ਪਹਿਲਾ ਇੰਟਰ ਸਕੂਲ ਗੱਤਕਾ ਮੁਕਾਬਲਾ ਕਰਵਾਇਆ
ਪਹਿਲਾ ਇੰਟਰ ਸਕੂਲ ਗਤਕਾ ਮੁਕਾਬਲਾ ਕਰਵਾਇਆ
Publish Date: Sat, 16 May 2026 06:43 PM (IST)
Updated Date: Sun, 17 May 2026 04:10 AM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ: ਪੰਜਾਬ ਸਿੱਖ ਗੇਮਜ਼ ਐਸੋਸੀਏਸ਼ਨ ਮਲਟੀ ਗੇਮਜ਼ ਵੱਲੋਂ ਪਹਿਲਾ ਇੰਟਰ ਸਕੂਲ ਗਤਕਾ ਮੁਕਾਬਲਾ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਕਰਵਾਇਆ ਗਿਆ। ਜਿਸ ਵਿੱਚ 16 ਸਕੂਲਾਂ ਦੇ ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਮੁਕਾਬਲੇ ’ਚ ਓਵਰਆਲ ਲੜਕੀਆਂ ਦੀ ਟੀਮ ਵਿੱਚੋਂ (ਜੀਆਰਡੀ) ਗੁਰੂ ਰਾਮਦਾਸ ਸਕੂਲ ਅਜਨਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਹੈਰੀਟੇਜ ਸਕੂਲ ਮਹਿਤਾ ਨੇ ਦੂਜਾ ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਲੜਕਿਆਂ ਦੀ ਟੀਮ ’ਚੋਂ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ, ਸਪ੍ਰਿੰਗ ਫੀਲਡਜ਼ ਪਬਲਿਕ ਸਕੂਲ, ਆਜ਼ਾਦ ਨਗਰ, ਗੋਕਲ ਕਾ ਬਾਗ ਨੇ ਦੂਜਾ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ, ਲੋਹਾਰਕਾ ਰੋਡ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਤੇਜਿੰਦਰ ਮਲਹੋਤਰਾ, ਵਾਈਸ ਪ੍ਰਿੰਸੀਪਲ ਰੂਪਿੰਦਰਜੀਤ ਕੌਰ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਅਰਵਿੰਦਰ ਸਿੰਘ ਚਮਕ ਨੇ ਆਏ ਵਿਦਿਆਰਥੀਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ’ਚ ਸਿੱਖ ਗੇਮਜ਼ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦਰ ਸਿੰਘ ਵਿਕੀ, ਮੀਤ ਪ੍ਰਧਾਨ ਦਿਲਬਾਗ ਸਿੰਘ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਦਾ ਧੰਨਵਾਦ ਕੀਤਾ। ਇਸ ਮੁਕਾਬਲੇ ਵਿੱਚ ਜੱਜਮੈਂਟ ਦੀ ਸੇਵਾ ਅਮਨਪ੍ਰੀਤ ਸਿੰਘ, ਜਸਤੇਜ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਦੇਵ ਅਤੇ ਅੰਮ੍ਰਿਤਪਾਲ ਸਿੰਘ ਨੇ ਨਿਭਾਈ।