ਕੌਂਸਲਰ ਸੂਰਜ ਤੇ ਐਡਵੋਕੇਟ ਚੋਪੜਾ ਕਾਂਗਰਸ 'ਚ ਸ਼ਾਮਲ
ਕੌਂਸਲਰ ਸੂਰਜ ਤੇ ਐਡਵੋਕੇਟ ਚੋਪੜਾ ਕਾਂਗਰਸ 'ਚ ਸ਼ਾਮਲ
Publish Date: Sat, 16 May 2026 06:11 PM (IST)
Updated Date: Sun, 17 May 2026 04:09 AM (IST)
ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ: ਪੰਜਾਬ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਲਗਾਤਾਰ ਤੇਜ਼ ਹੋ ਰਹੀਆਂ ਹਨ। ਇਸੇ ਤਹਿਤ ਜੰਡਿਆਲਾ ਗੁਰੂ ਵਿਚ ਕਾਂਗਰਸ ਪਾਰਟੀ ਵਿਚ ਦੋ ਵਾਰ ਕੌਂਸਲਰ ਰਹਿ ਚੁੱਕੇ ਜੀਤ ਸਿੰਘ ਸੂਰਜ ਪੈਂਟਰ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਸ਼ਾਮਲ ਹੋਏ। ਇਹ ਸ਼ਮੂਲੀਅਤ ਕਾਂਗਰਸ ਕਮੇਟੀ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਮੌਜੂਦਗੀ ਵਿਚ ਹੋਈ। ਡੈਨੀ ਬੰਡਾਲਾ ਨੇ ਕਿਹਾ ਕਿ ਪਾਰਟੀ ’ਚ ਇਨ੍ਹਾਂ ਨੂੰ ਪੂਰਾ ਮਾਣ-ਸਨਮਾਨ ਮਿਲੇਗਾ। ਇਸ ਮੌਕੇ ਐਡਵੋਕੇਟ ਮਨੀ ਚੋਪੜਾ ਨੇ ਵੀ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ, ਜਿਸ ਨਾਲ ਕਾਂਗਰਸ ਨੂੰ ਹੋਰ ਮਜ਼ਬੂਤੀ ਮਿਲਣ ਦੇ ਸੰਕੇਤ ਮਿਲ ਰਹੇ ਹਨ। ਇਸ ਮੌਕੇ ਸੁਰਿੰਦਰ ਸ਼ਰਮਾ ਅਬਜ਼ਰਵਰ ਜੰਡਿਆਲਾ ਗੁਰੂ, ਨਿਰਮਲ ਸਿੰਘ ਨਿੰਮਾ, ਮਲਕੀਤ ਸਿੰਘ ਸਰਜਾ, ਜਤਿੰਦਰ ਸਿੰਘ ਨਾਟੀ ਸ਼ਹਿਰੀ ਪ੍ਰਧਾਨ, ਕਮਲ ਜੰਡਿਆਲਾ, ਜਗਰੂਪ ਸਿੰਘ ਰੂਬੀ, ਤਜਿੰਦਰ ਸਿੰਘ ਚੰਦੀ, ਕੌਂਸਲਰ ਚਰਨਜੀਤ ਸਿੰਘ, ਹਰਦੇਵ ਸਿੰਘ ਰਿੰਕੂ, ਸੁਖਜਿੰਦਰ ਸਿੰਘ ਗੋਲਡੀ, ਰਿੰਕੂ ਢੋਟ, ਐਡਵੋਕੇਟ ਅਮਿਤ ਕੁਮਾਰ, ਸੁਰਿੰਦਰ ਸੇਠ, ਪ੍ਰਤਾਪ ਮਲਹੋਤਰਾ, ਸਵਰਨ ਦਾਸ ਆਦਿ ਮੌਜੂਦ ਸਨ।