ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਹੋਏ ਸੇਵਾ-ਮੁਕਤ
ਭੁਪਿੰਦਰ ਸਿੰਘ ਸੈਨਟਰੀ ਇੰਸਪੈਕਟਰ ਹੋਏ ਸੇਵਾ ਮੁਕਤ
Publish Date: Sat, 16 May 2026 06:45 PM (IST)
Updated Date: Sun, 17 May 2026 04:10 AM (IST)

ਮਾਤਾ ਚਰਨ ਕੌਰ ਕਾਲਜ ਦੇ ਵਿਦਿਆਰਥੀ ਰਹੇ ਭੁਪਿੰਦਰ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮਾਤਾ ਚਰਨ ਕੌਰ ਕਾਲਜ ਆਫ ਹੈਲਥ ਅੰਮ੍ਰਿਤਸਰ ਦੇ ਡਾਇਰੈਕਟਰ ਡਾ. ਰਣਜੀਤ ਸਿੰਘ ਨੇ ਭੁਪਿੰਦਰ ਸਿੰਘ ਸੈਨੇਟਰੀ ਇੰਸਪੈਕਟਰ ਨਡਾਲਾ ਨੂੰ ਸੇਵਾ-ਮੁਕਤ ਹੋਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ। ਭੁਪਿੰਦਰ ਸਿੰਘ ਸੈਨਟਰੀ ਇੰਸਪੈਕਟਰ ਨਡਾਲਾ ਨਗਰ ਕੌਂਸਲ ਵਾਧੂ ਚਾਰਜ ਪਲਾਥ ਨਗਰ ਕੌਂਸਲ, ਢਿੱਲਵਾਂ ਨਗਰ ਕੌਂਸਲ ਨਿਭਾ ਰਹੇ ਸਨ। ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਫਿਲਹਾਲ ਰਈਆ ਕਮੇਟੀ ਵਿਖੇ ਟਿਊਬਲ ਆਪਰੇਟਰ ਵਜੋਂ ਡਿਊਟੀ ਨਿਭਾ ਰਹੇ ਸਨ ਅਤੇ ਇਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਨਾਲ ਹੀ ਸਾਡੇ ਕਾਲਜ ਤੋਂ ਸੈਨਟਰੀ ਇੰਸਪੈਕਟਰ ਇਕ ਸਾਲ ਕੋਰਸ ਪਾਸ ਕੀਤਾ, ਜਿੰਨਾ ਚਿਰ ਸਾਡੇ ਕਾਲਜ ਦੇ ਵਿਚ ਰਹੇ ਬੜੀ ਮਿਹਨਤ ਅਤੇ ਲਗਨ ਦੇ ਨਾਲ ਪੜ੍ਹਾਈ ਕੀਤੀ ਅਤੇ ਚੰਗੇ ਨੰਬਰਾਂ ਨਾਲ ਪਾਸ ਹੋਏ। ਡਾ. ਰਣਜੀਤ ਸਿੰਘ ਨੇ ਕਿਹਾ ਕਿ ਭੁਪਿੰਦਰ ਸਿੰਘ ਉਨ੍ਹਾਂ ਸਮੇਤ ਪ੍ਰਿੰਸੀਪਲ ਤੇ ਟੀਚਰਾਂ ਦੇ ਬੜੇ ਹਰਮਨ ਪਿਆਰੇ ਵਿਿਦਆਰਥੀ ਰਹੇ। ਨਡਾਲਾ ਨਗਰ ਕੌਂਸਲ ਦੇ ਪ੍ਰਧਾਨ ਅਵਤਾਰ ਸਿੰਘ ਵਾਲੀਆ ਨੇ ਦੱਸਿਆ ਕਿ ਭੁਪਿੰਦਰ ਸਿੰਘ ਨੇ ਸੈਨਟਰੀ ਇੰਸਪੈਕਟਰ ਬਹੁਤ ਹੀ ਵਧੀਆ ਕੰਮ ਕੀਤਾ ਅਤੇ ਸਾਰਿਆਂ ਨਾਲ ਮਿਲਣ ਵਾਲੇ ਅਤੇ ਹਰ ਇੱਕ ਵਿਅਕਤੀ ਦਾ ਕੰਮ ਕੀਤਾ ਚਾਹੇ ਉਹ ਕਿਸੇ ਪਾਰਟੀ ਦਾ ਵੀ ਹੋਵੇ ਇਨ੍ਹਾਂ ਨੇ ਪੂਰੇ ਸ਼ਹਿਰ ਦੀ ਸਾਫ ਸਫਾਈ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਦੇ ਵਿਚ ਬਹੁਤ ਉਪਰਾਲੇ ਕੀਤੇ ਹਨ। ਇਸ ਰਿਟਾਇਰਮੈਂਟ ਪ੍ਰੋਗਰਾਮ ਦੌਰਾਨ ਉਪ ਪ੍ਰਧਾਨ ਸੰਜੀਵ ਕੁਮਾਰ ਜੋਸ਼ੀ, ਕੌਂਸਲਰ ਤਲਵਿੰਦਰ ਸਿੰਘ ਜਰਮਨੀ, ਬਲਕਾਰ ਸਿੰਘ ਰਿਟਾਇਰਡ ਫੂਡ ਇੰਸਪੈਕਟਰ, ਸੈਨਟਰੀ ਇੰਸਪੈਕਟਰ ਸੰਦੀਪ ਸਿੰਘ ਰਈਆ, ਗੁਰਅੰਮ੍ਰਿਤਪਾਲ ਸਿੰਘ ਫਾਰਮੇਸੀ ਅਫਸਰ, ਨਡਾਲਾ ਨਜ਼ਰ ਕੌਂਸਲ ਦੇ ਸਟਾਫ ਆਦਿ ਹਾਜਰ ਸਨ।