ਹੋਲੀ ਹਾਰਟ ਨੇ ਆਯੋਜਿਤ ਕੀਤਾ ‘ਵਰਚੁਅਲ ਸ਼ੋਅ
ਸਿੱਖਿਆ ਨੂੰ ਤਕਨੀਕੀ ਗਿਆਨ ਨਾਲ ਜੋੜਦਾ ਹੋਲੀ ਹਾਰਟ ਦੁਆਰਾ ਆਯੋਜਿਤ ‘ਵਰਚੁਅਲ ਸ਼ੋਅ
Publish Date: Sat, 16 May 2026 06:05 PM (IST)
Updated Date: Sun, 17 May 2026 04:07 AM (IST)
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ :ਹੋਲੀ ਹਾਰਟ ਸਕੂਲ ਵਿੱਚ ਪਹਿਲੀ ਤੋਂ 10ਵੀਂ ਜਮਾਤ ਲਈ ਆਯੋਜਿਤ ਦਿਲਕਸ਼ ਵਰਚੁਅਲ ਸ਼ੋਅ ਦਾ ਉਦਘਾਟਨ ਡਾਇਰੈਕਟਰ ਅੰਜਨਾ ਵਿਜੇ ਸੇਠ, ਪ੍ਰਿੰਸੀਪਲ ਸ਼ਿਲਪਾ ਵਿਕਰਮ ਸੇਠ ਅਤੇ ਡਾਇਰੈਕਟਰ ਵਿਕਰਮ ਸੇਠ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਅਤੇ ਵਿਗਿਆਨ ਨਾਲ ਮਨੋਰੰਜਕ ਰੂਪ ਵਿੱਚ ਜੋੜ ਕੇ ਉਨ੍ਹਾਂ ਲਈ ਸਮਝਣ ਯੋਗ ਬਣਾਉਣਾ ਰਿਹਾ, ਜਿਸ ਰਾਹੀਂ ਵਿਦਿਆਰਥੀਆਂ ਨੂੰ ਪ੍ਰੋਗਰਾਮ ਵਿੱਚ ਪੁਲਾੜ ਖੋਜ, ਐਕਸੋ ਪਲੈਨੇਟਸ, ਅੰਡਰ ਵਾਟਰ ਜਰਨੀ, ਫਿਊਚਰ ਲੂਪਸ ਬਾਰੇ ਜਾਣਨ ਦਾ ਮੌਕਾ ਮਿਲਿਆ। ਵਿਦਿਆਰਥੀਆਂ ਦੇ ਮਨੋਰੰਜਨ ਵਿੱਚ ਵਾਧਾ ਕਰਦੇ ਹੋਏ ‘ਡੀ. ਜੀ. ਸੈਸ਼ਨ’ ਅਤੇ ਨਾਚ (ਨ੍ਰਿਤ) ਗਤੀਵਿਧੀਆਂ ਨੇ ਬੱਚਿਆਂ ਨੂੰ ਪੂਰੀ ਤਰ੍ਹਾਂ ਤਰੋ-ਤਾਜ਼ਾ ਕਰ ਦਿੱਤਾ। ਇਸ ਇਵੈਂਟ ਨੇ ਬੱਚਿਆਂ ਨੂੰ ਇੱਕ ਨਵਾਂ ਅਤੇ ਗਿਆਨ ਭਰਪੂਰ ਅਨੁਭਵ ਦਿੱਤਾ ਅਤੇ ਉਨ੍ਹਾਂ ਵਿੱਚ ਵਿਗਿਆਨਕ ਕਲਪਨਾ ਦੀ ਵਿਸ਼ਾਲ ਸੋਚ ਦਾ ਆਧਾਰ ਤਿਆਰ ਕੀਤਾ। ਸਕੂਲ ਦੇ ਚੇਅਰਮੈਨ ਵਿਜੇ ਸੇਠ ਅਤੇ ਡਾਇਰੈਕਟਰ ਅੰਜਨਾ ਵਿਜੇ ਸੇਠ ਨੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਨਾਲ ਜੁੜਨ ਅਤੇ ਹਮੇਸ਼ਾ ਕੁਝ ਨਵਾਂ ਤੇ ਸਕਾਰਾਤਮਕ ਖੋਜਦੇ ਰਹਿਣ ਦੀ ਪ੍ਰੇਰਨਾ ਦਿੱਤੀ।