ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਨੇ ਨਿਗਮ ਕਮਿਸ਼ਨਰ ਨੂੰ ਕੀਤਾ ਸਨਮਾਨਿਤ
ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਨੇ ਨਿਗਮ ਕਮਿਸ਼ਨਰ ਨੂੰ ਕੀਤਾ ਸਨਮਾਨਿਤ
Publish Date: Sat, 16 May 2026 06:03 PM (IST)
Updated Date: Sun, 17 May 2026 04:07 AM (IST)

ਕਈ ਸਾਲਾਂ ਤੋਂ ਲਟਕ ਰਹੀ ਗਊਸ਼ਾਲਾ ਦੀ ਮੰਗ ਹੋਵੇਗੀ : ਡਾ. ਰੋਹਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ, ਪ੍ਰਿੰਸੀਪਲ ਡਾ. ਜੇਪੀ ਸ਼ੂਰ ਸਟੇਟ ਅਤੇ ਨੈਸ਼ਨਲ ਐਵਾਰਡੀ ਨੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਸਨਮਾਨਿਤ ਕੀਤਾ। ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਕਾਰਪੋਰੇਸ਼ਨ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਸਹਿਯੋਗ ਸਦਕਾ ਆਵਾਰਾ ਗਊਆਂ ਲਈ ਝਬਾਲ ਰੋਡ ਤੇ ਗਊਸ਼ਾਲਾ ਦੀ ਉਸਾਰੀ ਲਗਭਗ ਪੂਰੀ ਕਰ ਲਈ ਹੈ, ਜੋ ਕਿ ਕਈ ਸਾਲਾਂ ਤੋਂ ਲਟਕ ਰਹੀ ਸੀ। ਇਸ ਨਾਲ ਲਗਭਗ 500 ਆਵਾਰਾ ਗਊਆਂ ਨੂੰ ਆਸਰਾ ਮਿਲੇਗਾ। ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਅੰਮ੍ਰਿਤਸਰ ਦੀਆਂ ਸੜਕਾਂ ਤੇ ਗਲੀਆਂ ਵਿਚ ਘੁੰਮਦੀਆਂ ਅਵਾਰਾ ਗਊਆਂ ਲਈ ਇਹ ਵੱਡੀ ਰਾਹਤ ਹੈ। ਕਮਿਸ਼ਨਰ ਇਹ ਯਕੀਨੀ ਬਣਾਉਣ ਲਈ ਸ਼ਾਨਦਾਰ ਕਦਮ ਚੁੱਕ ਰਹੇ ਹਨ ਕਿ ਅਵਾਰਾ ਗਊਆਂ ਗਊਸ਼ਾਲਾ ਤੱਕ ਪਹੁੰਚਾਈਆਂ ਜਾਣ। ਇਨ੍ਹਾਂ ਯਤਨਾਂ ਸਦਕਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਡਾ. ਰੋਹਨ ਮਹਿਰਾ ਨੇ ਇਹ ਵੀ ਦੱਸਿਆ ਕਿ ਕਾਰਪੋਰੇਸ਼ਨ ਸੜਕਾਂ ਤੇ ਗਊਆਂ ਨੂੰ ਛੱਡਣ ਵਾਲਿਆਂ ਅਤੇ ਸ਼ਹਿਰ ਦੇ ਅੰਦਰ ਗੈਰ-ਕਾਨੂੰਨੀ ਡੇਅਰੀਆਂ ਚਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਨਾਲ ਲੋਕ ਸੜਕਾਂ ਤੇ ਗਊਆਂ ਨੂੰ ਛੱਡਣ ਅਤੇ ਹਾਦਸਿਆਂ ਦਾ ਕਾਰਨ ਬਣਨ ਤੋਂ ਬਚਣਗੇ। ਕਮਿਸ਼ਨਰ ਸ਼ੇਰਗਿੱਲ ਨੇ ਇਸ ਲਈ ਡਾ. ਰੋਹਨ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਡਾ. ਰੋਹਨ ਮਹਿਰਾ ਦੀ ਟੀਮ, ਅੰਮ੍ਰਿਤਸਰ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਗਊਆਂ ਨੂੰ ਸੁਰੱਖਿਅਤ ਗਊਸ਼ਾਲਾ ਵਿਚ ਭੇਜ ਰਹੀ ਹੈ। ਡਾ. ਜੇਪੀ ਸ਼ੂਰ ਨੇ ਕਿਹਾ ਕਿ ਜਿਸ ਤਰ੍ਹਾਂ ਕਾਰਪੋਰੇਸ਼ਨ ਕਮਿਸ਼ਨਰ ਕੰਮ ਕਰ ਰਹੇ ਹਨ, ਉਸ ਨਾਲ ਸੜਕਾਂ ਤੇ ਗਾਵਾਂ ਦੀ ਗਿਣਤੀ ਜਲਦੀ ਹੀ ਘੱਟ ਜਾਵੇਗੀ। ਸਾਨੂੰ ਉਮੀਦ ਹੈ ਕਿ ਜਲਦੀ ਹੀ ਅੰਮ੍ਰਿਤਸਰ ਦੀਆਂ ਸੜਕਾਂ ਤੇ ਸਾਰੀਆਂ ਗਾਵਾਂ ਨੂੰ ਗਊਸ਼ਾਲਾ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਉਪ ਪ੍ਰਧਾਨ ਰੁਪੇਸ਼, ਕਰਨ ਅਰੋੜਾ, ਅਜੇ ਸ਼ਿੰਗਾਰੀ, ਮਨਦੀਪ ਆਦਿ ਮੌਜੂਦ ਸਨ।