ਆਪ, ਸ਼੍ਰੋਅਦ, ਕਾਂਗਰਸ, ਭਾਜਪਾ ਤੇ ਅਜ਼ਾਦ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
ਆਪ, ਸ਼੍ਰੋਅਦ, ਕਾਂਗਰਸ, ਭਾਜਪਾ ਤੇ ਅਜ਼ਾਦ ਉਮੀਦਵਾਰਾਂ ਸਮੇਤ 68 ਹੋਰ ਉਮੀਦਵਾਰਾਂ ਨੇ ਭਰੀ ਨਾਮਜ਼ਦਗੀ
Publish Date: Sat, 16 May 2026 06:54 PM (IST)
Updated Date: Sun, 17 May 2026 04:10 AM (IST)
ਸ਼ਨੀਵਾਰ ਸੀ ਨਾਮਜ਼ਦਗੀਆਂ ਦਾ ਅੰਤਿਮ ਦਿਨ ਕੱਲ੍ਹ ਤੇ ਅੱਜ ਸਮੇਤ ਕੁਲ 88 ਨਾਮਜ਼ਦਗੀਆਂ : ਤਹਿਸੀਲਦਾਰ ਰਣਜੀਤ ਸਿੰਘ ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਰਈਆ ਨਗਰ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖਲ ਕਰਨ ਦੇ ਚੌਥੇ ਅਤੇ ਆਖਰੀ ਦਿਨ ਸੱਤਾਧਾਰੀ ਆਪ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਤੇ ਆਜ਼ਾਦ ਉਮੀਦਵਾਰਾਂ ਸਮੇਤ 68 ਹੋਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਰਣਜੀਤ ਸਿੰਘ ਤਹਿਸੀਲਦਾਰ ਬਾਬਾ ਬਕਾਲਾ ਸਾਹਿਬ ਕਮ ਐਡੀਸ਼ਨਲ ਚੋਣ ਅਧਿਕਾਰੀ ਪਾਸ ਦਾਖਲ ਕਰਵਾਏ ਹਨ। ਇਸ ਤਰ੍ਹਾਂ ਬੀਤੇ ਕੱਲ੍ਹ ਵੱਖ-ਵੱਖ ਪਾਰਟੀਆਂ ਵੱਲੋਂ 20 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਅਤੇ ਅੱਜ 68 ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕਰਵਾਉਣ ਨਾਲ ਹੁਣ ਅੱਜ ਤੱਕ ਕੁਲ 88 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਜਾ ਚੱੁਕੇ ਹਨ, ਜਿੰਨ੍ਹਾਂ ਵਿੱਚ ਕਵਰਿਰੰਗ ਉਮੀਦਵਾਰ ਵੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸੱਤਧਾਰੀ ਆਮ ਆਦਮੀ ਪਾਰਟੀ ਵੱਲੋਂ 13 ਅਤੇ ਉਨ੍ਹਾਂ ਦੇ 12 ਕਵਰਿੰਗ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ। ਇਵੇਂ ਹੀ ਕਾਂਗਰਸ ਵੱਲੋਂ 5 ਅਤੇ ਕਵਰਿੰਗ ਦੇ 7 ਉੇਮੀਦਾਵਰਾਂ, ਸ਼੍ਰੋਮਣੀ ਅਕਾਲੀ ਦੇ 6 ਅਤੇ 10 ਕਵਰਿੰਗ ਉਮੀਦਵਾਰਾਂ ਤੇ ਭਾਜਪਾ ਦੀਆਂ 13 ਸੀਟਾਂ ਤੋਂ ਉਮੀਦਵਾਰਾਂ ਨੇ ਕਾਗਜ਼ ਦਾਖਲ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਸੋਮਵਾਰ 18 ਮਈ ਨੂੰ ਇਨ੍ਹਾਂ ਸਾਰੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ।