ਬੀਕੇਯੂ ਏਕਤਾ ਉਗਰਾਹਾਂ ਨੇ ਚੋਣ ਕਰਵਾਈ
ਬੀਕੇਯੂ ਏਕਤਾ ਉਗਰਾਹਾਂ ਨੇ ਚੋਣ ਕਰਵਾਈ
Publish Date: Sat, 16 May 2026 06:06 PM (IST)
Updated Date: Sun, 17 May 2026 04:07 AM (IST)

ਕਿਸਾਨਾਂ ਨੂੰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਪੱਤਰ ਪ੍ਰੇਰਕ, ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਟਾਰੀ ਬਲਾਕ ਦੀ ਮੀਟਿੰਗ ਪਿੰਡ ਪੰਡੋਰੀ ਵੜੈਚ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਉਕਤ ਮੀਟਿੰਗ ਕਰਵਾਉਣ ਲਈ ਜ਼ਿਲਾ ਪ੍ਰਧਾਨ ਕਸ਼ਮੀਰ ਸਿੰਘ ਧੰਗਈ ਤੇ ਪ੍ਰੈੱਸ ਸਕੱਤਰ ਬਘੇਲ ਸਿੰਘ ਵਿਸੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਵਿਚ ਅਟਾਰੀ ਬਲਾਕ ਦੇ ਲਗਭਗ ਸਾਰੇ ਪਿੰਡਾਂ ਦੇ ਆਗੂਆਂ ਨੇ ਹਾਜ਼ਰੀ ਭਰੀ ਤੇ ਬਲਾਕ ਦੀ ਨਵੀਂ ਚੋਣ ਕਰਵਾਈ ਗਈ। ਇਸ ਦੌਰਾਨ ਡਾ. ਪਰਮਿੰਦਰ ਸਿੰਘ ਪੰਡੋਰੀ ਵੜੈਚ ਨੂੰ ਸਰਬਸੰਮਤੀ ਨਾਲ ਬਲਾਕ ਦਾ ਪ੍ਰਧਾਨ ਚੁਣਿਆ ਗਿਆ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਪੂਰੇ ਪੰਜਾਬ ਵਿਚ ਜਥੇਬੰਦੀ ਉਗਰਾਹਾਂ ਵੱਲੋਂ ਮੈਂਬਰਸ਼ਿਪ ਕੱਟ ਕੇ ਚੋਣਾਂ ਦਾ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪਹਿਲਾ ਪਿੰਡਾਂ ਦੀ ਚੋਣ ਕੀਤੀ ਗਈ ਤੇ ਹੁਣ ਬਲਾਕ ਪੱਧਰੀ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਆਗੂਆਂ ਕਿਹਾ ਕਿ ਅੱਜ ਜੋ ਸਰਕਾਰਾਂ ਮਾਰੂ ਕਾਨੂੰਨ ਲੈ ਕੇ ਆ ਰਹੀਆਂ ਹਨ ਉਸ ਵਾਸਤੇ ਹਰ ਪਿੰਡ ਨੂੰ ਅਤੇ ਹਰ ਕਿਸਾਨ, ਮਜ਼ਦੂਰ ਨੂੰ ਜੱਥੇਬੰਦ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਸਰਕਾਰ ਦੇ ਉਕਤ ਸਾਰੇ ਮਾਰੂ ਫ਼ੈਸਲਿਆਂ ਕਾਰਨ ਅੱਜ ਦੇਸ਼ ਮੰਦਹਾਲੀ ਦੇ ਦੌਰ ਵਿਚ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ। ਉਨ੍ਹਾਂ ਬਲਾਕ ਦੇ ਪੁਰਾਣੇ ਤੇ ਨਵੇਂ ਸਾਥੀਆਂ ਨੂੰ ਬਲਾਕ ਦੀ ਟੀਮ ਦਾ ਹਿੱਸਾ ਬਣਨ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਕੁਲਬੀਰ ਸਿੰਘ ਜੇਠੂਵਾਲ ਸਕੱਤਰ, ਨਿਰਵੈਰ ਸਿੰਘ ਪਠਾਨ ਨੰਗਲ ਮੀਤ ਪ੍ਰਧਾਨ, ਸਤਿੰਦਰ ਸਿੰਘ ਫਤਹਿਗੜ ਸੁੱਕਰਚੱਕ ਮੀਤ ਸਕੱਤਰ, ਸਤਨਾਮ ਸਿੰਘ ਭਕਨਾ ਸੀਨੀਅਰ ਮੀਤ ਪ੍ਰਧਾਨ, ਗਿਆਨ ਸਿੰਘ ਖਜ਼ਾਨਚੀ, ਗੁਰਭੇਜ ਸਿੰਘ ਕਠਾਣੀਆ, ਮਨਜਿੰਦਰ ਸਿੰਘ ਖਾਸਾ, ਪ੍ਰਗਟ ਸਿੰਘ, ਇੰਦਰਜੀਤ ਸਿੰਘ ਭਕਨਾ, ਜਗਤਾਰ ਸਿੰਘ ਮੱਝੂਪੁਰਾ, ਕੋਨਾਰਕ ਸਿੰਘ ਬੱਲ, ਮਨਿੰਦਰ ਸਿੰਘ ਰਾਜਾ ਚੱਕ ਮੁਕੰਦ, ਨਿਰਵੈਰ ਸਿੰਘ ਨੱਥੂਪੁਰਾ, ਸੁਖਵਿੰਦਰ ਸਿੰਘ, ਹਰਦੀਪ ਸਿੰਘ, ਸਾਹਿਬ ਸਿੰਘ ਸਾਬਾ, ਸੁਭੇਗ ਸਿੰਘ ਮੀਰਾਕੋਟ ਬਲਾਕ ਦੇ ਆਗੂ ਚੁਣੇ ਗਏ। ਇਸ ਮੌਕੇ ਰਾਣਾ ਮਨੇਸ਼, ਲਖਵਿੰਦਰ ਮੂਧਲ, ਸ਼ੇਰਾ ਨੰਬਰਦਾਰ, ਅਜੀਤਪਾਲ ਸਿੰਘ ਫਤਹਿਗੜ ਸੁੱਕਰਚੱਕ, ਗੁਰਪ੍ਰੀਤ ਸਿੰਘ ਮੂਧਲ, ਸੁਖਜਿੰਦਰ ਸਾਂਘਣਾ, ਹਰਪਾਲ ਸਿੰਘ ਨੰਬਰਦਾਰ, ਸਾਬਾ ਮੱਝੂਪੁਰਾ, ਨੂਕ ਸਿੰਘ ਪਠਾਨ ਨੰਗਲ, ਬਲਦੇਵ ਸਿੰਘ ਮਾਛੀਨੰਗਲ, ਬਲਵੰਤ ਸਿੰਘ ਤਾਜੇਚੱਕ, ਅਨਮੋਲ ਸਿੰਘ ਕੰਦੋਵਾਲੀ, ਕਾਬਿਲ ਸਿੰਘ ਬੱਲ, ਪ੍ਰਗਟ ਚੜਪੁਰ, ਹਰਜੀਤ ਸਿੰਘ ਰਣਗੜ, ਸਾਹਿਬ ਸਿੰਘ ਜੇਠੂਵਾਲ ਆਦਿ ਹਾਜ਼ਰ ਸਨ।