13 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਕਰਵਾਏ ਦਾਖਲ
13 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਕਰਵਾਏ ਦਾਖਲ
Publish Date: Sat, 16 May 2026 06:47 PM (IST)
Updated Date: Sun, 17 May 2026 04:10 AM (IST)

ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਮਜੀਠਾ ਨਗਰ ਕੌਂਸਲ ਦੀ ਚੋਣ ਵਾਸਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ। ਨਾਮਜਦਗੀ ਪੱਤਰ ਭਰਨ ਦੇ ਆਖਰੀ ਦਿਨ ਸੱਤਧਾਰੀ ਧਿਰ ਆਮ ਆਦਮੀ ਪਾਰਟੀ ਵੱਲੋਂ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਸ਼ਹਿਰ ਦੀਆਂ 13 ਵਾਰਡਾਂ ਵਾਸਤੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਜਿਸ ਅਨੁਸਾਰ ਵਾਰਡ ਨੰਬਰ 1 ਤੋਂ ਪੂਨਮ ਪਤਨੀ ਕੁਲਮੀਤ ਸਿੰਘ, ਵਾਰਡ ਨੰਬਰ 2 ਤੋਂ ਆਜ਼ਾਦ ਸਿੰਘ ਪੁੱਤਰ ਸੰਤੋਖ ਸਿੰਘ, ਵਾਰਡ ਨੰਬਰ 3 ਤੋਂ ਸੁਖਮੀਤ ਕੌਰ ਪਤਨੀ ਕੁਲਜੀਤ ਸਿੰਘ, ਵਾਰਡ ਨੰਬਰ 4 ਤੋਂ ਰਮਨ ਕੁਮਾਰ ਪੁੱਤਰ ਫਤਿਹ ਚੰਦ, ਵਾਰਡ ਨੰਬਰ 5 ਤੋਂ ਪਰਮਜੀਤ ਕੌਰ ਪਤਨੀ ਸੁੱਚਾ ਸਿੰਘ, ਵਾਰਡ ਨੰਬਰ 6 ਤੋ ਉਦੈ ਸਿੰਘ ਪੁੱਤਰ ਹਰਭੁਪਿੰਦਰ ਸਿੰਘ, ਵਾਰਡ ਨੰਬਰ 7 ਤੋਂ ਨਿਸ਼ਾ ਪਤਨੀ ਕਮਲ ਵਰਮਾ, ਵਾਰਡ ਨੰਬਰ 8 ਤੋਂ ਨੀਰਜ ਕੁਮਾਰ ਸ਼ਰਮਾ ਪੁੱਤਰ ਓਮ ਪ੍ਰਕਾਸ਼ ਸ਼ਰਮਾ, ਵਾਰਡ ਨੰਬਰ 9 ਤੋਂ ਬਿਮਲਾ ਵੰਤੀ ਪਤਨੀ ਪ੍ਰਵੀਨ ਕੁਮਾਰ, ਵਾਰਡ ਨੰਬਰ 10 ਤੋਂ ਹਰਵਿੰਦਰ ਸਿੰਘ ਪੁੱਤਰ ਹਰਪਾਲ ਸਿੰਘ, ਵਾਰਡ ਨੰਬਰ 11 ਤੋਂ ਬਲਵੰਤ ਸਿੰਘ ਪੁੱਤਰ ਰੂੜ ਸਿੰਘ, ਵਾਰਡ ਨੰਬਰ 12 ਤੋਂ ਜਤਿੰਦਰ ਕੁਮਾਰ ਮਹਾਜਨ ਪੁੱਤਰ ਧਨੀ ਰਾਮ, ਵਾਰਡ ਨੰਬਰ 13 ਤੋਂ ਰੂਪਾ ਪਤਨੀ ਜਗਜੀਤ ਸਿੰਘ ਆਦਿ ਸ਼ਾਮਲ ਹਨ। ਇੰਨ੍ਹਾਂ ਸਾਰਿਆਂ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕਮ ਐੱਸਡੀਐੱਮ ਮਜੀਠਾ ਰਜਨੀਸ਼ ਅਰੋੜਾ ਕੋਲ ਦਾਖਲ ਕਰਾਏ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਰਿਟਰਨਿੰਗ ਅਫਸਰ ਕਮ ਤਹਿਸੀਲਦਾਰ ਅਜੈ ਕੁਮਾਰ ਵੀ ਸ਼ਾਮਲ ਸਨ।