸਪੀਸੀਐੱਲ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2016 ਤੋਂ 31 ਦਸੰਬਰ 2016 ਤੱਕ 12 ਕਿਸ਼ਤਾਂ ’ਚ ਸਕੇਲਾਂ ਦਾ ਏਰੀਅਰ ਦੇਣਾ ਸੀ ਜੋ ਅਜੇ ਤੱਕ ਅਧੂਰਾ ਹੈ। ਜਥੇਬੰਦੀ ਮੰਗ ਕਰਦੀ ਹੈ ਕਿ ਸਾਰੇ ਮੰਡਲਾਂ ਦੇ ਡੀਡੀਓ ਇਸ ਵੱਲ ਧਿਆਨ ਦੇਣ ਤਾਂ ਏਰੀਅਰ ਜਾਰੀ ਕਰਵਾਇਆ ਜਾ ਸਕੇ। ਸੀਨੀਅਰ ਮੀਤ ਪ੍ਰਧਾਨ ਅਰਵਿੰਦਰਪਾਲ ਸਿੰਘ ਸੰਘਾ, ਵਿੱਤ ਸਕੱਤਰ ਜਤਿੰਦਰ ਸਿੰਘ, ਸਹਾਇਕ ਸਕੱਤਰ ਮਨਦੀਪ ਸਿੰਘ, ਸਬ ਡਵੀਜਨ ਪ੍ਰਧਾਨ ਹਰਪਾਲ ਸਿੰਘ, ਮੰਡਲ ਆਗੂ ਗੁਰਮੀਤ ਸਿੰਘ, ਮੰਡਲ ਸਕੱਤਰ ਮਾਣਕ ਮਲਹੋਤਰਾ, ਖਜ਼ਾਨਚੀ ਅਵਤਾਰ ਸਿੰਘ ਫੋਜੀ, ਖਜਾਨਚੀ ਸਤਨਾਮ ਸਿੰਘ ਰਟੋਲ ਅਤੇ ਹੋਰ ਮੰਡਲਾਂ ਤੋਂ ਆਏ ਸਾਥੀਆਂ ਮੀਟਿੰਗ ਵਿਚ ਸ਼ਮੂਲੀਅਤ ਕੀਤੀ। ਉਪਰੰਤ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਪੰਜਾਬ ਨਾਲ ਸਬੰਧਤ ਏਟਕ ਸਰਕਲ ਪ੍ਰਧਾਨ ਲਖਵਿੰਦਰ ਸਿੰਘ ਪੱਧਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜਿਸ ਵਿਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ, ਸਕੱਤਰ ਸਰਕਲ ਗੁਰਮੀਤ ਸਿੰਘ ਸ਼ਾਮ ਨਗਰ, ਬਲਵਿੰਦਰ ਸਿੰਘ, ਹੀਰਾ ਸਿੰਘ, ਭਜਨ ਸਿੰਘ ਦਾਲਮ, ਕੁਲਵੰਤ ਸਿੰਘ ਫਤਿਹਗੜ੍ਹ ਸ਼ੁੱਕਰਚੱਕ ਨੇ ਸੰਬੋਧਨ ਕਰਦੇ ਕਿਹਾ ਕਿ ਉਕਤ ਸਾਰੇ ਪ੍ਰੋਗਰਾਮ ਸਾਂਝੇ ਹਨ ਅਤੇ ਦੋਵੇਂ ਜੱਥੇਬੰਦੀਆਂ ਇਕੱਠੀਆਂ ਹੋ ਕੇ ਪ੍ਰੋਗਰਾਮ ਲਾਗੂ ਕਰਨਗੀਆਂ।