ਮੈਡੀਕਲ ’ਚ ਬਲਪ੍ਰੀਤ ਨੇ ਹਾਸਲ ਕੀਤੇ 94 ਫੀਸਦੀ ਅੰਕ
ਬਾਰਵੀਂ ਜਮਾਤ ਦਾ ਨਤੀਜਾ 100 ਫੀਸਦੀ ਸ਼ਾਨਦਾਰ
Publish Date: Sat, 16 May 2026 06:34 PM (IST)
Updated Date: Sun, 17 May 2026 04:10 AM (IST)

ਪੱਤਰ ਪ੍ਰੇਰਕ, ਰਾਜਦੀਪ ਸਿੰਘ ਨੰਗਲ, ਪੰਜਾਬੀ ਜਾਗਰਣ ਚੌਂਕ ਮਹਿਤਾ : ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਦੀ ਬਾਰਵੀਂ ਨਤੀਜਾ 100 ਫ਼ੀਸਦੀ ਰਿਹਾ। ਮੈਡੀਕਲ ਵਿਚ ਬਲਪ੍ਰੀਤ ਕੌਰ ਨੇ 94 ਫੀਸਦੀ, ਰਮਨਪ੍ਰੀਤ ਕੌਰ 93.60 ਫੀਸਦੀ, ਨਵਜੋਤ ਕੌਰ 93.40 ਫੀਸਦੀ, ਧੰਨਗੁਰਲੀਨ ਕੌਰ 92.2 ਫੀਸਦੀ, ਲਵਪ੍ਰੀਤ ਕੌਰ 91.4 ਫੀਸਦੀ, ਅਵਨੀਤ ਕੌਰ, ਸਹਿਜਪ੍ਰੀਤ ਕੌਰ 90.8 ਫੀਸਦੀ ਤੇ ਖੁਸ਼ਲੀਨ ਕੌਰ ਨੇ 90.2 ਫੀਸਦੀ ਨੰਬਰ ਪ੍ਰਾਪਤ ਕੀਤੇ। ਨਾਨ ਮੈਡੀਕਲ ਵਿਚ ਮਨਰੀਤ ਕੌਰ ਨੇ 96.40 ਫੀਸਦੀ, ਅਭੀਜੀਤ ਸਿੰਘ 92.6 ਫੀਸਦੀ, ਯੋਗਿਤਾ ਬਾਵਾ 92.4 ਫੀਸਦੀ, ਰਿਪਨਾਜਦੀਪ ਕੌਰ 91.8 ਫੀਸਦੀ, ਐਸ਼ਪ੍ਰੀਤ ਸਿੰਘ ਤੇ ਅਰਮਾਨਦੀਪ ਸਿੰਘ ਨੇ 91.2 ਫੀਸਦੀ ਨੰਬਰ ਪ੍ਰਾਪਤ ਕੀਤੇ। ਕਾਮਰਸ ਵਿਚ ਜਸਲੀਨ ਕੌਰ 86.2 ਫੀਸਦੀ, ਅਮਾਨਤਪ੍ਰੀਤ ਸਿੰਘ 84.8 ਫੀਸਦੀ ਤੇ ਸੁਹੇਲਪ੍ਰੀਤ ਸਿੰਘ ਨੇ 84.6 ਫੀਸਦੀ ਨੰਬਰ ਪ੍ਰਾਪਤ ਕੀਤੇ। ਬਾਕੀ ਸਾਰੇ ਹੀ ਵਿਿਦਆਰਥੀ ਵਧੀਆ ਨੰਬਰ ਲੈ ਕੇ ਪਾਸ ਹੋਏ। ਸੰਸਥਾ ਵੱਲੋ ਇਨਾਂ ਵਿਿਦਆਰਥੀਆਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸ਼ਿਵ ਕੁਮਾਰ ਨੇ 89.8 ਫੀਸਦੀ ਅੰਕ ਲਏ , ਜਿਸ ਨੂੰ ਵਧੀਆ ਅਨੁਸ਼ਾਸ਼ਨ ਵਿਚ ਰਹਿਣ ਕਰਕੇ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਚੇਅਰਮੈਨ ਰਘਬੀਰ ਸਿੰਘ ਸੋਹਲ ਨੇ ਇਨਾਂ ਵਿਿਦਆਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਇਸ ਮੌਕੇ ਡਾਇਰੈਕਟਰ ਤੇਜਬੀਰ ਸਿੰਘ ਸੋਹਲ, ਪ੍ਰਿੰਸ. ਮਨਤੇਸ਼ ਕੁਮਾਰ, ਡਾਇਰੈਕਟਰ ਜਸਪ੍ਰੀਤ ਕੌਰ ਸੋਹਲ, ਪ੍ਰਿੰਸ. ਮਨਪ੍ਰੀਤ ਕੌਰ ਛੀਨਾ (ਸੀਬੀਐੱਸਈ), ਅਮਰਜੀਤ ਸਿੰਘ, ਹਰਪ੍ਰੀਤ ਕੌਰ, ਉਪਿੰਦਰਜੀਤ ਕੌਰ, ਅਮਨਦੀਪ ਕੌਰ, ਆਦਿਤੀ, ਹਰਮਿੰਦਰ ਕੌਰ, ਗੁਰਸਾਹਿਬਜੀਤ ਸਿੰਘ ਤੇ ਸਟਾਫ ਮੈਂਬਰ ਹਾਜ਼ਰ ਸਨ।